PAU Visit: ਇਜ਼ਰਾਈਲ ਦੇ ਖੇਤੀਬਾੜੀ ਕਾਊਂਸਲਰ ਵੱਲੋ PAU ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਂਪਸ ਦਾ ਦੌਰਾ
Bathinda PAU Visit: ਇਸਰਾਈਲ ਦੇ ਖੇਤੀਬਾੜੀ ਕਾਊਂਸਲਰ ਯੇਅਰ ਇਸ਼ੇਲ ਨੇ PAU ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਂਪਸ ਦਾ ਦੌਰਾ ਕੀਤਾ। ਯੇਅਰ ਇਸ਼ੇਲ ਨੇ ਇਸ ਪ੍ਰਾਜੈਕਟ ਨੂੰ ਸਫ਼ਲਤਾਪੂਰਵਕ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਪ੍ਰਜੈਕਟ ਨੂੰ ਜਾਰੀ ਰੱਖਣ 'ਤੇ ਜ਼ੋਰ ਦਿੱਤਾ।
ਇਜ਼ਰਾਈਲ ਦੇ ਖੇਤੀਬਾੜੀ ਕਾਊਂਸਲਰ ਵੱਲੋ PAU ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਂਪਸ ਦਾ ਦੌਰਾ
ਬਠਿੰਡਾ ਨਿਊਜ਼: ਇਜ਼ਰਾਈਲ ਦੇ ਖੇਤੀਬਾੜੀ ਕਾਊਂਸਲਰ ਵੱਲੋ PAU ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਂਪਸ ਦਾ ਦੌਰਾ ਕੀਤਾ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਇਜ਼ਰਾਈਲ ਦੂਤਾਵਾਸ (Embassy of Israel) ਦੇ ਖੇਤੀਬਾੜੀ ਕਾਊਂਸਲਰ ਯੇਅਰ ਇਸ਼ੇਲ ਵੱਲੋਂ ਯੂਨੀਵਰਸਿਟੀ ਦੇ ਜੋਧਪੁਰ ਰੋਮਾਣਾ ਵਿੱਚ ਬਣੇ ਫਾਰਮ ਦਾ ਦੌਰਾ ਕੀਤਾ ਗਿਆ ਅਤੇ ਸੈਂਟਰਲ ਆਫ ਐਕਸੀਲੈਸ ਦੇ ਪ੍ਰੋਜੈਕਟ ਨੂੰ ਦੇਖਣ ਲਈ ਪੂਜੇ।
ਦੱਖਣੀ ਪੱਛਮੀ ਪੰਜਾਬ ਵਿੱਚ ਇਹ ਇੰਡੋ ਇਜ਼ਰਾਈਲ ਪ੍ਰਾਜੈਕਟ 2012 ਤੋਂ ਚੱਲ ਰਿਹਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਵਿੱਚ ਇਹ ਇਕਲੌਤਾ ਖੋਜ ਪ੍ਰਾਜੈਕਟ ਹੈ। ਇਸ ਦੌਰੇ ਦੌਰਾਨ ਡਾ ਰਾਕੇਸ਼ ਸ਼ਾਰਦਾ ਮੁੱਖੀ, ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ, ਪੀ ਏ ਯੂ ਲੁਧਿਆਣਾ, ਡਾ ਜਗਦੀਸ਼ ਗਰੋਵਰ, ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਡਾਇਰੈਕਟਰ, ਡਾ ਕੇ.ਐਸ ਸੇਖੋ, ਡਾ ਨਵੀਨ ਗਰਗ ਆਦਿ ਮੌਜੂਦ ਸਨ।


