ਚਾਂਦਨੀ ਚੌਕ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ ‘ਸੀਸ ਗੰਜ’? ਭਾਜਪਾ ਆਗੂ ਨੇ ਸੀਐਮ ਰੇਖਾ ਗੁਪਤਾ ਨੂੰ ਲਿਖੀ ਚਿੱਠੀ

Updated On: 

06 Nov 2025 10:48 AM IST

Chandni Chowk Rename Demand: ਪ੍ਰਿਤਪਾਲ ਬਲਿਆਵਾਲ ਨੇ ਆਪਣੇ ਪੱਤਰ 'ਚ ਲਿਖਿਆ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਰਾਸ਼ ਪੁਰਵ ਦੇ ਇਸ ਪਵਿੱਤਰ ਮੌਕੇ 'ਤੇ 'ਹਿੰਦ ਦੀ ਚਾਦਰ'ਗੁਰੂ ਤੇਗ ਬਹਾਦਰ ਦੇ ਬਲਿਦਾਨ ਨੂੰ ਯਾਦ ਕਰਨ ਦੇ ਲਈ ਇੱਕ ਸਿੱਖ ਤੇ ਇੱਕ ਭਾਰਤੀ ਦੋਵਾਂ ਰੂਪਾਂ 'ਚ ਗਹਿਰੀ ਸ਼ਰਥਾ ਨਾਲ ਇਹ ਪੱਤਰ ਲਿੱਖ ਰਹੇ ਹਨ। ਗੁਰੂ ਤੇਗ ਬਹਾਦਰ ਨੇ ਧਾਰਮਿਕ ਸੁਤੰਤਰਤਾ ਤੇ ਅਧਿਕਾਰੀ ਦੀ ਰੱਖਿਆ ਕੀਤੀ ਤੇ ਮਨੁੱਖਤਾ ਦੀ ਅੰਤਰ ਆਤਮਾ ਦੀ ਰੱਖਿਆ ਲਈ ਬਲਿਦਾਨ ਦਿੱਤਾ।

ਚਾਂਦਨੀ ਚੌਕ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ ਸੀਸ ਗੰਜ? ਭਾਜਪਾ ਆਗੂ ਨੇ ਸੀਐਮ ਰੇਖਾ ਗੁਪਤਾ ਨੂੰ ਲਿਖੀ ਚਿੱਠੀ

ਚਾਂਦਨੀ ਚੌਕ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ 'ਸੀਸ ਗੰਜ'?

Follow Us On

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਦਿੱਲੀ ਦੇ ਚਾਂਦਨੀ ਚੌਕ ਦਾ ਨਾਮ ਬਦਲ ਕੇ ‘ਸੀਸ ਗੰਜ’ ਰੱਖਣ ਦੀ ਮੰਗ। ਉਨ੍ਹਾਂ ਨੇ ਇਸ ਸਬੰਧੀ ਇੱਕ ਲਿਖਤੀ ਪੱਤਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਭੇਜਿਆ ਹੈ। ਪ੍ਰਿਤਪਾਲ ਸਿੰਘ ਨੇ ਇਸ ਦੇ ਨਾਲ ਨੇੜਲੇ ਮੈਟਰੋ ਸਟੇਸ਼ਨਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਥੀਆਂ- ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਸਿੰਘ ਦੇ ਨਾਮ ‘ਤੇ ਕਰਨ ਦੀ ਬੇਨਤੀ ਵੀ ਕੀਤੀ ਹੈ।

ਪ੍ਰਿਤਪਾਲ ਬਲਿਆਵਾਲ ਨੇ ਆਪਣੇ ਪੱਤਰ ‘ਚ ਲਿਖਿਆ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਰਾਸ਼ ਪੁਰਵ ਦੇ ਇਸ ਪਵਿੱਤਰ ਮੌਕੇ ‘ਤੇ ‘ਹਿੰਦ ਦੀ ਚਾਦਰ’ਗੁਰੂ ਤੇਗ ਬਹਾਦਰ ਦੇ ਬਲਿਦਾਨ ਨੂੰ ਯਾਦ ਕਰਨ ਦੇ ਲਈ ਇੱਕ ਸਿੱਖ ਤੇ ਇੱਕ ਭਾਰਤੀ ਦੋਵਾਂ ਰੂਪਾਂ ‘ਚ ਗਹਿਰੀ ਸ਼ਰਥਾ ਨਾਲ ਇਹ ਪੱਤਰ ਲਿੱਖ ਰਹੇ ਹਨ। ਗੁਰੂ ਤੇਗ ਬਹਾਦਰ ਨੇ ਧਾਰਮਿਕ ਸੁਤੰਤਰਤਾ ਤੇ ਅਧਿਕਾਰੀ ਦੀ ਰੱਖਿਆ ਕੀਤੀ ਤੇ ਮਨੁੱਖਤਾ ਦੀ ਅੰਤਰ ਆਤਮਾ ਦੀ ਰੱਖਿਆ ਲਈ ਬਲਿਦਾਨ ਦਿੱਤਾ।

ਉਨ੍ਹਾਂ ਨੇ ਲਿਖਿਆ ਕਿ ਔਂਗਰਜ਼ੇਬ ਦੇ ਅਧੀਨ ਮੁਗਲ ਸ਼ਾਸਨ ਦੇ ਦੌਰਾਨ 1675 ‘ਚ ਧਾਰਮਿਕ ਉਤਪੀੜਨ ਆਪਣੇ ਚਰਮ ‘ਤੇ ਸੀ। ਉਸ ਸਮੇਂ ਮੰਦਿਰਾਂ ਨੂੰ ਨਸ਼ਟ ਕਰ ਦਿੱਤਾ ਗਿਆ, ਧਰਮ ਗ੍ਰੰਥਾਂ ਨੂੰ ਜਲਾ ਦਿੱਤਾ ਗਿਆ ਤੇ ਨਿਰੋਦਸ਼ ਲੋਕਾਂ ਨੂੰ ਧਰਮ ਪਰਿਵਰਤਨ ਲਈ ਮਜ਼ਬੂਰ ਕੀਤਾ ਗਿਆ। ਪੰਡਿਤ ਕ੍ਰਿਪਾ ਰਾਮ ਦੇ ਅਗਵਾਈ ‘ਚ 500 ਤੋਂ ਵੱਧ ਕਸ਼ਮੀਰੀ ਪੰਡਿਤਾਂ ਨੇ ਆਪਣੇ ਧਰਮ ਦੀ ਰੱਖਿਆ ਦੇ ਲਈ ਸ੍ਰੀ ਅਨੰਦਪੁਰ ਸਾਹਿਬ ‘ਚ ਗੁਰੂ ਤੇਗ ਬਹਾਦਰ ਨਾਲ ਮੁਲਾਕਾਤ ਕੀਤੀ । ਗੁਰੂ ਸਾਹਿਬ ਨੇ ਉਨ੍ਹਾਂ ਦਾ ਦੁੱਖ ਸੁਣ ਕੇ ਸਰਵੋਚ ਬਲਿਦਾਨ ਦੇਣ ਦਾ ਫੈਸਲਾ ਕੀਤਾ।

ਬਲਿਆਵਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦਾ ਸੀਸ ਉਸੀ ਜਗ੍ਹਾ ‘ਤੇ ਅਲੱਗ ਕੀਤਾ ਗਿਆ ਸੀ, ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਥਿਤ ਹੈ। ਇਹ ਅਸਥਾਨ ਸਾਹਸ, ਬਲਿਦਾਨ ਤੇ ਧਾਰਮਿਕ ਸੁਤੰਤਰਤਾ ਦਾ ਪ੍ਰਤੀਕ ਹੈ। ਬਲਿਆਵਾਲ ਨੇ ਬੇਨਤੀ ਕੀਤੀ ਕਿ ਚਾਂਦਨੀ ਚੌਕ ਦਾ ਨਾਮ ਬਦਲ ਕੇ ਸੀਸ ਗੰਜ ਕਰਨਾ ਚਾਹੀਦਾ ਹੈ ਤੇ ਆਸ-ਪਾਸ ਦੇ ਮੈਟਰੋ ਸਟੇਸ਼ਨਾਂ ਦਾ ਨਾਮ ਵੀ ਸ਼ਹੀਦਾਂ ਨੂੰ ਸਮਰਪਿਤ ਕਰਨਾ ਇੱਕ ਪ੍ਰਸ਼ਾਸਨਿਕ ਫੈਸਲੇ ਤੋਂ ਕਿਤੇ ਵੱਧ ਕੇ ਹੋਵੇਗਾ।