Explainer: 38 ਫੀਸਦੀ ਹਿੰਦੂ, ਫਿਰ ਵੀ ਸ਼ਹਿਰਾਂ ਵਿੱਚ ਕਿਉਂ ਨਹੀਂ ਖਿੜ ਰਿਹਾ ‘ਕਮਲ’ ?
ਹਾਲ ਹੀ ਵਿੱਚ ਹੋਈਆਂ 4 ਹਲਕਿਆਂ ਵਿੱਚ ਵੀ ਪਾਰਟੀ ਕੋਈ ਜ਼ਿਆਦਾ ਕਮਾਲ ਨਹੀਂ ਕਰ ਸੀ। ਉਸ ਨੂੰ ਸਾਰੀਆਂ ਸੀਟਾਂ ਤੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ। 4 ਸੀਟਾਂ ਵਿੱਚ 3 ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਵਾਹਾ ਵਿੱਚ ਤਾਂ BJP ਉਮੀਦਵਾਰ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ।
ਖੇਤੀ ਕਾਨੂੰਨਾਂ ਦੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਟੁੱਟਣ ਤੋਂ ਬਾਅਦ BJP ਪੰਜਾਬ ਵਿੱਚ ਆਪਣੇ ਪੈਰ ਜ਼ਮਾਉਣ ਦੀ ਕੋਸ਼ਿਸ ਕਰ ਰਹੀ ਹੈ। 2020 ਵਿੱਚ ਆਏ ਖੇਤੀ ਕਾਨੂੰਨਾਂ ਤੋਂ ਬਾਅਦ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਇਕੱਲਿਆਂ ਆਪਣੇ ਦਮ ਤੇ ਲੜੀਆਂ। ਪਰ ਕੋਈ ਵੱਡੀ ਸਫ਼ਲਤਾ ਪਾਰਟੀ ਦੇ ਉਮੀਦਵਾਰਾਂ ਨੂੰ ਨਹੀਂ ਮਿਲੀ।
ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਇਕੱਲੀ ਮੈਦਾਨ ਵਿੱਚ ਆਈ ਪਰ ਇਸ ਵਾਰ ਵੀ ਕੋਈ ਉਮੀਦਵਾਰ ਆਪਣਾ ਜਿੱਤ ਨੂੰ ਯਕੀਨੀ ਨਹੀਂ ਬਣਾ ਸਕਿਆ। ਜ਼ਿਆਦਾਤਰ ਥਾਵਾਂ ਤੇ ਭਾਜਪਾ ਤੀਜੀ ਜਾਂ ਚੌਥੀ ਥਾਂ ਤੇ ਰਹੀ।
ਹਾਲ ਹੀ ਵਿੱਚ ਹੋਈਆਂ 4 ਹਲਕਿਆਂ ਵਿੱਚ ਵੀ ਪਾਰਟੀ ਕੋਈ ਜ਼ਿਆਦਾ ਕਮਾਲ ਨਹੀਂ ਕਰ ਸੀ। ਉਸ ਨੂੰ ਸਾਰੀਆਂ ਸੀਟਾਂ ਤੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ। 4 ਸੀਟਾਂ ਵਿੱਚ 3 ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਵਾਹਾ ਵਿੱਚ ਤਾਂ BJP ਉਮੀਦਵਾਰ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ। ਜਦੋਂਕਿ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਦੋਵੋਂ ਹਲਕਿਆਂ ਵਿੱਚ ਪੇਂਡੂ ਤੇ ਸ਼ਹਿਰੀ ਵੋਟ ਪੈਂਦੀ ਹੈ। ਤਾਂ ਅਜਿਹੇ ਵਿੱਚ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਸ਼ਹਿਰੀ ਵੋਟ ਜਾਂ ਹਿੰਦੂ ਵੋਟਰ ਭਾਜਪਾ ਵੱਲ ਨੂੰ ਕਿਉਂ ਆਪਣਾ ਝੁਕਾਅ ਨਹੀਂ ਕਰ ਰਿਹਾ।
ਪੰਜਾਬ ਵਿੱਚ ਹਿੰਦੂ ਵੋਟਰਾਂ ਦਾ ਦਬਦਬਾ
ਸਾਲ 2011 ਵਿੱਚ ਹੋਈ ਜਨਗਣਨਾ ਮੁਤਾਬਿਕ ਪੰਜਾਬ ਵਿੱਚ ਕੁੱਲ ਅਬਾਦੀ ਦਾ 38.4 ਫੀਸਦ (10,678,138) ਲੋਕ (ਹਿੰਦੂ) ਰਹਿੰਦੇ ਹਨ। ਜਿਨ੍ਹਾਂ ਵਿੱਚੋਂ 6,282,072 (60.4 ਫੀਸਦ) ਸ਼ਹਿਰੀ ਇਲਾਕਿਆਂ, 4,396,066 (25.3 ਫੀਸਦ) ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ। ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ ਇਹ ਤਿੰਨ ਜ਼ਿਲ੍ਹੇ ਅਜਿਹੇ ਹਨ। ਜ਼ਿਨ੍ਹਾਂ ਵਿੱਚ 60 ਫੀਸਦ ਤੋਂ ਜ਼ਿਆਦਾ ਅਬਾਦੀ ਹਿੰਦੂ ਰਹਿੰਦੀ ਹੈ। ਇਹ ਹਿੰਦੂ ਬਹੁਮਤ ਵਾਲੇ ਇਲਾਕੇ ਹਨ।
ਹੁਸ਼ਿਆਰਪੁਰ ਵਿੱਚ 7, ਨਵਾਂਸ਼ਹਿਰ ਵਿੱਚ 3 ਅਤੇ ਜਲੰਧਰ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਇਹਨਾਂ ਤਿੰਨਾਂ ਜ਼ਿਲ੍ਹਿਆਂ ਨੂੰ ਮਿਲਾਕੇ ਦੇਖੀਏ ਤਾਂ 19 ਸੀਟਾਂ ਹਨ ਜ਼ਿਨ੍ਹਾਂ ਤੇ ਹਿੰਦੂ ਬਹੁ-ਗਿਣਤੀ ਵੋਟਰ ਹਨ। ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਨੂੰ 5, ਕਾਂਗਰਸ ਨੂੰ 1 ਅਤੇ ਭਾਜਪਾ ਨੂੰ ਇੱਕ ਸੀਟ ਮਿਲੀ। ਨਵਾਂਸ਼ਹਿਰ ਵਿੱਚ 1 ਆਮ ਆਦਮੀ ਪਾਰਟੀ ਅਤੇ 2 ਅਕਾਲੀ-ਬਸਪਾ ਗੱਠਜੋੜ ਨੂੰ ਮਿਲੀਆਂ।
ਇਹ ਵੀ ਪੜ੍ਹੋ
ਜਦੋਂ ਕਿ ਜਲੰਧਰ ਵਿੱਚ 4 ਆਮ ਆਦਮੀ ਪਾਰਟੀ ਅਤੇ 5 ਸੀਟਾਂ ਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ। ਹਿੰਦੂ ਬਹੁ-ਗਿਣਤੀ ਇਲਾਕਿਆਂ ਦੀਆਂ 17 ਸੀਟਾਂ ਵਿੱਚ ਸਿਰਫ਼ ਇੱਕ ਸੀਟ ਤੇ ਭਾਜਪਾ ਬਾਜ਼ੀ ਮਾਰ ਸਕੀ। ਜਦੋਂ ਕਿ ਆਮ ਆਦਮੀ ਪਾਰਟੀ ਨੂੰ 9 ਸੀਟਾਂ ਮਿਲੀਆਂ। ਪੰਜਾਬ ਭਰ ਵਿੱਚ ਕਰੀਬ 44-46 ਅਜਿਹੀਆਂ ਸੀਟਾਂ ਹਨ। ਜ਼ਿਨ੍ਹਾਂ ਤੇ ਹਿੰਦੂ ਵੋਟਰ ਬਹੁ-ਗਿਣਤੀ ਵਿੱਚ ਹਨ। ਪਰ ਭਾਜਪਾ ਦਾ ਹੱਥ ਖਾਲੀ ਹਨ।
ਜੇਕਰ ਸਾਲ 2022 ਦੇ ਨਤੀਜ਼ਿਆਂ ਤੇ ਝਾਤ ਮਾਰੀਏ ਤਾਂ ਭਾਜਪਾ ਨੂੰ 2 ਸੀਟਾਂ ਮਿਲੀਆਂ ਸਨ ਅਤੇ 6.6 ਫੀਸਦ ਵੋਟ ਹੱਥ ਲੱਗੇ ਸਨ। ਹਾਲਾਂਕਿ ਭਾਜਪਾ ਨੂੰ ਉਸ ਵੇਲੇ 1.2 ਫੀਸਦ ਵੋਟਾਂ ਦਾ ਫਾਇਦਾ ਹੋਇਆ ਸੀ ਪਰ ਸ਼ਹਿਰੀ ਇਲਾਕਿਆਂ ਦੀਆਂ ਸੀਟਾਂ ਤੇ ਭਾਜਪਾ ਆਪਣਾ ਦਬਦਬਾ ਬਣਾਉਣ ਵਿੱਚ ਕਾਮਯਾਬ ਨਹੀਂ ਰਹੀ ਸੀ।
ਜ਼ਿਮਨੀ ਚੋਣਾਂ ਵਿੱਚ ਜਿੱਤ ਨਹੀਂ , ਹੋਇਆ ਸੁਧਾਰ
ਹਾਲ ਹੀ ਵਿੱਚ ਹੋਈ 4 ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਬੇਸ਼ੱਕ ਭਾਜਪਾ ਦੇ ਉਮੀਦਵਾਰਾਂ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਪਾਰਟੀ ਦੇ ਵੋਟ ਸ਼ੇਅਰ ਵਿੱਚ ਵਾਧਾ ਦੇਖਿਆ ਗਿਆ ਹੈ। ਬਰਨਾਲਾ ਸੀਟ ਜਿੱਥੇ ਸਿੱਖ ਬਹੁ- ਗਿਣਤੀ ਅਬਾਦੀ ਹੈ ਉੱਥੇ 2022 ਵਿੱਚ 6.94 ਫੀਸਦ (9122) ਵੋਟ ਮਿਲੇ। ਜ਼ਿਮਨੀ ਚੋਣਾਂ ਵਿੱਚ 17.95 ਫੀਸਦ (17958) ਵੋਟ ਮਿਲੇ। 2 ਸਾਲਾਂ ਵਿੱਚ ਕਰੀਬ 3 ਗੁਣਾ ਵਾਧਾ ਹੋਇਆ ਹੈ।
ਗਿੱਦੜਵਾਹਾ ਚ 2022 ਚ ਪੰਜਾਬ ਲੋਕ ਕਾਂਗਰਸ (+BJP) ਨੂੰ 0.27 ਫੀਸਦ (391)ਵੋਟਾਂ ਮਿਲੀਆਂ ਸਨ। ਜਦੋਂ ਕਿ 2024 ਦੀਆਂ ਜ਼ਿਮਨੀ ਚੋਣਾਂ ਵਿੱਚ 8.9 ਫੀਸਦ (12227) ਵੋਟਾਂ ਮਿਲੀਆਂ ਹਨ। ਓਧਰ ਚੱਬੇਵਾਲ ਵਿੱਚ 2022 ਭਾਜਪਾ ਨੂੰ 3.53 ਫੀਸਦ (4073) ਵੋਟਾਂ ਮਿਲੀਆਂ। ਜ਼ਿਮਨੀ ਚੋਣਾਂ ਵਿੱਚ 10.18 ਫੀਸਦ (8692) ਵੋਟਾਂ ਮਿਲੀਆਂ।
ਇੰਝ ਹੀ ਡੇਰਾ ਬਾਬਾ ਨਾਨਕ ਵਿੱਚ ਸਾਲ 2022 ਵਿੱਚ 1.33 ਫੀਸਦ (1913) ਵੋਟਾਂ ਮਿਲੀਆਂ। ਜਦੋਂ ਕਿ 2024 ਦੀਆਂ ਜ਼ਿਮਨੀ ਚੋਣਾਂ ਵਿੱਚ 5.25 ਫੀਸਦ (6505) ਵੋਟਾਂ ਮਿਲੀਆਂ। ਜੋ 2 ਸਾਲਾਂ ਵਿੱਚ ਭਾਜਪਾ ਦੇ ਵੋਟ ਸ਼ੇਅਰ ਵਿੱਚ 3 ਤੋਂ 4 ਫੀਸਦ ਵਾਧਾ ਹੈ।
ਅਕਾਲੀ ਦਲ ਕਾਰਨ ਹੋਇਆ ਨੁਕਸਾਨ
ਸ਼ਹਿਰੀ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦਾ ਭਾਜਪਾ ਨੂੰ ਨੁਕਸਾਨ ਹੋਇਆ ਹੈ। ਅਕਾਲੀ ਦਲ ਹਮੇਸ਼ਾ ਤੋਂ ਹੀ ਪੰਥਕ ਵਿਚਾਰਧਾਰਾ ਤੇ ਚੱਲਣ ਵਾਲੀ ਪਾਰਟੀ ਰਹੀ ਹੈ। ਜਦੋਂਕਿ ਭਾਜਪਾ ਹਿੰਦੂਵਾਦੀ ਅਤੇ ਰਾਸ਼ਟਰ ਦੀ ਵਿਚਾਰਧਾਰਾ ਲੈਕੇ ਚੱਲਦੀ ਹੈ। ਅਜਿਹੇ ਵਿੱਚ ਸ਼ਹਿਰੀ ਹਿੰਦੂ ਵੋਟ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨਾਲ ਜਾਣ ਨਾਲੋਂ ਕਾਂਗਰਸ ਨਾਲ ਜਾਣਾ ਚੰਗਾ ਸਮਝਿਆ। ਜਿਸ ਕਾਰਨ ਭਾਜਪਾ ਸ਼ਹਿਰੀ ਇਲਾਕਿਆਂ ਵਿੱਚ ਆਪਣੀ ਪਕੜ ਮਜ਼ਬੂਤ ਨਹੀਂ ਕਰ ਸਕੀ। ਇਹੀ ਕਾਰਨ ਰਿਹਾ ਕਿ ਮੋਦੀ ਲਹਿਰ ਦਾ ਪੰਜਾਬ ਵਿੱਚ ਕੋਈ ਜ਼ਿਆਦਾ ਅਸਰ ਨਹੀ ਹੋਇਆ।
ਸ਼ਹਿਰੀ ਵੋਟ ਜਦੋਂ ਕਾਂਗਰਸ ਤੋਂ ਨਿਰਾਸ਼ ਹੋਏ ਉਹਨਾਂ ਨੇ ਕਾਂਗਰਸ ਦੀ ਥਾਂ ਭਾਜਪਾ ਨੂੰ ਛੱਡ ਆਮ ਆਦਮੀ ਪਾਰਟੀ ਨੂੰ ਵਿਕਲਪ ਬਣਾਇਆ। ਜਿਸ ਦਾ ਨਤੀਜ਼ਾ ਹੈ ਕਿ 3 ਹਿੰਦੂ ਬਹੁ- ਗਿਣਤੀ ਜ਼ਿਲ੍ਹਿਆਂ (ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ) ਵਿੱਚ 17 ਵਿੱਚੋਂ 9 ਆਮ ਆਦਮੀ ਪਾਰਟੀ, ਕਾਂਗਰਸ ਨੂੰ 6 ਜਦੋਂਕਿ ਭਾਜਪਾ ਨੂੰ ਸਿਰਫ਼ ਇੱਕ ਸੀਟ ਮਿਲ ਸਕੀ।
ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਪ੍ਰਦਰਸ਼ਨ ਵਿੱਚ ਸੁਧਾਰ ਆਇਆ ਹੈ। ਐਨਾ ਹੀ ਨਹੀਂ ਸਿੱਖ ਬਹੁ-ਗਿਣਤੀ ਹਲਕਿਆਂ ਵਿੱਚ ਵੀ ਭਾਜਪਾ ਦੇ ਵੋਟ ਸ਼ੇਅਰ ਵਿੱਚ ਵਾਧਾ ਹੋਇਆ ਹੈ। ਜੋ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ਲਈ ਸੰਜੀਵਨੀ ਬੂਟੀ ਵਾਂਗ ਹੈ। ਜੇਕਰ ਭਾਜਪਾ ਗਰਾਉਂਡ ਲੇਵਲ ਤੇ ਕੰਮ ਕਰਦੀ ਹੈ ਤਾਂ ਹੋ ਸਕਦਾ ਹੈ ਕਿ ਭਾਜਪਾ ਆਉਣ ਵਾਲੇ ਸਮੇਂ ਵਿੱਚ ਬੇਹਤਰ ਪ੍ਰਦਰਸ਼ਨ ਕਰ ਸਕੇ।