10 ਕਿਲੋਮੀਟਰ ਦੂਰੋਂ ਵਿਖ ਰਿਹਾ ਆਸਮਾਨ ਲਾਲ, ਬਰਨਾਲਾ ਟ੍ਰਾਈਡੈਂਟ ਫੈਕਟਰੀ ‘ਚ ਲੱਗੀ ਭਿਆਨਕ ਅੱਗ
Trident Factory Fire: ਪਿੰਡ ਧੌਲਾ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਉੱਪਰੋਂ ਭਿਆਨਕ ਅੱਗ ਦੇਖੀ ਜਾ ਰਹੀ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਫੈਕਟਰੀ ਅੰਦਰੋਂ ਲਗਾਤਾਰ ਸਾਇਰਨ ਵੱਜ ਰਹੇ ਹਨ। ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਪਹਿਲਾਂ 8:15 ਦੇ ਕਰੀਬ ਧੂੜ ਭਰੀ ਹਨੇਰੀ ਆਈ ਅਤੇ ਫਿਰ ਅੱਗ ਲੱਗ ਗਈ।

Trident Factory Fire: ਬਰਨਾਲਾ ‘ਚ ਤੇਜ਼ ਹਨੇਰੀ ਤੋਂ ਬਾਅਦ ਟਰਾਈਡੈਂਟ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਬਾਹਰ ਪਈ ਪਰਾਲੀ ਨੂੰ ਅੱਗ ਲੱਗ ਗਈ ਹੈ। ਇਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਅੱਗ ਕਿੰਨੀ ਭਿਆਨਕ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਤ ਦਾ ਅਸਮਾਨ 10 ਕਿਲੋਮੀਟਰ ਦੀ ਦੂਰੀ ਤੋਂ ਲਾਲ ਦਿਖਾਈ ਦੇ ਰਿਹਾ ਸੀ। ਫੈਕਟਰੀ ਸੂਤਰਾਂ ਅਨੁਸਾਰ ਅੱਗ ਫੈਕਟਰੀ ਦੇ ਅੰਦਰ ਖਾਤੇ ਨੰਬਰ ਦੋ ਵਿੱਚ ਲੱਗੀ ਹੈ। ਪਿੰਡ ਧੌਲਾ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਉੱਪਰੋਂ ਭਿਆਨਕ ਅੱਗ ਦੇਖੀ ਜਾ ਰਹੀ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਫੈਕਟਰੀ ਅੰਦਰੋਂ ਲਗਾਤਾਰ ਸਾਇਰਨ ਵੱਜ ਰਹੇ ਹਨ। ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਪਹਿਲਾਂ 8:15 ਦੇ ਕਰੀਬ ਧੂੜ ਭਰੀ ਹਨੇਰੀ ਆਈ ਅਤੇ ਫਿਰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਤੂਫਾਨ ਜਾਂ ਕੋਈ ਹੋਰ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਚ ਤੇਜ ਹਨੇਰੀ ਤੋਂ ਬਾਅਦ ਮੀਂਹ, ਅੱਜ ਵੀ 19 ਜਿਲ੍ਹਿਆਂ ਚ ਅਲਰਟ
ਲੋਕਾਂ ਵੱਲੋਂ ਫੈਕਟਰੀ ਬਾਹਰ ਕੀਤਾ ਪ੍ਰਦਰਸ਼ਨ
ਪ੍ਰਸ਼ਾਸਨ ਵੱਲੋਂ ਫੈਕਟਰੀ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਫੈਕਟਰੀ ਦੇ ਬਾਹਰ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ। ਉਹ ਫੈਕਟਰੀ ਅੰਦਰ ਜਾਣ ‘ਤੇ ਅੜੇ ਹੋਏ ਹਨ। ਲੋਕਾਂ ਨੇ ਗੇਟ ਤੋੜ ਕੇ ਫੈਕਟਰੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਫੈਕਟਰੀ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਦੇ ਐਸਐਸਪੀ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਫੈਕਟਰੀ ਨੇੜੇ ਪੁੱਜ ਗਈ ਹੈ। ਆਸ-ਪਾਸ ਦੇ ਕਈ ਪਿੰਡਾਂ ਦੇ ਲੋਕ ਟਰਾਈਡੈਂਟ ਫੈਕਟਰੀ ਵਿੱਚ ਪਹੁੰਚ ਗਏ ਹਨ। ਅੱਗ ਲੱਗਣ ਕਾਰਨ ਫੈਕਟਰੀ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਅਜੇ ਕੋਈ ਅੰਦਾਜ਼ਾ ਨਹੀਂ ਲੱਗ ਸਕਿਆ ਹੈ।