ਚੰਡੀਗੜ੍ਹ ਵਿੱਚ ਵਕੀਲ ਨੇ ਔਰਤ ਨੂੰ ਮਾਰੀ ਗੋਲੀ: ਘਰ ‘ਤੇ ਕਬਜ਼ਾ ਲੈਣ ਪਹੁੰਚੇ ਸੀ, ਲਾਇਸੈਂਸੀ ਬੰਦੂਕ ਨਾਲ ਪੁਲਿਸ ਸਾਹਮਣੇ ਕੀਤੀ ਗੋਲੀਬਾਰੀ

Updated On: 

01 Aug 2026 23:43 PM IST

ਔਰਤ ਦੀ ਪਛਾਣ ਮਨਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਦੇ ਸੈਕਟਰ 19 ਦੀ ਰਹਿਣ ਵਾਲੀ ਹੈ। ਉਹ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੇ ਘਰ ਦਾ ਕਬਜ਼ਾ ਲੈਣ ਆਈ ਸੀ। ਕਬਜ਼ੇ ਦੀ ਪ੍ਰਕਿਰਿਆ ਦੌਰਾਨ ਪੁਲਿਸ ਕਰਮਚਾਰੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੌਜੂਦ ਸਨ।

ਚੰਡੀਗੜ੍ਹ ਵਿੱਚ ਵਕੀਲ ਨੇ ਔਰਤ ਨੂੰ ਮਾਰੀ ਗੋਲੀ: ਘਰ ਤੇ ਕਬਜ਼ਾ ਲੈਣ ਪਹੁੰਚੇ ਸੀ, ਲਾਇਸੈਂਸੀ ਬੰਦੂਕ ਨਾਲ ਪੁਲਿਸ ਸਾਹਮਣੇ ਕੀਤੀ ਗੋਲੀਬਾਰੀ

ਸ਼ਨੀਵਾਰ ਦੁਪਹਿਰ 1 ਵਜੇ ਦੇ ਕਰੀਬ ਚੰਡੀਗੜ੍ਹ ਦੇ ਸੈਕਟਰ 42 ਵਿੱਚ ਇੱਕ ਗਰਲਜ਼ ਕਾਲਜ ਦੇ ਸਾਹਮਣੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਉਸ ਦੇ ਸਿਰ ਵਿੱਚ ਲੱਗੀ। ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਅਦਾਲਤ ਦੇ ਹੁਕਮਾਂ ਤੋਂ ਬਾਅਦ ਆਪਣੇ ਘਰ ਦਾ ਕਬਜ਼ਾ ਲੈਣ ਪਹੁੰਚੀ।

ਔਰਤ ਦੀ ਪਛਾਣ ਮਨਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਦੇ ਸੈਕਟਰ 19 ਦੀ ਰਹਿਣ ਵਾਲੀ ਹੈ। ਉਹ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੇ ਘਰ ਦਾ ਕਬਜ਼ਾ ਲੈਣ ਆਈ ਸੀ। ਕਬਜ਼ੇ ਦੀ ਪ੍ਰਕਿਰਿਆ ਦੌਰਾਨ ਪੁਲਿਸ ਕਰਮਚਾਰੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੌਜੂਦ ਸਨ।

ਇਸ ਪ੍ਰਕਿਰਿਆ ਦੌਰਾਨ ਘਰ ‘ਤੇ ਕਾਬਜ਼ ਵਕੀਲ ਜੇਪੀਐਸ ਚੱਢਾ ਨੇ ਆਪਣੀ ਲਾਇਸੈਂਸੀ ਡਬਲ-ਬੈਰਲ ਬੰਦੂਕ ਨਾਲ ਉੱਪਰ ਵਾਲੀ ਬਾਲਕੋਨੀ ਤੋਂ ਮਨਵਿੰਦਰ ਕੌਰ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਦੋਸ਼ੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਮੌਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਕੋਰਟ ਦੇ ਹੁਕਮਾਂ ‘ਤੇ ਕਬਜ਼ਾ ਲੈਣ ਲਈ ਪਹੁੰਚੇ ਸੀ

ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀਐਸਪੀ ਧੀਰਜ ਕੁਮਾਰ ਨੇ ਦੱਸਿਆ ਕਿ ਐਡਵੋਕੇਟ ਜੇਪੀਐਸ ਚੱਢਾ ਦੇ ਘਰ ਨੂੰ ਪਹਿਲਾਂ ਕਿਰਾਏ ‘ਤੇ ਦਿੱਤਾ ਗਿਆ ਸੀ। ਮਾਲਕ ਹੁਣ ਇਸਨੂੰ ਖਾਲੀ ਕਰਨਾ ਚਾਹੁੰਦਾ ਸੀ ਪਰ ਕਿਰਾਏਦਾਰ ਵਕੀਲ ਅਜਿਹਾ ਕਰਨ ਲਈ ਤਿਆਰ ਨਹੀਂ ਸੀ।

ਡੀਐਸਪੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਘਰ ਦੀ ਮਾਲਕਣ, ਮਨਜਿੰਦਰ ਕੌਰ, ਅਦਾਲਤ ਦੇ ਹੁਕਮਾਂ ‘ਤੇ ਕਬਜ਼ਾ ਲੈਣ ਲਈ ਪਹੁੰਚੀ ਸੀ। ਇੱਕ ਅਦਾਲਤੀ ਮੈਂਬਰ ਅਤੇ ਚੰਡੀਗੜ੍ਹ ਪੁਲਿਸ ਕਰਮਚਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਪਹਿਲਾਂ ਦਰਵਾਜ਼ਾ ਖੜਕਾਇਆ, ਪਰ ਇਹ ਅੰਦਰੋਂ ਬੰਦ ਸੀ। ਇਸ ਲਈ ਦਰਵਾਜ਼ਾ ਨਹੀਂ ਖੁੱਲ੍ਹਿਆ।

ਤਾਲਾ ਤੋੜ ਕੇ ਕਬਜ਼ਾ ਦਿੱਤਾ ਜਾਣਾ ਸੀ

ਡੀਐਸਪੀ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤਹਿਤ, ਮਾਲਕ ਨੂੰ ਘਰ ਦਾ ਤਾਲਾ ਤੋੜ ਕੇ ਕਬਜ਼ਾ ਦਿੱਤਾ ਜਾਣਾ ਸੀ। ਇਸ ਲਈ, ਅਧਿਕਾਰੀਆਂ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਵਕੀਲ ਜੇਪੀਐਸ ਚੱਢਾ, ਜੋ ਘਰ ਵਿੱਚ ਬੈਠਾ ਸੀ, ਬਾਲਕੋਨੀ ਵਿੱਚ ਆਇਆ ਅਤੇ ਆਪਣੀ ਲਾਇਸੈਂਸੀ ਬੰਦੂਕ ਵਿੱਚੋਂ ਗੋਲੀ ਚਲਾ ਦਿੱਤੀ।

ਗੋਲੀ ਮਨਜਿੰਦਰ ਕੌਰ ਦੇ ਸਿਰ ਵਿੱਚ ਲੱਗੀ। ਜਿਸ ਕਾਰਨ ਉਹ ਦਰਵਾਜ਼ੇ ‘ਤੇ ਡਿੱਗ ਪਈ। ਘਟਨਾ ਤੋਂ ਤੁਰੰਤ ਬਾਅਦ, ਪੁਲਿਸ ਨੇ ਮੁਲਜ਼ਮ ਵਕੀਲ ਜੇਪੀਐਸ ਚੱਢਾ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ। ਜ਼ਖਮੀ ਮਨਜਿੰਦਰ ਕੌਰ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

Follow Us