ਭਗਵੰਤ ਮਾਨ ਦੀ ਸਖਤੀ ਦਾ ਅਸਰ, ਹੁਣ ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨਗੇ ਪੀ. ਸੀ. ਐਸ. ਅਧਿਕਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਹੜਤਾਲੀ ਪੀ.ਸੀ.ਐੱਸ.ਅਧਿਕਾਰੀਆਂ ਤੇ ਸਖਤੀ ਤੋਂ ਬਾਅਦ ਸ਼ੁਕਰਵਾਰ ਪੀ.ਸੀ.ਐੱਸ. ਐਸੋਸੀਏਸ਼ਨ ਨੇ ਵੱਡਾ ਫੈਸਲਾ ਲਿਆ ਹੈ।

ਕੁੱਝ ਦਿਨ ਪਹਿਲਾਂ ਪੰਜਾਬ ਦੇ ਪੀ. ਸੀ. ਐਸ. ਅਧਿਕਾਰੀਆਂ ਵਲੋਂ ਵਿਜੀਲੈਂਸ ਵਲੋਂ ਇਕ ਪੀ. ਸੀ. ਐਸ. ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਦੇ ਖਿਲਾ਼ਫ ਸਮੂਹਿਕ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਹੁਕਮ ਜਾਰੀ ਕੀਤਾ ਸੀ ਕਿ ਜੋ ਅਧਿਕਾਰੀ 6 ਘੰਟੇ ਦੇ ਅੰਦਰ ਅੰਦਰ ਆਪਣੀਆਂ ਡਿਊਟੀਆਂ ਤੇ ਨਹੀਂ ਆਉਣਗੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਲਿਹਾਜਾ ਮੁੱਖ ਮੰਤਰੀ ਦੀ ਸਖਤੀ ਤੋਂ ਬਾਅਦ ਪੀ. ਸੀ. ਐਸ. ਅਧਿਕਾਰੀਆਂ ਵਲੋਂ ਆਪਣੀ ਹੜਤਾਲ ਖਤਮ ਕਰਦਿਆਂ ਕੰਮਾਂ ਤੇ ਵਾਪਸੀ ਕੀਤੀ ਗਈ ਸੀ ਪਰ ਪੀ. ਸੀ. ਐਸ. ਅਧਿਕਾਰੀਆਂ ਦੇ ਦੋ ਦਿਨ ਛੁੱਟੀ ਤੇ ਰਹਿਣ ਕਾਰਨ ਸੂਬੇ ਅੰਦਰ ਕੰਮਕਾਜ ਕਾਫੀ ਪ੍ਰਭਾਵਿਤ ਹੋਇਆ ਸੀ।