AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗਿੱਦੜਬਾਹਾ ‘ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਮਨਪ੍ਰੀਤ ਬਾਦਲ ਨੇ ਡੇਰੇ ਵੱਲ ਹੱਥ ਕਰਕੇ ਚੁੱਕੀ ਸਹੁੰ; ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਸੂਬੇ ਭਰ ਵਿੱਚ ਕੱਢੀ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਅੱਜ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਪਹੁੰਚੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੂੰ ਨਸ਼ਿਆਂ ਦੇ ਕੋਹੜ ਖ਼ਿਲਾਫ਼ ਲਾਮਬੰਦ ਕਰਦਿਆਂ ਭਾਜਪਾ ਆਗੂਆਂ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਜ਼ੋਰਦਾਰ ਅਪੀਲ ਕੀਤੀ।

ਗਿੱਦੜਬਾਹਾ 'ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਮਨਪ੍ਰੀਤ ਬਾਦਲ ਨੇ ਡੇਰੇ ਵੱਲ ਹੱਥ ਕਰਕੇ ਚੁੱਕੀ ਸਹੁੰ; ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ
jaswinder-babbar
| Updated On: 23 Sep 2026 17:57 PM IST
Share

ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਸੂਬੇ ਭਰ ਵਿੱਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਪਹੁੰਚੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੂੰ ਨਸ਼ਿਆਂ ਦੇ ਕੋਹੜ ਖ਼ਿਲਾਫ਼ ਲਾਮਬੰਦ ਕਰਦਿਆਂ ਭਾਜਪਾ ਆਗੂਆਂ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਜ਼ੋਰਦਾਰ ਅਪੀਲ ਕੀਤੀ।

ਇਸ ਯਾਤਰਾ ਦੀ ਅਗਵਾਈ ਕਰਦਿਆਂ ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਰਾਜ ਸਭਾ ਮੈਂਬਰ ਅਲਕਾ ਗੁੱਜਰ ਅਤੇ ਉੱਘੇ ਪੰਜਾਬੀ ਫ਼ਿਲਮੀ ਅਦਾਕਾਰ ਹੋਬੀ ਧਾਲੀਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ।

ਹੋਬੀ ਧਾਲੀਵਾਲ ਨੇ ‘ਸ਼ੋਲੇ’ ਦੇ ਡਾਇਲਾਗ ਰਾਹੀਂ ਭਰਿਆ ਜੋਸ਼

ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਪ੍ਰਸਿੱਧ ਅਦਾਕਾਰ ਹੋਬੀ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਲੋਕਾਂ ਦਾ ਧਿਆਨ ਖਿੱਚਿਆ। ਉਨ੍ਹਾਂ ਨੇ ਮਸ਼ਹੂਰ ਹਿੰਦੀ ਫ਼ਿਲਮ ਸ਼ੋਲੇ ਦੇ ਡਾਕੂ ਗੱਬਰ ਸਿੰਘ ਦੇ ਮਸ਼ਹੂਰ ਸੰਵਾਦ—”ਲੋਗੋ ਕੋ ਅਗਰ ਕੋਈ ਗੱਬਰ ਸੇ ਬਚਾ ਸਕਤਾ ਹੈ ਤੋ ਵੋਹ ਖ਼ੁਦ ਗੱਬਰ ਹੈ”—ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਪੰਜਾਬੀਆਂ ਨੂੰ ਨਸ਼ਾ ਤਸਕਰਾਂ ਅਤੇ ਮਾਫ਼ੀਆ ਖ਼ਿਲਾਫ਼ ਗੱਬਰ ਵਰਗਾ ਖ਼ੌਫ਼ ਪੈਦਾ ਕਰਨਾ ਪਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਵਿੱਚੋਂ ਨਸ਼ਾ ਵੇਚਣ ਵਾਲਿਆਂ ਦੇ ਮਨਾਂ ਵਿੱਚ ਅਜਿਹਾ ਡਰ ਬਿਠਾਇਆ ਜਾਵੇ ਕਿ ਉਹ ਨੌਜਵਾਨੀ ਨੂੰ ਬਰਬਾਦ ਕਰਨ ਦੀ ਜੁਰਅਤ ਨਾ ਕਰ ਸਕਣ।

ਮਨਪ੍ਰੀਤ ਬਾਦਲ ਨੇ ਡੇਰਾ ਬਾਬਾ ਗੰਗਾ ਰਾਮ ਵੱਲ ਹੱਥ ਕਰਕੇ ਕੀਤਾ ਪ੍ਰਣ

ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਗੰਗਾ ਰਾਮ ਵੱਲ ਹੱਥ ਕਰਦਿਆਂ ਪੰਜਾਬ ਵਿੱਚੋਂ ਨਸ਼ਾ ਜੜ੍ਹੋਂ ਖ਼ਤਮ ਕਰਨ ਦਾ ਪ੍ਰਣ ਲਿਆ। ਬਾਅਦ ਵਿੱਚ ਮੀਡੀਆ ਨਾਲ ਰਾਬਤਾ ਕਾਇਮ ਕਰਦਿਆਂ ਮਨਪ੍ਰੀਤ ਬਾਦਲ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਨੂੰ ਸਿਆਸਤ ਦੀ ਨਜ਼ਰ ਨਾਲ ਨਾ ਦੇਖਿਆ ਜਾਵੇ, ਕਿਉਂਕਿ ‘ਨਸ਼ਾ ਮੁਕਤ ਪੰਜਾਬ’ ਕੋਈ ਸਿਰਫ਼ ਨਾਅਰਾ ਨਹੀਂ ਬਲਕਿ ਲੋਕਾਂ ਨਾਲ ਕੀਤਾ ਗਿਆ ਇੱਕ ਪੱਕਾ ਵਾਅਦਾ ਹੈ।

ਨਸ਼ਾ ਵਿਰੋਧੀ ਸਹੁੰ ਬਾਰੇ ਗੱਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚੋਂ ਗੁੰਡਾਗਰਦੀ ਅਤੇ ਜੰਮੂ-ਕਸ਼ਮੀਰ ਵਿੱਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਵਿੱਚੋਂ ਵੀ ਨਸ਼ਾ ਮੁਕਾ ਕੇ ਹੀ ਦੇਸ਼ ਨੂੰ ਵਿਕਸਿਤ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਨਸ਼ਾ ਕਿੰਨੇ ਸਮੇਂ ਵਿੱਚ ਖ਼ਤਮ ਕੀਤਾ ਜਾਵੇਗਾ, ਤਾਂ ਉਨ੍ਹਾਂ ਨੇ ਸਮਾਂ-ਸੀਮਾ ਬਾਰੇ ਸਿੱਧਾ ਜਵਾਬ ਨਾ ਦਿੰਦਿਆਂ ਗੱਲ ਨੂੰ ਸੰਭਾਲਿਆ। ਉਨ੍ਹਾਂ ਕਿਹਾ ਕਿ ਡਰੱਗ ਮਾਫ਼ੀਆ ਦਾ ਸਫ਼ਾਇਆ ਕਰਨ ਤੋਂ ਬਾਅਦ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਯੋਗ ਇਲਾਜ ਕਰਵਾਉਣਾ ਅਤੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਭਾਜਪਾ ਦਾ ਸਭ ਤੋਂ ਪਹਿਲਾ ਕੰਮ ਹੋਵੇਗਾ।

2017 ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਖਾਦੀ ਸੀ ਸਹੁੰ

ਇਸ ਦੌਰਾਨ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਪਿਛੋਕੜ ਵੀ ਸਿਆਸੀ ਹਲਕਿਆਂ ਵਿੱਚ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਚੋਣ ਰੈਲੀ ਦੌਰਾਨ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ (ਜੋ ਉਸ ਸਮੇਂ ਕਾਂਗਰਸ ਪਾਰਟੀ ਵਿੱਚ ਸਨ) ਨੇ ਹੱਥ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਸਰਕਾਰ ਬਣਨ ਦੇ ਚਾਰ ਹਫ਼ਤਿਆਂ ਅੰਦਰ ਨਸ਼ੇ (ਚਿੱਟੇ) ਦਾ ਲੱਕ ਤੋੜਨ ਦੀ ਸਹੁੰ ਚੁੱਕੀ ਸੀ। ਉਸ ਸਮੇਂ ਕਾਂਗਰਸ ਨੇ ਭਾਰੀ ਬਹੁਮਤ ਨਾਲ ਚੋਣਾਂ ਵਿੱਚ ਜਿੱਤ ਦਰਜ ਕਰ ਲਈ ਸੀ, ਪਰ ਨਸ਼ੇ ਦੀ ਇਹ ਗੰਭੀਰ ਸਮੱਸਿਆ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੀ ਹੈ।

Follow Us
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ...
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...