Patiala: ਕਿਲ੍ਹਾ ਮੁਬਾਰਕ ਬਣਿਆ ਹੋਟਲ ਰਣ-ਬਾਸ, CM ਭਗਵੰਤ ਮਾਨ ਨੇ ਕੀਤਾ ਉਦਘਾਟਨ
Ranbas Hotel, Patiala: ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੁਸ਼ਿਆਰਪੁਰ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਲਈ ਇੱਕ ਬਹੁਤ ਵਧੀਆ ਸੈਰ-ਸਪਾਟਾ ਕੇਂਦਰ ਵੀ ਬਣਾਇਆ ਹੈ, ਅਸੀਂ ਚਮਲੋਡ (ਜੋ ਕਿ ਡਲਹੌਜ਼ੀ ਤੋਂ ਪਠਾਨਕੋਟ ਦੇ ਰਸਤੇ ਵਿੱਚ ਆਉਂਦਾ ਹੈ) ਨੂੰ ਇੱਕ ਮਿੰਨੀ ਗੋਆ ਵਜੋਂ ਵਿਕਸਤ ਕੀਤਾ ਹੈ, ਅਸੀਂ ਕਪੂਰਥਲਾ ਵਿੱਚ ਰਾਜ ਦੇ ਮਹਿਲਾਂ ਨੂੰ ਵੀ ਵਿਕਸਤ ਕੀਤਾ ਹੈ। ਇਸੇ ਤਰਜ਼ 'ਤੇ, ਅਸੀਂ ਰਣਵਾਸ ਬਣਵਾਇਆ ਹੈ
ਪਟਿਆਲਾ ਦੇ ਕਿਲਾ ਮੁਬਾਰਕ ਵਿੱਚ ਬਣੇ ਹੋਟਲ ਰਣ-ਬਾਸ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ। ਇਸ ਮਗਰੋਂ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ।ਸੀਐਮ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਡੈਸਟੀਨੇਸ਼ਨ ਬੈੱਡਿੰਗ ਹੋਟਲ ਹੈ। ਪੰਜਾਬ ਸਰਕਾਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਕੰਮ ਕੀਤਾ ਹੈ। ਅਸੀਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਕਈ ਥਾਵਾਂ ਦਾ ਨਵੀਨੀਕਰਨ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੁਸ਼ਿਆਰਪੁਰ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਲਈ ਇੱਕ ਬਹੁਤ ਵਧੀਆ ਸੈਰ-ਸਪਾਟਾ ਕੇਂਦਰ ਵੀ ਬਣਾਇਆ ਹੈ, ਅਸੀਂ ਚਮਲੋਡ (ਜੋ ਕਿ ਡਲਹੌਜ਼ੀ ਤੋਂ ਪਠਾਨਕੋਟ ਦੇ ਰਸਤੇ ਵਿੱਚ ਆਉਂਦਾ ਹੈ) ਨੂੰ ਇੱਕ ਮਿੰਨੀ ਗੋਆ ਵਜੋਂ ਵਿਕਸਤ ਕੀਤਾ ਹੈ, ਅਸੀਂ ਕਪੂਰਥਲਾ ਵਿੱਚ ਰਾਜ ਦੇ ਮਹਿਲਾਂ ਨੂੰ ਵੀ ਵਿਕਸਤ ਕੀਤਾ ਹੈ। ਇਸੇ ਤਰਜ਼ ‘ਤੇ, ਅਸੀਂ ਰਣਵਾਸ ਬਣਵਾਇਆ ਹੈ, ਇਹ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੈ, ਜਿਸਦਾ ਅਸੀਂ ਅੱਜ ਉਦਘਾਟਨ ਕਰ ਰਹੇ ਹਾਂ।
ਪੰਜਾਬ ਤੋਂ ਬਾਹਰ ਵੀ ਬਣਨਗੇ ਸੈਰ ਸਪਾਟਾ ਕੇਂਦਰ-ਮਾਨ
ਸੀਐਮ ਮਾਨ ਨੇ ਕਿਹਾ ਕਿ ਸਰਕਾਰ ਕੋਲ ਰਾਜਸਥਾਨ, ਗੋਆ ਅਤੇ ਮਕਡੋਲਗੰਜ ਵਿੱਚ ਬਹੁਤ ਸਾਰੀ ਜਾਇਦਾਦ ਹੈ। ਅਸੀਂ ਜਲਦੀ ਹੀ ਇਸਦੇ ਲਈ ਇੱਕ ਸੈਰ-ਸਪਾਟਾ ਕੇਂਦਰ ਤਿਆਰ ਕਰ ਰਹੇ ਹਾਂ ਅਤੇ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਵੱਡੀ ਖ਼ਬਰ ਮਿਲੇਗੀ।ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ, ਅਸੀਂ ਜਾਇਦਾਦ ਬਣਾਈ ਹੈ, ਵੇਚੀ ਨਹੀਂ।
ਪੰਜਾਬੀਆਂ ਲਈ ਸੌਗ਼ਾਤ! ਪੰਜਾਬ ਦੇ ਪਹਿਲੇ ਹੈਰੀਟੇਜ ਬੁਟੀਕ ਹੋਟਲ ‘ਰਣ ਬਾਸ – ਦਿ ਪੈਲੇਸ’ ਦੇ ਉਦਘਾਟਨ ਮੌਕੇ ਪਟਿਆਲਾ ਦੇ ਕਿਲ੍ਹਾ ਮੁਬਾਰਕ ਤੋਂ Live …… https://t.co/RCMadlOq8i
ਇਹ ਵੀ ਪੜ੍ਹੋ
— Bhagwant Mann (@BhagwantMann) January 15, 2025
ਆਲਾ ਸਿੰਘ ਨਾਲ ਕਿਲ੍ਹੇ ਦਾ ਸਬੰਧ
ਕਿਲ੍ਹਾ ਮੁਬਾਰਕ ਨੂੰ ਪਹਿਲੀ ਵਾਰ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜਾਟ ਸ਼ਾਸਕ ਬਾਬਾ ਆਲਾ ਸਿੰਘ ਨੇ ਕੱਚੀ ਗੜ੍ਹੀ (ਮਿੱਟੀ ਦੇ ਕਿਲ੍ਹੇ) ਦੇ ਰੂਪ ਵਿੱਚ ਬਣਾਇਆ ਸੀ। ਬਾਅਦ ਵਿੱਚ ਇਸਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ। ਕਿਹਾ ਜਾਂਦਾ ਹੈ ਕਿ 1763 ਵਿੱਚ ਬਣਿਆ ਅਸਲ ਕਿਲ੍ਹਾ, ਪਹਿਲਾਂ ਤੋਂ ਮੌਜੂਦ ਮੁਗਲ ਕਿਲ੍ਹੇ ਦਾ ਵਿਸਥਾਰ ਸੀ ਜੋ ਕਿ ਗਵਰਨਰ ਹੁਸੈਨ ਖਾਨ ਦੁਆਰਾ ਪਟਿਆਲਾ ਵਿੱਚ ਬਣਾਇਆ ਗਿਆ ਸੀ। ਕਿਲ੍ਹੇ ਦਾ ਅੰਦਰੂਨੀ ਹਿੱਸਾ, ਜਿਸਨੂੰ ਕਿਲਾ ਅੰਦਰੂਨ ਕਿਹਾ ਜਾਂਦਾ ਹੈ, ਮਹਾਰਾਜਾ ਅਮਰ ਸਿੰਘ ਦੁਆਰਾ ਬਣਾਇਆ ਗਿਆ ਸੀ।