Police Raid on Sex Racket: ਮਮਾਜ ਦੀ ਓਟ ‘ਚ ਚੱਲ ਰਿਹਾ ਸੀ ਸੈਕਸ ਰੈਕੇਟ, ਤਿੰਨ ਗ੍ਰਿਫਤਾਰ
Sex Racket : ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਚ ਜੁਟੀ ਹੈ ਕਿ ਇਹ ਲੋਕ ਕਦੋਂ ਤੋਂ ਇਹ ਗੈਰ-ਕਨੂੰਨੀ ਕੰਮ ਕਰ ਰਹੇ ਸਨ ਅਤੇ ਹੋਰ-ਹੋਰ ਕੌਣ -ਕੌਣ ਇਸ ਧੰਦੇ ਵਿੱਚ ਸ਼ਾਮਲ ਹੈ।

Raid on Sex Racket in Bathinda: ਬਠਿੰਡਾ ਸ਼ਹਿਰ ਵਿੱਚ ਸੈਕਸ ਰੈਕੇਟ (Sex Racket) ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਛਾਪੇਮਾਰੀ ਕਰਕੇ ਮਸਾਜ ਪਾਰਲਰ (Message Parlour) ਦੀ ਓਟ ‘ਚ ਦੇਹ ਵਪਾਰ ਦਾ ਧੰਦਾ ਚਲਾ ਰਹੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਦਕਿ ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਸਾਰਿਆਂ ਨੂੰ ਰਿਮਾਂਡ ਤੇ ਲੈ ਲਿਆ ਹੈ। ਜਦਕਿ ਕੁੜੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।