ਕੈਨੇਡਾ 4000 ਕਰੋੜ ਦਾ ਡਰੱਗਜ਼ ਸੁਪਰਲੈਬ ਮਾਮਲਾ, ਗਲਤ ਨੌਜਵਾਨ ਦੀ ਫੋਟੋ ਹੋਈ ਵਾਇਰਲ
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਦੀ ਇੱਕ ਵਿਸ਼ੇਸ਼ ਯੂਨਿਟ ਦੁਆਰਾ ਕੈਨੇਡਾ ਵਿੱਚ ਚੱਲ ਰਹੀ ਸਭ ਤੋਂ ਵੱਡੀ ਗੈਰ-ਕਾਨੂੰਨੀ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਕੈਮੀਕਲ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਕੈਨੇਡਾ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਬਰਾਮਦਗੀ ‘ਚ ਹਾਲ ਹੀ ‘ਚ ਪੰਜਾਬ ਕੁਨੈਕਸ਼ਨ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਗਗਨਪ੍ਰੀਤ ਸਿੰਘ ਰੰਧਾਵਾ ਵਾਸੀ ਜਲੰਧਰ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਪਰ ਹੁਣ ਗਗਨਪ੍ਰੀਤ ਸਿੰਘ ਰੰਧਾਵਾ ਦੇ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਵਿੱਚ ਸੁਰੱਖਿਅਤ ਹੈ। ਪਰਿਵਾਰ ਨੇ ਕੈਨੇਡਾ ਰਹਿੰਦੇ ਬੇਟੇ ਦੀ ਵੀਡੀਓ ਵੀ ਜਾਰੀ ਕੀਤੀ ਹੈ।
ਵੀਡੀਓ ਵਿੱਚ ਗਗਨਪ੍ਰੀਤ ਸਿੰਘ ਰੰਧਾਵਾ ਕਹਿ ਰਿਹਾ ਹੈ ਕਿ ਮੈਂ ਗੋਲਪਿੰਡ, ਜਲੰਧਰ ਦਾ ਰਹਿਣ ਵਾਲਾ ਹਾਂ ਅਤੇ ਮੇਰੇ ਪਿਤਾ ਦਾ ਨਾਮ ਕੁਲਵੰਤ ਸਿੰਘ ਹੈ। ਇਕ ਨਿੱਜੀ ਅਖਬਾਰ ਨੇ ਮੇਰੇ ਨਾਂ ‘ਤੇ ਖਬਰ ਛਾਪੀ ਹੈ। ਉਕਤ ਖਬਰ ਪੂਰੀ ਤਰ੍ਹਾਂ ਗਲਤ ਹੈ। ਮੈਂ ਕੈਨੇਡਾ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਾਂ ਅਤੇ ਮੇਰਾ ਨਾਮ ਕਿਸੇ ਵੀ ਹਾਲਤ ਵਿੱਚ ਨਹੀਂ ਹੈ। ਨਾ ਹੀ ਮੇਰਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਹੈ। ਇਹ ਬਿਲਕੁਲ ਫਰਜ਼ੀ ਖਬਰ ਹੈ। ਰੰਧਾਵਾ ਦਾ ਅਕਸਰ ਆਪਣੇ ਪਿੰਡ ਆਉਣਾ ਜਾਣਾ ਸੀ।
ਇਸ ਦੇ ਨਾਲ ਹੀ ਥਾਣਾ ਅਲਾਵਲਪੁਰ ਦੀ ਪੁਲੀਸ ਕੋਲ ਵੀ ਗਗਨਪ੍ਰੀਤ ਰੰਧਾਵਾ ਖ਼ਿਲਾਫ਼ ਕੋਈ ਰਿਕਾਰਡ ਨਹੀਂ ਹੈ। ਦੱਸ ਦੇਈਏ ਕਿ ਕੈਨੇਡਾ ਚ 4 ਹਜ਼ਾਰ ਕਰੋੜ ਰੁਪਏ ਦੇ ਡਰੱਗ ਮਾਮਲੇ ਚ ਗਗਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਦਾ ਨਾਂ ਇੱਕੋ ਹੋਣ ਕਾਰਨ ਜਲੰਧਰ ਦੇ ਅਲਾਵਲਪੁਰ ਦੇ ਰਹਿਣ ਵਾਲੇ ਗਗਨਪ੍ਰੀਤ ਸਿੰਘ ਦੀ ਫੋਟੋ ਵਾਇਰਲ ਹੋਣ ਲੱਗੀ। ਜਿਸ ਤੋਂ ਬਾਅਦ ਪਰਿਵਾਰ ਨੇ ਬਿਆਨ ਜਾਰੀ ਕੀਤਾ।
ਕੈਨੇਡੀਅਨ ਪੁਲਿਸ ਨੇ ਕੀਤੀ ਸੀ ਕਾਰਵਾਈ
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਦੀ ਇੱਕ ਵਿਸ਼ੇਸ਼ ਯੂਨਿਟ ਦੁਆਰਾ ਕੈਨੇਡਾ ਵਿੱਚ ਚੱਲ ਰਹੀ ਸਭ ਤੋਂ ਵੱਡੀ ਗੈਰ-ਕਾਨੂੰਨੀ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਕੈਮੀਕਲ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਭਾਰਤੀ ਮੂਲ ਦੀ ਗਗਨਪ੍ਰੀਤ ਨੂੰ ਵੀ ਇਸ ਕੇਸ ਦੇ ਸਰਗਨਾ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਨੇਡੀਅਨ ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਲਗਭਗ 54 ਕਿਲੋ ਫੈਂਟਾਨਾਇਲ, 390 ਕਿਲੋ ਮੈਥਾਮਫੇਟਾਮਾਈਨ, 35 ਕਿਲੋ ਕੋਕੀਨ, 15 ਕਿਲੋ ਐਮਡੀਐਮਏ, 6 ਕਿਲੋ ਕੈਨਾਬਿਸ ਅਤੇ 50 ਹਜ਼ਾਰ ਕੈਨੇਡੀਅਨ ਡਾਲਰ ਬਰਾਮਦ ਕੀਤੇ ਹਨ।