ਹੁਸ਼ਿਆਰਪੁਰ: ਟਾਂਡਾ ਵਿਖੇ ਪੈਟਰੋਲ ਪੰਪ ਤੋਂ 1.5 ਲੱਖ ਦੀ ਲੁੱਟ, ਸੁੱਤੇ ਪਏ ਕਰਮਚਾਰੀਆਂ ਨੂੰ ਧਮਕਾਇਆ ਤੇ ਕੀਤੀ ਤੋੜ-ਫੋੜ
ਗਿਲਜਿਆਂ ਪਿੰਡ ਦਾ ਯੁਵਰਾਜ ਸਿੰਘ ਤੇ ਪੁਲ ਪੁਖਤਾ ਪਿੰਡ ਦਾ ਗਰਜੀਤ ਸਿੰਘ, ਦੋਵੇਂ ਕਰਮਚਾਰੀ ਪੈਟਰੋਲ ਪੰਪ ਦੇ ਦਫ਼ਤਰ ਅੰਦਰ ਸੋ ਰਹੇ ਸਨ। ਇਸੇ ਦੌਰਾਨ ਦੋ ਲੁਟੇਰੇ ਦਰਵਾਜ਼ਾ ਤੋੜ ਕੇ ਅੰਦਰ ਆਏ। ਉਨ੍ਹਾਂ ਨੇ ਯੁਵਰਾਜ ਸਿੰਘ 'ਤੇ ਹਮਲਾ ਕੀਤਾ ਤੇ ਦੋਵੇਂ ਕਰਮਚਾਰੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਹੁਸ਼ਿਆਰਪੁਰ ਦੇ ਹਲਕੇ ਟਾਂਡਾ ‘ਚ ਪੈਟਰੋਲ ਪੰਪ ‘ਤੇ ਬੀਤੀ ਦੇਰ ਰਾਤ ਲੁੱਟ ਦੀ ਘਟਨਾ ਵਾਪਰੀ। ਇਹ ਘਟਨਾ ਪਿੰਡ ਗਿੱਲ ਵਿਖੇ ਇੱਕ ਪੈਟਰੋਲ ਪੰਪ ‘ਤੇ ਵਾਪਰੀ। ਮੋਟਰਸਾਈਕਲ ‘ਤੇ ਆਏ ਦੋ ਲੁਟੇਰਿਆਂ ਨੇ ਪੰਪ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਤੇ ਕਰੀਬ ਢੇਡ ਲੱਖ ਰੁਪਏ ਲੁੱਟ ਲਏ। ਇਸ ਤੋਂ ਬਾਅਦ ਉਹ ਫ਼ਰਾਰ ਹੋ ਗਏ। ਇਹ ਵਾਰਦਾਤ ਮੰਗਲਵਾਰ ਦੇਰ ਰਾਤ ਕਰੀਬ 11:15 ਵਜੇ ਵਾਪਰੀ। ਉਸ ਸਮੇਂ ਪੈਟਰੋਲ ਪੰਪ ਬੰਦ ਹੋ ਚੁੱਕਿਆ ਸੀ।
ਗਿਲਜਿਆਂ ਪਿੰਡ ਦਾ ਯੁਵਰਾਜ ਸਿੰਘ ਤੇ ਪੁਲ ਪੁਖਤਾ ਪਿੰਡ ਦਾ ਗਰਜੀਤ ਸਿੰਘ, ਦੋਵੇਂ ਕਰਮਚਾਰੀ ਪੈਟਰੋਲ ਪੰਪ ਦੇ ਦਫ਼ਤਰ ਅੰਦਰ ਸੋ ਰਹੇ ਸਨ। ਇਸੇ ਦੌਰਾਨ ਦੋ ਲੁਟੇਰੇ ਦਰਵਾਜ਼ਾ ਤੋੜ ਕੇ ਅੰਦਰ ਆਏ। ਉਨ੍ਹਾਂ ਨੇ ਯੁਵਰਾਜ ਸਿੰਘ ‘ਤੇ ਹਮਲਾ ਕੀਤਾ ਤੇ ਦੋਵੇਂ ਕਰਮਚਾਰੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਲੁਟੇਰੇ ਅਲਮਾਰੀ ਤੋੜ ਕੇ ਉਸ ‘ਚ ਰੱਖੇ ਢੇਡ ਲੱਖ ਰੁਪਏ ਲੁੱਟ ਕੇ ਲੈ ਗਏ। ਜਾਂਦੇ ਸਮੇਂ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਦਫ਼ਤਰ ਦੀ ਤੋੜ-ਫੋੜ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੀ ਐਲਈਡੀ ਵੀ ਤੋੜ ਗਏ। ਇਹ ਪੂਰੀ ਘਟਨਾ ਪੈਟਰੋਲ ਪੰਜਾਬ ‘ਚ ਲੱਗੇ ਕੈਮਰਿਆਂ ‘ਚ ਕੈਦ ਹੋ ਗਈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਲੁਟੇਰਿਆਂ ਦੀ ਪਹਿਚਾਣ ਕਰ ਰਹੀ ਹੈ। ਦੇਰ ਰਾਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਪੰਪ ਮਾਲਿਕ ਤੋਂ ਘਟਨਾ ਤੇ ਨੁਕਸਾਨ ਦੀ ਜਾਣਕਾਰੀ ਲਈ।
