ਬੱਬਰ ਖਾਲਸਾ ਦਾ ਗੁਰਗਾ ਮੱਧਪ੍ਰਦੇਸ਼ ਤੋਂ ਗ੍ਰਿਫ਼ਤਾਰ, ਕਰ ਰਿਹਾ ਸੀ ਕ੍ਰੇਨ ਆਪਰੇਟਰ ਦਾ ਕੰਮ, ਥਾਣੇ ‘ਤੇ ਬੰਬ ਸੁੱਟਣ ਦੇ ਮਾਮਲੇ ‘ਚ ਸੀ ਲੋੜੀਂਦਾ
Babbar Khalsa International: ਪੁਲਿਸ ਦੀ ਪੁੱਛ-ਗਿਛ ਦੌਰਾਨ ਅਕਾਸ਼ਦੀਪ ਨੇ ਕਬੂਲ ਕੀਤਾ ਹੈ ਕਿ ਉਹ ਅਪ੍ਰੈਲ 2025 'ਚ ਪੰਜਾਬ ਦੇ ਬਟਾਲਾ ਜ਼ਿਲ੍ਹਾ ਨੂੰ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ 'ਤੇ ਹੋਏ ਗ੍ਰਨੇਡ ਹਮਲੇ 'ਚ ਸ਼ਾਮਲ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਹੈਪੀ ਪਾਸੀਆ, ਮੰਨੂ ਅਗਵਾਨ ਤੇ ਗੋਪੀ ਨਵਾਂਸ਼ਹਿਰੀਆ ਵਰਗੇ ਬੱਬਰ ਖਾਲਸਾ ਅੱਤਵਾਦੀਆਂ ਨੇ ਲਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਨੂੰ ਵੀ ਧਮਕੀ ਦਿੱਤੀ ਸੀ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਬੱਬਰ ਖਾਲਸਾ ਇੰਟਰਨੈਸ਼ਲ (ਬੀਕੇਆਈ) ਨਾਲ ਜੁੜੇ ਇੱਕ ਨੌਜਵਾਨ ਅਰਸ਼ਦੀਪ ਸਿੰਘ ਉਰਫ਼ ‘ਬਾਜ਼’ ਨੂੰ ਮੱਧਪ੍ਰਦੇਸ਼ ਦੇ ਇੰਦੌਰ ਤੋਂ ਕਾਬੂ ਕੀਤਾ ਹੈ। ਅਕਾਸ਼ਦੀਪ ਸਿੰਘ (22) ਅੰਮ੍ਰਿਤਸਰ ਦੇ ਚਣਨਕੇ ਪਿੰਡ ਦਾ ਰਹਿਣ ਵਾਲਾ ਹੈ। ਉਹ ਅਪ੍ਰੈਲ 2025 ‘ਚ ਬਟਾਲੇ ਦੇ ਕਿਲਾ ਥਾਣੇ ‘ਤੇ ਬੰਬ ਹਮਲੇ ਦੀ ਵਾਰਦਾਤ ‘ਚ ਸ਼ਾਮਲ ਸੀ। ਪੁਲਿਸ ਤੋਂ ਮਿਲੇ ਇਨਪੁੱਟ ਦੇ ਆਧਾਰ ‘ਤੇ ਉਸ ਨੂੰ ਇੰਦੌਰ ਦੀ ਨਿਰਮਾਣ ਸਾਈਟ ਤੋਂ ਕਾਬੂ ਕੀਤਾ ਗਿਆ, ਜਿੱਥੇ ਉਹ ਕ੍ਰੇਨ ਆਪਰੇਟਰ ਦਾ ਕੰਮ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਗੁਜਰਾਤ ਤੋਂ ਭੱਜ ਕੇ ਇੰਦੋਰ ‘ਚ ਲੁੱਕਿਆ ਹੋਇਆ ਸੀ। ਉਸ ਖਿਲਾਫ਼ ਪਹਿਲੇ ਹੀ ਆਰਮਸ ਐਕਟ ਤਹਿਤ ਮਾਮਲਾ ਦਰਜ ਹੈ।
ਪੁਲਿਸ ਦੀ ਪੁੱਛ-ਗਿਛ ਦੌਰਾਨ ਅਕਾਸ਼ਦੀਪ ਨੇ ਕਬੂਲ ਕੀਤਾ ਹੈ ਕਿ ਉਹ ਅਪ੍ਰੈਲ 2025 ‘ਚ ਪੰਜਾਬ ਦੇ ਬਟਾਲਾ ਜ਼ਿਲ੍ਹਾ ਨੂੰ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ‘ਤੇ ਹੋਏ ਗ੍ਰਨੇਡ ਹਮਲੇ ‘ਚ ਸ਼ਾਮਲ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਹੈਪੀ ਪਾਸੀਆ, ਮੰਨੂ ਅਗਵਾਨ ਤੇ ਗੋਪੀ ਨਵਾਂਸ਼ਹਿਰੀਆ ਵਰਗੇ ਬੱਬਰ ਖਾਲਸਾ ਅੱਤਵਾਦੀਆਂ ਨੇ ਲਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਨੂੰ ਵੀ ਧਮਕੀ ਦਿੱਤੀ ਸੀ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਕਾਸ਼ਦੀਪ ਸਿੰਘ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ‘ਚ ਸੀ, ਜੋ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਸੀ। ਉਸ ਨੂੰ ਵਿਦੇਸ਼ਾਂ ਤੋਂ ਨਿਰਦੇਸ਼ ਮਿਲਦੇ ਸਨ। ਮੁਲਜ਼ਮ ਸੋਸ਼ਲ ਮੀਡੀਆ ਐਪਾਂ ਰਾਹੀਂ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਆਪਰੇਟ ਕੀਤਾ ਜਾ ਰਿਹਾ ਸੀ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਪਹਿਲੇ ਗੁਜ਼ਰਾਤ ‘ਚ ਉਸ ਦੀ ਮੌਜ਼ੂਦਗੀ ਦਾ ਸੁਰਾਗ ਮਿਲਿਆ ਸੀ, ਪਰ ਬਾਅਦ ‘ਚ ਇੰਸਪੈਕਟਰ ਅਸ਼ੋਕ ਕੁਮਾਰ ਬਡਾਨਾ ਦੀ ਅਗਵਾਈ ਵਾਲੀ ਟੀਮ ਨੇ ਇੰਦੌਰ ‘ਚ ਛਾਪੇਮਾਰੀ ਕੀਤੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਦਿੱਲੀ ਲਿਆ ਕੇ ਪੁੱਛ-ਗਿਛ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇਹ ਮਾਡਿਊਲ ਦਿੱਲੀ ਦੀ ਸੁਰੱਖਿਆ ਦੇ ਲਈ ਖ਼ਤਰਾ ਬਣ ਸਕਦਾ ਹੈ। ਅਕਾਸ਼ਦੀਪ ਵੱਲੋਂ ਹਥਿਆਰਾਂ ਦੀ ਤਸਕਰੀ ਤੇ ਅੱਤਵਾਦੀ ਸੰਪਰਕ ਇਸ ਸਾਜ਼ਿਸ਼ ਵੱਲ ਸੰਕੇਤ ਕਰ ਰਹੇ ਹਨ। ਜਾਂਚ ਦੌਰਾਨ ਨੈੱਟਵਰਕ, ਸੰਪਰਕ ਸੂਤਰ ਤੇ ਫੰਡਿੰਗ ਦੇ ਖੁਲਾਸੇ ਹੋਣ ਦੀ ਉਮੀਦ ਹੈ।
