AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Prakash Singh Badal Cremation: ਪੰਜ ਤੱਤਾਂ ‘ਚ ਵਿਲੀਨ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਓਮਰ ਅਬਦੁੱਲਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਸਣੇ ਕਈ ਵੱਡੇ ਆਗੂ ਪਿੰਡ ਬਾਦਲ ਪਹੁੰਚੇ ਸਨ।

Prakash Singh Badal Cremation: ਪੰਜ ਤੱਤਾਂ 'ਚ ਵਿਲੀਨ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ
tv9-punjabi
| Updated On: 27 Apr 2023 15:31 PM IST
Share
ਪਿੰਡ ਬਾਦਲ: ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਤੱਤਾਂ ਵਿੱਚ ਵਿਲੀਨ ਹੋ ਚੁੱਕੇ ਹਨ। ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ। ਅਗਨੀ ਭੇਟ ਕਰਨ ਤੋਂ ਪਹਿਲਾਂ ਉੱਥੇ ਮੌਜਦੂ ਕੌਮੀ ਅਤੇ ਸੂਬੇ ਦੇ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਉਸ ਤੋਂ ਬਾਅਦ ਅਰਦਾਸ ਪੜ੍ਹੀ ਗਈ। ਅਰਦਾਸ ਉਪਰੰਤ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬਹੁਤ ਹੀ ਭਾਵੁਕ ਮਾਹੌਲ ਵਿੱਚ ਉਨ੍ਹਾਂ ਨੂੰ ਅਗਨੀ ਦਿੱਤੀ ਗਈ। ਪੂਰਾ ਬਾਦਲ ਪਰਿਵਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਉੱਥੇ ਮੌਜੂਦ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਅਗਨ ਭੇਟ ਕਰਨ ਤੋਂ ਪਹਿਲਾ ਸੁਖਬੀਰ ਸਿੰਘ ਬਾਦਲ ਆਪਣੇ ‘ਤੇ ਕਾਬੂ ਨਾ ਰੱਖਦੇ ਹੋਏ ਉਨ੍ਹਾਂ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋ ਪਏ। ਉਨ੍ਹਾਂ ਇਸ ਤਰ੍ਹਾਂ ਰੋਂਦੇ ਵੇਖ ਉੱਥੇ ਮੌਜਦੂ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਸੀ। ਪੰਜਾਬ ਪੁਲਿਸ ਵੱਲੋਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਅੰਤਿਮ ਵੇਲੇ ਹਰ ਕੋਈ ਭਾਵੁਕ ਨਜ਼ਰ ਆਇਆ

ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਸਕਾਰ ਵੇਲੇ ਹਰ ਕਿਸੇ ਦੀ ਅੱਖ ਨਮ ਸੀ। ਕਿਸਾਨਾਂ ਦੇ ਨੇਤਾ ਵਜੋ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ। ਹਰ ਕੋਈ ਆਪਣੇ ਆਪਣੇ ਤਰਿਕੇ ਨਾਲ ਉਨ੍ਹਾਂ ਨਾਲ ਗੁਜ਼ਾਰੇ ਸਮੇਂ ਨੂੰ ਯਾਦ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਭਾਵੁਕ ਨਜ਼ਰ ਆਏ। ਵਿਰੋਧੀ ਪਾਰਟੀ ਦੇ ਆਗੂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸਿਆਸਤ ਦਾ ਗੁਰੂ ਵੀ ਮਨਦੇ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...