ਚੰਨੀ ਨੇ ਫੌਜ ਵਾਲੇ ਬਿਆਨ ‘ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ…
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ ਚ ਹਵਾਈ ਫੌਜ ਦੀ ਟੁਕੜੀ ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਚ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਇਕ ਵਾਰ ਫਿਰ ਘੇਰਿਆ ਹੈ। ਚੰਨੀ ਨੇ ਐਤਵਾਰ ਨੂੰ ਆਪਣੀ ਇਕ ਚੋਣ ਰੈਲੀ ਚ ਪਿਛਲੀਆਂ ਚੋਣਾਂ ਤੋਂ ਪਹਿਲਾਂ ਹੀ 40 ਫੌਜੀਆਂ ਤੇ ਹੋਏ ਅੱਤਵਾਦੀ ਹਮਲੇ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਫੌਜੀਆਂ ਤੇ ਇਸ ਤਰ੍ਹਾਂ ਦਾ ਅੱਤਵਾਦੀ ਹਮਲਾ ਇਕ ਸਾਜ਼ਿਸ਼ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਸਾਬਕਾ ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਅਜਿਹੇ ਸਟੰਟ ਖੇਡੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਹਮਲੇ ਤਿਆਰ ਕਰਕੇ ਕੀਤੇ ਜਾਂਦੇ ਹਨ, ਇਹ ਭਾਜਪਾ ਨੂੰ ਜਿਤਾਉਣ ਦਾ ਸਟੰਟ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਮਾਰ ਕੇ ਲਾਸ਼ਾਂ ਨਾਲ ਖੇਡਣਾ ਜਾਣਦੀ ਹੈ। ਚੰਨੀ ਨੇ ਕਿਹਾ ਕਿ ਸਾਨੂੰ ਦੇਸ਼ ਦੇ ਜਵਾਨਾਂ ਤੇ ਮਾਣ ਹੈ ਮੈਂ ਬਿਆਨ ਦਿੱਤਾ ਸੀ ਕਿ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਤਾਂ 40 ਜਵਾਨ ਸ਼ਹੀਦ ਹੋਏ ਸਨ, ਅੱਜ ਤੱਕ ਸਰਕਾਰ ਨੂੰ ਇਹ ਪਤਾ ਨਹੀਂ ਲੱਗਾ ਕਿ ਉਹ ਹਮਲਾ ਕਿਸ ਨੇ ਕਰਵਾਇਆ ਸੀ। ਹੁਣ ਮੁੜ ਚੋਣਾਂ ਹੋ ਰਹੀਆਂ ਹਨ ਤੇ ਫੌਜੀਆਂ ਤੇ ਹਮਲੇ ਹੋਏ ਤੇ ਫੌਜੀਆਂ ਨੂੰ ਸ਼ਹੀਦ ਕੀਤਾ ਗਿਆ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੌਣ ਲੋਕ ਹਨ ਜੋ ਹਮਲੇ ਕਰ ਰਹੇ ਹਨ। ਅੱਜ ਉਨ੍ਹਾਂ ਨੂੰ ਅੱਗੇ ਕਿਉਂ ਨਹੀਂ ਲਿਆਉਂਦੇ
Latest Videos