Vaisakhi : ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਵਿਸਾਖੀ ਦੇ ਆਖਰੀ ਦਿਨ ਤਲਵੰਡੀ ਸਾਬੋ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਕੱਢਿਆ ਮਹੱਲਾ
Talwandi Sabo ਵਿਖੇ ਵਿਸਾਖੀ ਦਾ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ ਤੇ ਮਹੱਲਾ ਕੱਢਣ ਨਾਲ ਵਿਸਾਖੀ ਦਾ ਮੇਲਾ ਵੀ ਅਮਨ ਸ਼ਾਂਤੀ ਨਾਲ ਸੰਪਨ ਹੋ ਗਿਆ। ਇਸ ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ।
ਬਠਿੰਡਾ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (Talwandi Sabo) ਦੇ ਵਿਸਾਖੀ ਮੇਲੇ ਦੇ ਆਖਰੀ ਦਿਨ ਨਹਿੰਗਾ ਸਿੰਘਾਂ ਦੇ ਮੁਖੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਵਿੱਚ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਵਿਸਾਲ ਮਹੱਲਾ ਕੱਢਿਆ ਗਿਆ। ਦੇਗਸਰ ਤੇਗਸਰ ਤੋਂ ਸੁਰੂ ਕਰਕੇ ਮਹੱਲਾਸਰ ਨਤਮਸਤਕ ਹੋਣ ਓੁਪਰੰਤ ਬੱਸ ਸਟੈਡ ਕੋਲ ਬਣਾਏ ਵਿਸਾਲ ਮੈਦਾਨ ਵਿੱਚ ਘੋੜਿਆਂ ਦੇ ਜੰਗਜੂ ਕਰਤੱਬ ਦਿਖਾਏ ਗਏ।
ਇਹ ਕਰਤਵ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਬਾਬਾ ਬਲਵੀਰ ਸਿੰਘ ਨੇ ਨਹਿੰਗ ਸਿੰਘ ਜਥੇਬੰਦੀਆਂ ਦੀ ਚੜਦੀ ਕਲਾ ਰਹਿਣ ਦੀ ਗੱਲ ਆਖੀ ਤੇ ਸਮੂਹ ਖਾਲਸੇ ਨੂੰ ਖਾਲਸੇ ਦੀ ਸਾਜਨਾ ਦਿਵਸ ਦੀ ਵਧਾਈ ਦਿੱਤੀ।
ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
ਸਭ ਤੋਂ ਪਹਿਲਾਂ ਬੁੱਢਾ ਦਲ ਦੇ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਪਿਛਲੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਰਵਾਨਾ ਹੋਇਆ।
ਗੁ:ਮਹੱਲਸਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰੂ ਕੀਆਂ ਲਾਡਲੀਆਂ ਫੋਜਾਂ ਗੁ:ਜੰਡਸਰ ਸਾਹਿਬ ਕੋਲ ਬਣੇ ਮੈਦਾਨ ਵਿੱਚ ਪੁੱਜੀਆਂ ਜਿੱਥੇ ਉਨਾਂ ਨੇ ਜੰਗਜੂ ਕਰਤੱਬ ਦਿਖਾਂਉਦਿਆਂ ਘੋੜਸਵਾਰੀ ਦੇ ਹੈਰਤਅੰਗੇਜ ਕਰਤੱਬ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਸੰਗਤਾਂ ਨੂੰ ਦਿਖਾਏ।ਖਾਲਸਾਈ ਯੁੱਧ ਕੌਸ਼ਲ ਦੀ ਪ੍ਰਤੀਕ ਖੇਡ ਗੱਤਕੇ ਦੇ ਜੌਹਰ ਵੀ ਨਿਹੰਗ ਸਿੰਘਾਂ ਨੇ ਦਿਖਾਏ।ਇਸ ਮੌਕੇ ਸੰਬੋਧਨ ਵਿੱਚ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਬੀਤੇ ਤੁਹਾਨੂੰ ਦੱਸ ਦੇਈਏ ਕਿ ਵਿਸਾਖੀ ਦੇ ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ