ਨਵੀਂ ਸਨਅਤੀ ਨੀਤੀ ਦੇ ਵਿਰੋਧ ‘ਚ ਨਿੱਤਰੇ ਲੁਧਿਆਣਾ ਦੇ ਕਾਰੋਬਾਰੀ
ਨਵੀਂ ਸਨਅਤੀ ਨੀਤੀ ਨੂੰ ਲੈ ਕੇ ਲੁਧਿਆਣਾ ਦੇ ਕਾਰੋਬਾਰੀਆਂ ਨੇ ਜਤਾਇਆ ਰੋਸ, ਕਿਹਾ ਸਾਡੇ ਸੁਝਾਵਾਂ ਨੂੰ ਅਣਗੌਲਿਆ ਅਫ਼ਸਰਾਂ ਨੇ ਆਪਣੀ ਜ਼ਿੱਦ ਪਗਾਉਣ ਲਈ ਲਾਗੂ ਕਰਵਾਈ ਨਵੀਂ ਸਨਅਤੀ ਨੀਤੀ।

ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਨਿਵੇਸ਼ ਵਧਾਉਣ ਦੇ ਲਈ ਅਤੇ ਪੰਜਾਬ ਦੇ ਸਨਅਤਕਾਰਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਲਈ ਨਵੀਂ ਸਨਅਤੀ ਨੀਤੀ ਬੀਤੇ ਦਿਨੀਂ ਕੈਬਿਨਟ ਦੇ ਵਿਚ ਪਾਸ ਕੀਤੀ ਗਈ ਸੀ। ਪਰ ਹੁਣ ਇਸ ਨਵੀਂ ਨੀਤੀ ਨੂੰ ਲੈ ਕੇ ਪੰਜਾਬ ਦੇ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਖਾਸ ਕਰਕੇ ਲੁਧਿਆਣਾ ਤੋਂ ਅੱਜ ਕਾਰੋਬਾਰੀਆਂ ਨੇ ਇਸ ਨਵੀਂ ਨੀਤੀ ਦਾ ਵਿਰੋਧ ਕੀਤਾ ਅਤੇ ਇਸ ਵਿੱਚ ਸੋਧ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ। ਸਨਤਕਾਰਾਂ ਨੇ ਕਿਹਾ ਕਿ ਫਿਲਹਾਲ ਸਾਡਾ ਇਹ ਨਵੀਂ ਨੀਤੀ ਦੇ ਖਿਲਾਫ ਪ੍ਰਦਰਸ਼ਨ ਜਿਲ੍ਹਾ ਪੱਧਰੀ ਹੈ ਅਤੇ ਆਉਂਦੇ ਸਮੇਂ ਵਿੱਚ ਅਸੀਂ ਸੂਬਾ ਪੱਧਰ ਤੇ ਵੀ ਇਕ ਵੱਡਾ ਪ੍ਰਦਸ਼ਨ ਉਲੀਕਣ ਕਰ ਸਕਦੇ ਹਾਂ ਜਿਸ ਵਿਚ ਪੰਜਾਬ ਭਰ ਦੇ ਸਨਅਤਕਾਰ ਇਕੱਠੇ ਹੋ ਕੇ ਸਰਕਾਰ ਦੀ ਇਸ ਨਵੀਂ ਨੀਤੀ ਦਾ ਵਿਰੋਧ ਕਰਨਗੇ।