ਫ਼ਿਰ ਫੱਸਿਆ ਚੰਡੀਗੜ੍ਹ ‘ਚ ਮੈਟਰੋ ਪ੍ਰੋਜੈਕਟ, 25 ਹਜ਼ਾਰ ਕਰੋੜ ਦੇ ਐਲੀਵੇਟਡ ਪਲਾਨ ‘ਤੇ ਰੋਕ

tv9-punjabi
Updated On: 

18 Jun 2025 13:43 PM

Chandigarh Metro: ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਤੇ RITES ਕੰਪਨੀ ਵਿਚਾਲੇ ਮੀਟਿੰਗ ਹੋਈ। ਇਸ ਦੌਰਾਨ RITES ਨੇ ਮੈਟਰੋ ਦੀ ਯੋਜਨਾ, ਖਰਚ, ਭਵਿੱਖ 'ਚ ਕਿੰਨੇ ਲੋਕ ਸਫ਼ਰ ਕਰਨਗੇ, ਕਿਸ ਤਰ੍ਹਾਂ ਟ੍ਰੇਨ ਚੱਲੇਗੀ, ਰੂਟ ਕਿਸ ਤਰ੍ਹਾਂ ਦਾ ਹੋਵੇਗਾ, ਬਿਜ਼ਲੀ ਕਿੱਥੋਂ ਆਵੇਗੀ, ਪੈਸਾ ਕਿੰਨਾ ਲੱਗੇਗਾ ਤੇ ਕਿੱਥੋਂ ਪੈਸਾ ਆਵੇਗਾ? ਇਸ ਸਭ ਚੀਜ਼ਾ 'ਤੇ ਰਿਪੋਰਟ ਦਿੱਤੀ ਸੀ।

ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, 25 ਹਜ਼ਾਰ ਕਰੋੜ ਦੇ ਐਲੀਵੇਟਡ ਪਲਾਨ ਤੇ ਰੋਕ

ਸੰਕੇਤਕ ਤਸਵੀਰ (Photo Credit: https://www.chandigarhonline.in, Picasa)

Follow Us On

ਚੰਡੀਗੜ੍ਹ ਮੋਹਾਲੀ ਅਤੇ ਪੰਚਕੂਲਾ ਲਈ ਪ੍ਰਸਤਾਵਿਤ ਮੈਟਰੋ ਪ੍ਰੋਜੈਕਟ ਦੀ ਉਡੀਕ ਹੋਰ ਲੰਬੀ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ‘ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਈ ਖਾਮੀਆਂ ਪਾਈਆਂ ਹਨ ਅਤੇ ਸਲਾਹਕਾਰ ਕੰਪਨੀ RITES ਲਿਮਟਿਡ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਹੈ।

ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਤੇ RITES ਕੰਪਨੀ ਵਿਚਾਲੇ ਮੀਟਿੰਗ ਹੋਈ। ਇਸ ਦੌਰਾਨ RITES ਨੇ ਮੈਟਰੋ ਦੀ ਯੋਜਨਾ, ਖਰਚ, ਭਵਿੱਖ ‘ਚ ਕਿੰਨੇ ਲੋਕ ਸਫ਼ਰ ਕਰਨਗੇ, ਕਿਸ ਤਰ੍ਹਾਂ ਟ੍ਰੇਨ ਚੱਲੇਗੀ, ਰੂਟ ਕਿਸ ਤਰ੍ਹਾਂ ਦਾ ਹੋਵੇਗਾ, ਬਿਜ਼ਲੀ ਕਿੱਥੋਂ ਆਵੇਗੀ, ਪੈਸਾ ਕਿੰਨਾ ਲੱਗੇਗਾ ਤੇ ਕਿੱਥੋਂ ਪੈਸਾ ਆਵੇਗਾ? ਇਸ ਸਭ ਚੀਜ਼ਾ ‘ਤੇ ਰਿਪੋਰਟ ਦਿੱਤੀ ਸੀ।

ਹਾਲਾਂਕਿ, ਕਈ ਅਜਿਹੀਆਂ ਮਹੱਤਵਪੂਰਨ ਚੀਜ਼ਾਂ ਸਨ ਜੋ ਰਿਪੋਰਟ ‘ਚ ਦਰਜ ਨਹੀਂ ਸੀ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ RITES ਨੂੰ ਸਾਫ਼ ਕਿਹਾ ਕਿ ਜਦੋਂ ਤੱਕ ਸਾਰੀਆਂ ਜ਼ਰੂਰਤਾਂ ਰਿਪੋਰਟ ‘ਚ ਜੋੜੀਆਂ ਨਹੀਂ ਜਾਂਦੀਆਂ, ਉਸ ਸਮੇਂ ਤੱਕ ਅੱਗੇ ਦਾ ਕੋਈ ਫੈਸਲਾ ਨਹੀਂ ਹੋਵੇਗਾ। ਇਸ ਲਈ ਹੁਣ RITES ਨੂੰ ਦੋਬਾਰਾ ਰਿਪੋਰਟ ਬਣਾਉਣੀ ਪਵੇਗੀ।

ਕੀ ਹੈ RITES ਦੀ ਰਿਪੋਰਟ?

RITES ਲਿਮਿਟਡ (ਰੇਲ ਇੰਡੀਆ ਟੈਕਨੀਕਲ ਐਂਡ ਇਕਨੋਮਿਕ ਸਰਵਿਸਸ), ਇੱਕ ਸਰਕਾਰੀ ਇੰਜੀਨਿਅਰਿੰਗ ਕੰਸਲਟੈਂਸੀ ਕੰਪਨੀ ਹੈ। ਇਸ ਦੀ ਰਿਪੋਰਟ ‘ਚ ਟ੍ਰੈਫ਼ਿਕ ਡਿਮਾਂਡ, ਜ਼ੋਨਲ ਐਨਾਲਸਿਸ, ਹਾਈਵੇਅ ਨੈੱਟਵਰਕ, ਯਾਤਰੀ, ਆਪ੍ਰੇਸ਼ਨਲ ਘੰਟੇ, ਟ੍ਰੇਨ ਸੰਚਾਲਨ, ਨਿਰਮਾਣ ਲਾਗਤ, ਪਾਵਰ ਸਪਲਾਈ, ਆਰਥਿਕ ਲਾਭ-ਨੁਕਸਾਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

ਰਿਪੋਰਟ ਅਨੁਸਾਰ, ਪ੍ਰਸਤਾਵਿਤ ਮੈਟਰੋ 3 ਕੋਰੀਡੋਰ ‘ਚ 85.65 ਕਿਲੋਮੀਟਰ ਤੱਕ ਹੋਵੇਗੀ। ਜੇਕਰ ਇਹ ਪੂਰੀ ਤਰ੍ਹਾਂ ਐਲੀਵੇਟਡ ਰਹੇ ਦਾ ਇਸ ਦੀ ਲਾਗਤ 23,263 ਕਰੋੜ ਅਨੁਮਾਨਿਤ ਹੈ, ਜਦਕਿ ਅੰਡਰਗਰਾਊਂਡ ਹੋਵੇ ਤਾਂ 27,680 ਕਰੋੜ ਅਨੁਮਾਨਿਤ ਹੈ। 2031 ਤੱਕ ਇਸ ਦੀ ਕੁੱਲ ਲਾਗਤ 25,631 ਕਰੋੜ(ਐਲੀਵੇਟਡ) ਤੇ 30,498 ਕਰੋੜ (ਅੰਡਰਗਰਾਊਂਡ) ਅਨੁਮਾਨਿਤ ਹੈ।