ਡਰਾਈਵਿੰਗ ਟੈਸਟ ਟਰੈਕ ‘ਤੇ ਦੂਜੇ ਸਾਥੀ ਤੋਂ ਟੈਸਟ ਦਿਵਾਉਣ ਦੇ ਮਾਮਲੇ ‘ਚ ਇਕ ਕਾਬੂ

Published: 

10 Feb 2023 15:07 PM

ਡਰਾਈਵਿੰਗ ਟੈਸਟ ਟਰੈਕ ਤੇ ਦੂਜੇ ਸਾਥੀ ਤੋਂ ਟੈਸਟ ਦਿਵਾਉਣ ਦੇ ਮਾਮਲੇ ਚ ਇਕ ਕਾਬੂ

ਸੰਕੇਤਕ ਤਸਵੀਰ

Follow Us On

ਲੁਧਿਆਣਾ: ਲੁਧਿਆਣਾ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਤੇ ਆਪਣੀ ਥਾਂ ਤੇ ਕਿਸੇ ਦੂਜੇ ਵਿਅਕਤੀ ਪਾਸੋਂ ਡਰਾਈਵਿੰਗ ਟੈਸਟ ਪਾਸ ਕਰਵਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਟਰੈਕ ਤੇ ਤਾਇਨਾਤ ਸਿਕਿਉਰਿਟੀ ਗਾਰਡ ਜਿਸ ਨੇ ਉਕਤ ਦੋਸ਼ੀ ਨੂੰ ਫੜਿਆ ਸੀ, ਵਲੋਂ ਇਹ ਮਾਮਲਾ ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ। ਮੌਕੇ ਤੇ ਮੌਜੂਦ ਅਧਿਕਾਰੀਆਂ ਵੱਲੋਂ ਪੁਲਿਸ ਬੁਲਵਾ ਕਿ ਉਕਤ ਐਪਲੀਕੈਂਟ ਅਤੇ ਉਸ ਦੇ ਸਾਥੀ ‘ਤੇ ਮਾਮਲਾ ਦਰਜ ਕਰਵਾਇਆ ਗਿਆ। ਲੁਧਿਆਣਾ ਦੇ ਸਕੱਤਰ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵਲੋਂ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਟੈਸਟ ਟਰੈਕ ‘ਤੇ ਕੋਈ ਨਿਯਮਾਂ ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ ਅਤੇ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਕੋਈ ਬੇਨਿਯਮੀ ਆਉਂਦੀ ਹੈ ਤਾਂ ਦਫ਼ਤਰ ਦੇ ਸਟਾਫ ਜਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਸਕੂਲੀ ਵਾਹਨਾਂ ਦੀ ਵੀ ਕੀਤੀ ਚੈਕਿੰਗ

ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਵਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡਾ. ਪੂਨਮ ਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ ‘ਤੇ ਸਵੇਰ ਸਮੇਂ ਸਕੂਲੀ ਵਾਹਨਾਂ ਅਤੇ ਵੱਡੀਆ ਬੱਸਾਂ ਦੀ ਚੈਕਿੰਗ ਕੀਤੀ ਜਾਵੇਗੀ। ਇਸ ਜਾਂਚ ਦੌਰਾਨ ਜੇਕਰ ਸਕੂਲੀ ਵਾਹਨਾਂ ਵਿਚ ਖਾਮੀਆਂ ਪਾਈਆਂ ਗਈਆਂ ਜਿਵੇਂ ਕਿ ਬੱਸ ਵਿੱਚ ਅੱਗ ਬੁਝਾਉਣ ਵਾਲਾ ਯੰਤਰ ਨਾ ਹੋਣਾ, ਲੇਡੀ ਅਟੈਡੈਂਟ ਨਾ ਹੋਣਾ, ਪ੍ਰੈਸ਼ਰ ਹਾਰਨ ਲੱਗਿਆ ਹੋਣਾ, ਫਿਟਨੈਸ ਸਰਟੀਫਿਕੇਟ ਦੀ ਕਮੀ ਅਤੇ ਪਰਮਿਟ ਨਾ ਹੋਣਾ ਸ਼ਾਮਲ ਹਨ, ਤਾਂ ਉਸ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ ਨਾਲ ਭਾਰੀ ਜੁਰਮਾਨਾ ਵੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਵੱਡੀਆਂ ਬੱਸਾਂ ਵਿੱਚ ਸੀਟਿੰਗ ਕਪੈਸਿਟੀ ਤੋਂ ਵੱਧ ਸਵਾਰੀਆਂ ਬਿਠਾਉਣ ਵਾਲੀਆਂ 5 ਵੱਡੀਆਂ ਬੱਸਾਂ, 3 ਸਕੂਲ ਬੱਸਾਂ ਅਤੇ 1 ਟਰੱਕ ਦਾ ਚਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲੀ ਵਾਹਨਾਂ ਵਲੋਂ ਨਿਯਮਾਂ ਦੀ ਉਲਘੰਣਾ ਕਰਨ ‘ਤੇ ਭਾਰੀ ਜੁਰਮਾਨੇ ਕੀਤੇ ਜਾਣਗੇ ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

Exit mobile version