ਭ੍ਰਿਸ਼ਟਾਚਾਰੀ ਨਹੀਂ ਬਖ਼ਸ਼ੇ ਜਾਣਗੇ, ਬਠਿੰਡਾ ਪਹੁੰਚੇ ਕੈਬਨਿਟ ਮੰਤਰੀ ਰਵਜੋਤ ਸਿੰਘ ਦੀ ਅਧਿਕਾਰੀਆਂ ਨੂੰ ਹਿਦਾਇਤ
ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਦੱਸਿਆ ਕਿ ਉਹ ਪੂਰੇ ਪੰਜਾਬ ਭਰ ਦੇ ਵਿੱਚ ਕਾਰਪੋਰੇਸ਼ਨ 'ਚ ਜਾ ਰਹੇ ਹਨ। ਇਸ ਦੌਰਾਨ ਉਹ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਹਨ, ਜੋ ਵੀ ਵਿਕਾਸ ਨੂੰ ਲੈ ਕੇ ਗਰਾਂਟ ਨਗਰ ਨਿਗਮ ਨੂੰ ਜਾਰੀ ਹੁੰਦੀ ਉਸ ਨੂੰ ਸਹੀ ਜਗ੍ਹਾ 'ਤੇ ਲਗਾਇਆ ਜਾਵੇ ਇਸ ਦੀ ਕੋਸ਼ੀਸ਼ ਹੈ।

Ravjot Singh: ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਡਾਕਟਰ ਰਵਜੋਤ ਸਿੰਘ ਬਠਿੰਡਾ ਪਹੁੰਚੇ ਹਨ। ਇਸ ਮੌਕੇ ਨਗਰ ਨਿਗਮ ਮੇਅਰ ਅਤੇ ਨਗਰ ਨਿਗਮ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤਾ ਹੈ। ਇਸ ਮੌਕੇ ਉਨ੍ਹਾਂ ਹਿਦਾਇਤਾਂ ਦਿੱਤੀਆਂ ਹਨ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਮੰਤਰੀ, ਚਾਹੇ ਵਿਧਾਇਕ ਜਾ ਅਧਿਕਾਰੀ ਹੋਣ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਦੱਸਿਆ ਕਿ ਉਹ ਪੂਰੇ ਪੰਜਾਬ ਭਰ ਦੇ ਵਿੱਚ ਕਾਰਪੋਰੇਸ਼ਨ ‘ਚ ਜਾ ਰਹੇ ਹਨ। ਇਸ ਦੌਰਾਨ ਉਹ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਹਨ, ਜੋ ਵੀ ਵਿਕਾਸ ਨੂੰ ਲੈ ਕੇ ਗਰਾਂਟ ਨਗਰ ਨਿਗਮ ਨੂੰ ਜਾਰੀ ਹੁੰਦੀ ਉਸ ਨੂੰ ਸਹੀ ਜਗ੍ਹਾ ‘ਤੇ ਲਗਾਇਆ ਜਾਵੇ ਇਸ ਦੀ ਕੋਸ਼ੀਸ਼ ਹੈ। ਉਨ੍ਹਾਂ ਦੀ ਸਰਕਾਰ ਦੀ ਕੋਸ਼ੀਸ਼ ਹੈ ਕਿ ਪੰਜਾਬ ਦੇ ਹਰ ਸ਼ਹਿਰ ਦਾ ਵਿਕਾਸ ਹੋ ਸਕੇ।
ਮੰਤਰੀ ਬਣਨ ਤੋਂ ਬਾਅਦ ਬਠਿੰਡਾ ‘ਚ ਉਨ੍ਹਾਂ ਦੀ ਪਹਿਲੀ ਮੀਟਿੰਗ ਸੀ। ਬਠਿੰਡਾ ਦੇ ਨਗਰ ਨਿਗਮ ਅਧਿਕਾਰੀਆਂ ਅਤੇ ਮੇਅਰ ਦੇ ਨਾਲ ਇਹ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ ਹੈ।
ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਦੋਂ ਇਹ ਸਾਡੀ ਪਹਿਲ ਰਹੀ ਸੀ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਚਾਹੇ ਉਹ ਡੀਸੀ ਹੋਣ, ਚਾਹੇ ਮੰਤਰੀ ਅਤੇ ਇਸ ਤਰ੍ਹਾਂ ਹੀ ਨਗਰ ਨਿਗਮ ਦੇ ਵਿੱਚ ਵੀ ਕੋਈ ਵੀ ਰਿਸ਼ਵਤ ਲੈਂਦਾ ਹੈ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।