Bathinda News: ਬਠਿੰਡਾ ਜੇਲ੍ਹ ‘ਚ ਗੈਂਗਸਟਰ ਰਾਜਵੀਰ ‘ਤੇ ਹਮਲਾ, ਜ਼ਖਮੀ ਹਾਲਤ ‘ਚ ਹਸਪਤਾਲ ਵਿਚ ਕੀਤਾ ਸ਼ਿਫਟ

Updated On: 

25 Feb 2023 15:31 PM

ਨਾਮੀ ਗੈਂਗਸਟਰ ਰਾਜਵੀਰ ਤੇ ਬਠਿੰਡਾ ਜੇਲ੍ਹ ਵਿੱਚ ਹਮਲਾ ਹੋਇਆ ਮਿਲੀ ਜਾਣਕਾਰੀ ਮੁਤਾਬਕ ਹਮਲਾ ਉਸ ਦੇ ਹੀ ਕੁਝ ਆਪਣੇ ਸਾਥਿਆਂ ਵੱਲੋਂ ਕੀਤਾ ਗਿਆ ਹੈ। ਹਮਲੇ ਦੌਰਾਨ ਗੈਂਗਸਟਰ ਰਾਜਵੀਰ ਨੂੰ ਕਾਫ਼ੀ ਗੰਭੀਰ ਸੱਟਾਂ ਆਇਆਂ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

Bathinda News: ਬਠਿੰਡਾ ਜੇਲ੍ਹ ‘ਚ ਗੈਂਗਸਟਰ ਰਾਜਵੀਰ ‘ਤੇ ਹਮਲਾ, ਜ਼ਖਮੀ ਹਾਲਤ ‘ਚ ਹਸਪਤਾਲ ਵਿਚ ਕੀਤਾ ਸ਼ਿਫਟ
ਬਠਿੰਡਾ ਜੇਲ੍ਹ ‘ਚ ਗੈਂਗਸਟਰ ਰਾਜਵੀਰ ‘ਤੇ ਹਮਲਾ, ਜ਼ਖਮੀ ਹਾਲਤ ‘ਚ ਹਸਪਤਾਲ ਵਿਚ ਕੀਤਾ ਸ਼ਿਫਟ | Gangster Rajveer Singh was attacked inside the jail, shifted to the hospital in injured condition

ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਗੈਂਗਸਟਰ ਰਾਜਵੀਰ ਸਿੰਘ ‘ਤੇ ਉਸ ਦੇ ਹੀ ਸਾਥੀਆਂ ਨੇ ਹਮਲਾ ਕਰ ਦਿੱਤਾ। ਜਿਸ ਕਾਰਨ ਜ਼ਖਮੀ ਰਾਜਵੀਰ ਸਿੰਘ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਸੂਤਰਾਂ ਅਨੁਸਾਰ ਬਠਿੰਡਾ ਕੇਂਦਰੀ ਜੇਲ ‘ਚ ਬੰਦ ਗੁਰਦਾਸਪੁਰ ਦੇ ਰਹਿਣ ਵਾਲੇ ਗੈਂਗਸਟਰ ਰਾਜਵੀਰ ਸਿੰਘ ਅਤੇ ਉਸ ਦੇ ਸਾਥੀ ਕੈਦੀਆਂ ਵਿਚਕਾਰ ਜੇਲ ਦੀ ਬੈਰਕ ਅੰਦਰ ਹੀ ਕਿਸੇ ਗੱਲੋਂ ਝਗੜਾ ਹੋ ਗਿਆ ਜਿਸ ਦੌਰਾਨ ਰਾਜਵੀਰ ਦੇ ਸਿਰ ‘ਤੇ ਸੱਟ ਲੱਗ ਗਈ। ਜ਼ਖਮੀ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ।

ਸਾਥੀਆਂ ਨਾਲ ਹੋਈ ਬਹਿਸ ਖੂਨੀ ਝਪੜ ‘ਚ ਬਦਲ ਗਈ

ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦੇ ਗਏ ਗੈਂਗਸਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਸ਼ੁਭਮ, ਗੁਰਮੁੱਖ ਸਿੰਘ ਅਤੇ ਜਗਰੋਸ਼ਨ ਸਿੰਘ ਨਾਲ ਆਪਣੀ ਬੈਰਕ ਵਿੱਚ ਬੈਠਾ ਸੀ ਤਾਂ ਚਾਰਾਂ ਨੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਕਾਰਨ ਦੋਸ਼ੀਆਂ ਨੇ ਉਸ ਦੇ ਸਿਰ ਵਿੱਚ ਸੱਟਾਂ ਮਾਰੀਆਂ ਅਤੇ ਬਾਅਦ ਵਿੱਚ ਉਸ ਦੀ ਕੁੱਟਮਾਰ ਕੀਤੀ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਲੜਾਈ ਦੌਰਾਨ ਲੱਗ ਸੱਟ ਸਬੰਧੀ ਐਮ ਐਲ ਆਰ ਕੱਟ ਕੇ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ।

ਗੈਂਗਸਟਰ ਰਾਜਵੀਰ ਸਿੰਘ ਪਹਿਲਾਂ ਵੀ ਜੇਲ੍ਹ ਅੰਦਰ ਕਰਦਾ ਰਿਹਾ ਹੈ ਲੜਾਈਆਂ

ਪਹਿਲਾਂ ਵੀ ਬਠਿੰਡਾ ਜੇਲ੍ਹ ਕੈਦੀਆਂ ਵੱਲੋਂ ਕੀਤੀਆਂ ਜਾਂਦੀਆਂ ਲੜਾਈ ਕਰਕੇ ਸੁਰਖਿਆਂ ਵਿਚ ਰਹੀ ਹੈ। ਗੈਂਗਸਟਰ ਰਾਜਵੀਰ ਸਿੰਘ ਨੇ ਬੀਤੇ ਸਾਲ ਵੀ ਜੇਲ ਵਾਰਡਨ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਇਕ ਅਧਿਕਾਰੀ ਨਾਲ ਵੀ ਧੱਕਾ ਮੁੱਕੀ ਕੀਤੀ ਸੀ। ਜ਼ਿਕਰਯੋਗ ਹੈ ਕਿ ਗੈਂਗਸਟਰ ਰਾਜਵੀਰ ਤੇ ਗੈਂਗਸਟਰ ਗੁਰਦੀਪ ਸਿੰਘ ਜੋ ਕਿ ਬਠਿੰਡਾ ਜੇਲ ਵਿੱਚ ਬੰਦ ਹਨ ਨੇ ਜੇਲ੍ਹ ਦੇ ਸੁਰੱਖਿਆ ਬਲਾਕ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਸੀ। ਇਨਾਂ ਦੋਵਾਂ ਗੈਂਗਸਟਰਾਂ ਕੋਲੋਂ ਮੋਬਾਇਲ ਅਤੇ ਇਕ ਸਿਮ ਵੀ ਬਰਾਮਦ ਹੋਇਆ ਸੀ।

ਪਹਿਲਾਂ ਵੀ ਜੇਲ੍ਹ ‘ਚ ਕਰਦਾ ਰਿਹਾ ਹੈ ਝਗੜਾ

ਭੱਜਣ ਦੀ ਕੋਸ਼ਿਸ਼ ਦੌਰਾਨ ਇਨ੍ਹਾ ਗੈਂਗਸਟਰਾਂ ਨੇ ਜੇਲ੍ਹ ਵਿਚ ਮੌਜੂਦ ਅਧਿਕਾਰੀਆਂ ਨਾਲ ਧੁੱਕਾ ਮੁੱਕਾ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ। ਸਾਲ 2021 ਦਸੰਬਰ ਮਹੀਨੇ ਵਿਚ ਵੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਰਾਜਵੀਰ ਸਿੰਘ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਇੱਕ ਹੋਰ ਹਵਾਲਾਤੀ ਕਰਮਜੀਤ ਸਿੰਘ ਨੇ ਬਠਿੰਡਾ ਜੇਲ ਵਿਚ ਤਾਈਨਾਤ ਸੀ.ਆਰ.ਪੀ.ਐੱਫ. ਦੇ ਜਵਾਨਾਂ ਤੇ ਹਮਲਾ ਕਰ ਦਿੱਤਾ ਸੀ । ਇਸੇ ਦੌਰਾਨ ਉਥੇ ਡਿਊਟੀ ਤੇ ਮੌਜੂਦ ਹੋਰ ਮੁਲਾਜ਼ਮਾਂ ਨੇ ਗੈਂਗਸਟਰਾਂ ਨੂੰ ਕਾਬੂ ਕਰਕੇ ਬੈਰਕਾਂ ਵਿੱਚ ਬੰਦ ਕੀਤਾ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us On

Published: 25 Feb 2023 15:30 PM

Related News