AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ਦੇ ਪੰਪ ਨੇ ਪੈਟਰੋਲ-ਡੀਜ਼ਲ ਖ਼ਰੀਦ ‘ਤੇ ਲਗਾਈ ਲਿਮਿਟ, ਮੋਟਰਸਾਈਕਲ ਨੂੰ 500 ਤੇ ਕਾਰ ਨੂੰ 1500 ਦਾ ਹੀ ਮਿਲੇਗਾ ਤੇਲ

ਸੈਕਟਰ-17 ਦੀ ਐਚਜੀ ਪੈਟਰੋ ਕੇਅਰ ਪੈਟਰੋਲ ਪੰਪ 'ਚ ਤੇਲ ਸਪਲਾਈ ਦੀ ਘਾਟ ਕਾਰਨ ਇਹ ਫੈਸਲਾ ਲਿਆ ਗਿਆ। ਪੈਟਰੋਲ ਪੰਪ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਹਾਲ ਹੀ ਦਿਨਾਂ 'ਚ ਤੇਲ ਦੀ ਸਪਲਾਈ 'ਚ ਕਮੀ ਆਈ ਹੈ, ਜਿਸ ਕਾਰਨ ਉਨ੍ਹਾਂ ਕੋਲ ਸਟਾਕ ਦੀ ਘਾਟ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਉਪਲਬਧ ਸਟਾਕ ਦਾ ਸਹੀ ਪ੍ਰਬੰਧਨ ਕੀਤਾ ਜਾ ਸਕੇ ਤੇ ਸਾਰਿਆਂ ਲਈ ਸਪਲਾਈ ਯਕੀਨੀ ਬਣਾਈ ਜਾ ਸਕੇ।

ਚੰਡੀਗੜ੍ਹ ਦੇ ਪੰਪ ਨੇ ਪੈਟਰੋਲ-ਡੀਜ਼ਲ ਖ਼ਰੀਦ 'ਤੇ ਲਗਾਈ ਲਿਮਿਟ, ਮੋਟਰਸਾਈਕਲ ਨੂੰ 500 ਤੇ ਕਾਰ ਨੂੰ 1500 ਦਾ ਹੀ ਮਿਲੇਗਾ ਤੇਲ
amanpreet-kaur
| Updated On: 18 May 2026 16:24 PM IST
Share

ਚੰਡੀਗੜ੍ਹ ‘ਚ ਸੈਕਟਰ- 17 ਦੇ ਇੱਕ ਪੈਟਰੋਲ ਪੰਪ ‘ਚ ਤੇਲ ਭਰਵਾਉਣ ‘ਤੇ ਲਿਮਿਟ ਲਗਾ ਦਿੱਤੀ ਗਈ ਹੈ। ਇੱਥੇ ਬਾਈਕ ਤੇ ਸਕੂਟੀ ਸਮੇਤ ਹੋਰ ਦੋ ਪਹੀਆ ਵਾਹਨਾਂ ਨੂੰ ਵੱਧ ਤੋਂ ਵੱਧ 500 ਰੁਪਏ ਦਾ ਤੇਲ ਦਿੱਤਾ ਜਾ ਰਿਹਾ ਹੈ, ਜਦਕਿ ਕਾਰ, ਪਿੱਕਅਪ ਟਰੱਕ ਸਮੇਤ ਹੋਰ ਚਾਰ ਪਹੀਆ ਵਾਹਨਾਂ ਨੂੰ 1500 ਰੁਪਏ ਦਾ ਹੀ ਤੇਲ ਦਿੱਤਾ ਜਾ ਰਿਹਾ ਹੈ। ਸੈਕਟਰ-17 ਦੇ ਪੈਟਰੋਲ ਪੰਪ ‘ਤੇ ਬਾਕਾਇਦਾ ਪੋਸਟਰ ਲਗਾਏ ਗਏ ਹਨ, ਜਿਸ ‘ਚ ਪੈਟਰੋਲ ਤੇ ਡੀਜ਼ਲ ਭਰਵਾਉਣ ਦੀ ਲਿਮਟ ਲਿਖੀ ਹੋਈ ਹੈ। ਹਾਲਾਂਕਿ, ਇਹ ਲਿਮਟ ਸੈਕਟਰ-17 ਦੇ ਇੱਕ ਹੀ ਪੈਟਰੋਲ ਪੰਪ ‘ਤੇ ਲਾਗੂ ਹੈ।

ਦਰਅਸਲ, ਸੈਕਟਰ-17 ਦੀ ਐਚਜੀ ਪੈਟਰੋ ਕੇਅਰ ਪੈਟਰੋਲ ਪੰਪ ‘ਚ ਤੇਲ ਸਪਲਾਈ ਦੀ ਘਾਟ ਕਾਰਨ ਇਹ ਫੈਸਲਾ ਲਿਆ ਗਿਆ। ਪੈਟਰੋਲ ਪੰਪ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਹਾਲ ਹੀ ਦਿਨਾਂ ‘ਚ ਤੇਲ ਦੀ ਸਪਲਾਈ ‘ਚ ਕਮੀ ਆਈ ਹੈ, ਜਿਸ ਕਾਰਨ ਉਨ੍ਹਾਂ ਕੋਲ ਸਟਾਕ ਦੀ ਘਾਟ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਉਪਲਬਧ ਸਟਾਕ ਦਾ ਸਹੀ ਪ੍ਰਬੰਧਨ ਕੀਤਾ ਜਾ ਸਕੇ ਤੇ ਸਾਰਿਆਂ ਲਈ ਸਪਲਾਈ ਯਕੀਨੀ ਬਣਾਈ ਜਾ ਸਕੇ।

ਜਾਣਕਾਰੀ ਮੁਤਾਬਕ, ਚੰਡੀਗੜ੍ਹ ‘ਚ ਲਗਭਗ 86 ਪੈਟਰੋਲ ਪੰਪ ਹਨ, ਪਰ ਹੁਣ ਤੱਕ ਸਿਰਫ਼ ਸੈਕਟਰ-17 ਦੇ ਪੈਟਰੋਲ ਪੰਪ ‘ਤੇ ਹੀ ਤੇਲ ਖਰੀਦ ‘ਤੇ ਲਿਮਟ ਸੰਬੰਧੀ ਪੋਸਟਰ ਲਗਾਏ ਗਏ ਹਨ। ਹਾਲਾਂਕਿ, ਇਸ ਦੌਰਾਨ ਵੱਖ-ਵੱਖ ਇਲਾਕਿਆਂ ਦੇ ਪੈਟਰੋਲ ਪੰਪ ਮਾਲਕਾਂ ਨੇ ਸਵੀਕਾਰ ਕੀਤਾ ਹੈ ਕਿ ਪੈਟਰੋਲ ਤੇ ਡੀਜ਼ਲ ਦੀ ਮੰਗ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਦੋਂ ਕਿ ਈਂਧਨ ਦੀ ਸਪਲਾਈ ਵਧਦੀ ਮੰਗ ਦੇ ਅਨੁਸਾਰ ਨਹੀਂ ਹੈ।

ਇਹ ਮਾਮਲਾ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ 15 ਮਈ ਨੂੰ ਚੰਡੀਗੜ੍ਹ ਤੇ ਪੰਜਾਬ ਸਮੇਤ ਦੇਸ਼ ਭਰ ‘ਚ ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ‘ਚ ਸਿੱਧਾ 3 ਰੁਪਏ ਦਾ ਵਾਧਾ ਕੀਤਾ ਗਿਆ। ਇਸ ਫੈਸਲੇ ਨੇ ਲੋਕਾਂ ਵਿਚਕਾਰ ਤੇਲ ਦੀ ਸਪਲਾਈ ਤੇ ਵਧਦੀਆਂ ਕੀਮਤਾਂ ‘ਤੇ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ‘ਚ ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਸਮੇਤ ਹੋਰ ਜ਼ਿਲ੍ਹਿਆਂ ‘ਚ ਲੋਕਾਂ ਵੱਲੋਂ ਤੇਲ ਦੀ ਪੈਨਿਕ ਖਰੀਦਦਾਰੀ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ। ਹੁਣ, ਚੰਡੀਗੜ੍ਹ ਦੇ ਇਸ ਪੈਟਰੋਲ ਪੰਪ ‘ਤੇ ਲੱਗੀ ਲਿਮਟ ਨੇ ਤੇਲ ਦੀ ਸਪਲਾਈ ਦਾ ਮੁੱਦਾ ਉਜਾਗਰ ਕੀਤਾ ਹੈ।

Follow Us
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ, "ਅਸੀਂ ਡੱਟ ਕੇ ਲੜਾਂਗੇ।"
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ,
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...