ਕੈਪਟਨ ਦੇ ਬਿਆਨ ‘ਤੇ ਪੰਜਾਬ ਦੀ ਸਿਆਸਤ ‘ਚ ਹੜਕੰਪ, ਜਾਣੋ ਕੀ ਬੋਲੇ MP ਸੁਖਜਿੰਦਰ ਰੰਧਾਵਾ?

Updated On: 

15 Dec 2025 20:16 PM IST

MP Sukhi Randhawa on Captain Amarinder Singh: ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਸਾਹਮਣੇ ਆਇਆ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਜੋ 2017 ਵਿੱਚ ਕਾਂਗਰਸ ਦੀ ਜੇਤੂ ਟੀਮ ਵਿੱਚ ਉਨ੍ਹਾਂ ਦੇ ਸਭ ਤੋਂ ਨੇੜਲੇ ਸਹਿਯੋਗੀ ਸਨ। ਉਨ੍ਹਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਦੋਸਤਾਂ ਦਾ ਦੋਸਤ ਕਿਹਾ।

ਕੈਪਟਨ ਦੇ ਬਿਆਨ ਤੇ ਪੰਜਾਬ ਦੀ ਸਿਆਸਤ ਚ ਹੜਕੰਪ, ਜਾਣੋ ਕੀ ਬੋਲੇ MP ਸੁਖਜਿੰਦਰ ਰੰਧਾਵਾ?
Follow Us On

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਬਾਰੇ ਨਵੀਆਂ ਚਰਚਾਵਾਂ ਛਿੜ ਗਈਆਂ ਹਨ। ਕੈਪਟਨ ਨੇ ਖੁੱਲ੍ਹ ਕੇ ਕਿਹਾ ਕਿ ਉਹ ਕਾਂਗਰਸ ਨੂੰ ਯਾਦ ਕਰਦੇ ਹਨ। ਭਾਜਪਾ ਵਿੱਚ ਕੁਝ ਵੀ ਪੁੱਛਿਆ ਨਹੀਂ ਸਿਰਫ ਦੱਸਿਆ ਜਾਂਦਾ ਹੈ।

ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਸਾਹਮਣੇ ਆਇਆ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਜੋ 2017 ਵਿੱਚ ਕਾਂਗਰਸ ਦੀ ਜੇਤੂ ਟੀਮ ਵਿੱਚ ਉਨ੍ਹਾਂ ਦੇ ਸਭ ਤੋਂ ਨੇੜਲੇ ਸਹਿਯੋਗੀ ਸਨ। ਉਨ੍ਹਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਦੋਸਤਾਂ ਦਾ ਦੋਸਤ ਕਿਹਾ।

ਇਸ ਨਾਲ ਰਾਜਨੀਤੀ ਵਿੱਚ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਨਾ ਚਾਹੁੰਦੇ ਹਨ। ਕੀ ਉਨ੍ਹਾਂ ਦੇ ਸਾਬਕਾ ਸਾਥੀਆਂ ਦਾ ਸਰਗਰਮ ਹੋਣਾ ਕਾਂਗਰਸ ਪਾਰਟੀ ਦੇ ਅੰਦਰ ਆਉਣ ਵਾਲੀ ਬਗਾਵਤ ਦਾ ਸੰਕੇਤ ਹੈ?

ਜਾਣੋ ਕੀ ਬੋਲੇ ਪ੍ਰਨੀਤ ਕੌਰ?

ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਹ ਕਿਤੇ ਨਹੀਂ ਜਾ ਰਹੇ। ਉਹ ਭਾਜਪਾ ਵਿੱਚ ਬਿਲਕੁਲ ਠੀਕ ਹਨ। ਇਸ ਗੱਲ ਨੂੰ ਲੈ ਕੇ ਸਵਾਲ-ਜਵਾਬ ਦੀ ਕੋਈ ਲੋੜ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਆਪਣਾ ਸਟੈਂਡ ਕਲੀਅਰ ਕਰ ਚੁੱਕੇ ਹਨ। ਕੈਪਟਨ ਸਾਬ੍ਹ ਦਾ ਜੋ ਸਟੈਂਡ ਹੈ, ਉਹ ਉਥੇ ਹੀ ਰਹਿਣਗੇ। ਮਨ ਅਤੇ ਸਰੀਰ ਇਸੇ ਪਾਰਟੀ ਵਿੱਚ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿੱਚ ਜਾਣ ਦਾ ਫ਼ੈਸਲਾ ਸੋਚ ਸਮਝ ਕੇ ਹੀ ਲਿਆ ਸੀ। ਪੰਜਾਬ ਦਾ ਫਾਇਦਾ ਸੋਚ ਕੇ ਹੀ ਉਨ੍ਹਾਂ ਭਾਜਪਾ ਵਿੱਚ ਜਾਣ ਦਾ ਫ਼ੈਸਲਾ ਲਿਆ ਸੀ।

ਨਵਜੋਤ ਕੌਰ ‘ਤੇ ਟਿੱਪਣੀ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਜੋ ਇਲਜ਼ਾਮ ਉਨ੍ਹਾਂ ਦੇ ਵੱਲੋਂ ਲਗਾਏ ਗਏ ਹਨ, ਜੇਕਰ ਉਸ ਦੇ ਕੋਲ ਪਾਰਟੀ ਲਈ ਕੋਈ ਸਬੂਤ ਹਨ ਤਾਂ ਉਹ ਲਿਆ ਕੇ ਵਿਖਾਵੇ। ਪਾਰਟੀ ਜੋ ਵੀ ਕਰਦੀ ਹੈ ਸੋਚ ਸਮਝ ਕੇ ਹੀ ਕਰਦੀ ਹੈ। ਜ਼ਿਕਰਯੋਗ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਬਾਰੇ ਨਵੀਆਂ ਚਰਚਾਵਾਂ ਛਿੜ ਗਈਆਂ ਹਨ।