ਕੰਗਨਾ ਦੇ ਡਰੱਗਸ ਵਾਲੇ ਬਿਆਨ ਤੇ ਮੰਤਰੀ ਚੀਮਾ ਦਾ ਨਿਸ਼ਾਨਾ, ਕਿਹਾ- ਪਹਿਲਾਂ ਗੁਜਰਾਤ ‘ਚ ਜਾ ਕੇ ਕਰੇ ਸਰਵੇ

Updated On: 

26 Jul 2025 08:09 AM IST

Kangana Ranaut Statement Controversy: ਹਰਪਾਲ ਚੀਮਾ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਹੈ। ਹਾਲ ਹੀ 'ਚ ਕੇਂਦਰੀ ਰਿਪੋਰਟ ਆਈ। ਇਸ 'ਚ ਪੰਜਾਬ ਹੋਰ ਸੂਬਿਆਂ ਤੋਂ ਬਹੁੱਤ ਪਿੱਛੇ ਹੈ। ਜੇਕਰ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਸੂਬਿਆਂ ਦੀ ਸਥਿਤੀ ਪੰਜਾਬ ਨਾਲੋਂ ਵੀ ਖ਼ਰਾਬ ਹੈ। ਪੰਜਾਬ ਤਾਂ ਇਸ ਦਿਸ਼ਾ 'ਚ ਪਹਿਲਾਂ ਹੀ ਕਦਮ ਚੱਕ ਚੁੱਕਿਆ ਹੈ। ਅਸੀਂ ਸੂਬੇ 'ਚੋਂ ਨਸ਼ਾ ਖ਼ਤਮ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਾਂ।

ਕੰਗਨਾ ਦੇ ਡਰੱਗਸ ਵਾਲੇ ਬਿਆਨ ਤੇ ਮੰਤਰੀ ਚੀਮਾ ਦਾ ਨਿਸ਼ਾਨਾ, ਕਿਹਾ- ਪਹਿਲਾਂ ਗੁਜਰਾਤ ਚ ਜਾ ਕੇ ਕਰੇ ਸਰਵੇ
Follow Us On

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਦੇ ਨਸ਼ੇ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੰਗਨਾ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੰਗਨਾ ਨੂੰ ਆਪਣੇ ਸ਼ਬਦਾਂ ‘ਤੇ ਨਿਯੰਤਰਣ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਮੀਡਿਆ ਦੀਆਂ ਸੁਰਖੀਆਂ ‘ਚ ਬਣੇ ਰਹਿਣ ਲਈ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹਿੰਦੇ ਹਨ।

ਚੀਮਾ ਨੇ ਕਿਹਾ ਕਿ ਕੰਗਨਾ ਅਜੇ ਤੱਕ ਸਮਾਜ ਨੂੰ ਸਮਝ ਨਹੀਂ ਪਾਈ ਹੈ। ਉਹ ਲਗਾਤਾਰ ਸਮਾਜ ਤੇ ਮਹਿਲਾਵਾਂ ਨੂੰ ਲੈ ਕੇ ਵਿਵਾਦਤ ਟਿੱਪਣੀਆਂ ਕਰਦੇ ਰਹਿੰਦੇ ਹਨ, ਜਿਸ ਦੀ ਮੈਂ ਨਿੰਦਾ ਕਰਦਾ ਹਾਂ।

ਰਾਜਸਥਾਨ, ਯੂਪੀ, ਐਮਪੀ ‘ਚ ਸਥਿਤੀ ਖ਼ਰਾਬ, ਪੰਜਾਬ ਤਾਂ ਕਾਫ਼ੀ ਪਿੱਛੇ- ਚੀਮਾ

ਹਰਪਾਲ ਚੀਮਾ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਹੈ। ਹਾਲ ਹੀ ‘ਚ ਕੇਂਦਰੀ ਰਿਪੋਰਟ ਆਈ। ਇਸ ‘ਚ ਪੰਜਾਬ ਹੋਰ ਸੂਬਿਆਂ ਤੋਂ ਬਹੁੱਤ ਪਿੱਛੇ ਹੈ। ਜੇਕਰ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਸੂਬਿਆਂ ਦੀ ਸਥਿਤੀ ਪੰਜਾਬ ਨਾਲੋਂ ਵੀ ਖ਼ਰਾਬ ਹੈ। ਪੰਜਾਬ ਤਾਂ ਇਸ ਦਿਸ਼ਾ ‘ਚ ਪਹਿਲਾਂ ਹੀ ਕਦਮ ਚੱਕ ਚੁੱਕਿਆ ਹੈ। ਅਸੀਂ ਸੂਬੇ ‘ਚੋਂ ਨਸ਼ਾ ਖ਼ਤਮ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਾਂ।

ਗੁਜਰਾਤ ‘ਚ ਸਰਵੇ ਕਰੇ ਕੰਗਨਾ, ਬੰਦਰਗਾਹਾ ਤੋਂ ਕਿਸ ਲੈਵਲ ‘ਤੇ ਹੁੰਦਾ ਹੈ ਨਸ਼ਾ ਸਪਲਾਈ- ਮੰਤਰੀ ਚੀਮਾ

ਚੀਮਾ ਨੇ ਕਿਹਾ ਕਿ ਖਾਸ ਤੌਰ ‘ਤੇ ਗੁਜਰਾਤ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਨਸ਼ਾਂ ਗੁਜਰਾਤ ਦੇ ਰਸਤੇ ਤੋਂ ਆਉਂਦਾ ਹੈ। ਸਭ ਤੋਂ ਵੱਧ ਨਸ਼ਾਂ ਗੁਜਰਾਤ ਦੇ ਰਸਤੇ ਤੋਂ ਹੀ ਪੂਰੇ ਦੇਸ਼ ‘ਚ ਸਪਲਾਈ ਹੁੰਦਾ ਹੈ। ਇਹ ਗੱਲ ਦੇਸ਼ ਦੇ ਲੋਕ ਵੀ ਜਾਣਦੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਦੇਣਾ ਚਾਹੀਦਾ ਹੈ। ਜਦੋਂ ਵੀ ਗੈਂਗਸਟਰਾਂ ਦੇ ਨਸ਼ਾ ਤਸਕਰਾਂ ਦੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਦਾ ਲਿੰਕ ਗੁਜਰਾਤ ਨਾਲ ਜੁੜਦਾ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਵੇਂ ਹੀ ਗੁਜਰਾਤ ਤੋਂ ਆਉਂਦੇ ਹਨ। ਅਜਿਹੇ ‘ਚ ਕੰਗਨਾ ਨੂੰ ਗੁਜਰਾਤ ‘ਚ ਜਾ ਕੇ ਸਰਵੇ ਕਰਨਾ ਚਾਹੀਦਾ ਹੈ ਕਿ ਉੱਥੋਂ ਦੇ ਬੰਦਰਗਾਹਾਂ ਤੋਂ ਕਿਸ ਲੈਵਲ ‘ਤੇ ਨਸ਼ਾ ਪੂਰੇ ਦੇਸ਼ ‘ਚ ਸਪਲਾਈ ਹੁੰਦਾ ਹੈ।