ਬਰਿਸਤਾ ਕੌਫੀ ਕੰਪਨੀ ਨੂੰ ਪੇਪਰ ਕੱਪ ਵੇਚਣਾ ਪਿਆ ਮਹਿੰਗਾ, ਲੱਗਾ ਜ਼ੁਰਮਾਨਾ

Updated On: 

26 Dec 2023 14:12 PM

ਚੰਡੀਗੜ੍ਹ ਜ਼ਿਲ੍ਹਾ ਕੰਜ਼ਯੂਮਰ ਕੋਰਟ ਨੇ ਕੰਪਨੀ ਤੇ ਇੱਕ ਮਾਮਲੇ ਚ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਸ਼ਿਕਾਇਤਕਰਤਾ ਨੇ ਇੱਕ ਦਰਜ ਕਰਵਾਈ ਸ਼ਿਕਾਇਤ ਚ ਲਿਖਿਆ ਕਿ ਉਸ ਨੇ ਕੈਫੇ ਤੋਂ ਗਰਮ ਚਾਕਲੇਟ ਖਰੀਦੀ ਸੀ, ਜਿਸ ਦਾ 230 ਰੁਪਏ ਬਿੱਲ ਬਣੇਆ ਸੀ। ਉਸ ਨੇ ਬਿੱਲ ਦੇਖਿਆ ਤਾਂ ਉਸ ਵਿੱਚ ਪੇਪਰ ਕੱਪ ਦੇ 5 ਰੁਪਏ ਜੋੜ ਗਏ ਸਨ। ਅਦਾਲਤ ਨੇ ਭਵਿੱਖ ਚ ਅਜਿਹੀ ਵਸੂਲੀ ਤੇ ਰੋਕ ਲਈ ਹੈ।

ਬਰਿਸਤਾ ਕੌਫੀ ਕੰਪਨੀ ਨੂੰ ਪੇਪਰ ਕੱਪ ਵੇਚਣਾ ਪਿਆ ਮਹਿੰਗਾ, ਲੱਗਾ ਜ਼ੁਰਮਾਨਾ

Photo Credit: barista.co.in

Follow Us On

ਬਰਿਸਤਾ ਕੌਫੀ ਕੰਪਨੀ ਨੂੰ ਪੇਪਰ ਕੱਪ ਲਈ 5 ਰੁਪਏ ਲੈਣਾ ਮਹਿੰਗਾ ਪਿਆ ਹੈ। ਚੰਡੀਗੜ੍ਹ (Chandigarh) ਜ਼ਿਲ੍ਹਾ ਕੰਜ਼ਯੂਮਰ ਕੋਰਟ ਨੇ ਕੰਪਨੀ ਤੇ ਇੱਕ ਮਾਮਲੇ ਚ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਨਾਹ ਹੀ ਕੰਪਨੀ ਨੂੰ ਪੀਜੀਆਈ ਦੇ ਗਰੀਬ ਮਰੀਜ਼ਾ ਦੇ ਖਾਤਿਆਂ ਚ 10 ਹਜਾਰ ਰੁਪਏ ਪਾਉਣ ਲਈ ਕਿਹਾ ਹੈ। ਮਾਮਲਾ ਚੰਡੀਗੜ੍ਹ ਦੇ ਸੈਕਟਰ 35 ਸਥਿਤ ਬਰਿਸਟਾ ਕੌਫੀ ਕੰਪਨੀ ਦੇ ਕੈਫੇ ਦਾ ਹੈ ਜਿੱਸ ‘ਤੇ ਇਰ ਜੁਰਮਾਨਾ ਕੀਤਾ ਹੈ। ਬਰੀਸਤਾ ਕੌਫੀ ਕੰਪਨੀ ਨੇ ਇੱਕ ਖ਼ਪਤਕਾਰ ਤੋਂ ਪੇਪਰ ਕੱਪ ਦੇ ਨਾਂਅ ‘ਤੇ 5 ਰੁਪਏ ਹੋਰ ਵਸੂਲੇ ਸਨ ਜਿਸ ਤੋਂ ਬਾਅਦ ਇਹ ਜ਼ੁਰਮਾਨਾ ਕੀਤਾ ਗਿਆ ਹੈ।

ਦੱਸੀ ਦਈਏ ਕਿ ਮਾਮਲਾ 2020 ਦਾ ਹੈ, ਸ਼ਿਕਾਇਤਕਰਤਾ ਨੇ ਇੱਕ ਦਰਜ ਕਰਵਾਈ ਸ਼ਿਕਾਇਤ ਚ ਲਿਖਿਆ ਕਿ ਉਸ ਨੇ ਕੈਫੇ ਤੋਂ ਗਰਮ ਚਾਕਲੇਟ ਖਰੀਦੀ ਸੀ, ਜਿਸ ਦਾ 230 ਰੁਪਏ ਬਿੱਲ ਬਣੇਆ ਸੀ। ਉਸ ਨੇ ਬਿੱਲ ਦੇਖਿਆ ਤਾਂ ਉਸ ਵਿੱਚ ਪੇਪਰ ਕੱਪ ਦੇ 5 ਰੁਪਏ ਜੋੜ ਗਏ ਸਨ। ਉਸ ਪੇਪਰ ਕੱਪ ‘ਤੇ ਕੰਪਨੀ ਦਾ ਨਾਂਅ ਵੀ ਲਿਖਿਆ ਹੋਇਆ ਸੀ। ਸ਼ਿਕਾਇਤਕਰਤਾ ਨੇ ਇਸ ਨੂੰ ਲੈ ਕੇ ਕੈਫ਼ੇ ‘ਚ ਇਸ ਪ੍ਰਤੀ ਇਤਰਾਜ਼ ਜਤਾਇਆ ਸੀ ਪਰ ਕੈਫੇ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਅਦਾਲਤ ਦੀ ਟਿੱਪਣੀ

ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਇਹ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਖਾਣ-ਪੀਣ ਦੀਆਂ ਵਸਤੂਆਂ ਅਤੇ ਸਮਾਨ ਨੂੰ ਲਿਜਾਣ ਲਈ ਕੈਰੀ ਬੈਗ ਜਾਂ ਡਿਸਪੋਜ਼ਲ ਉਪਭੋਗਤਾਵਾਂ ਨੂੰ ਪ੍ਰਦਾਨ ਕਰੇ। ਕੋਰਟ ਨੇ ਇਸ ਨੂੰ ਗਾਹਕ ਦੁਆਰਾ ਖਰੀਦੇ ਗਏ ਸਮਾਨ ਦਾ ਹਿੱਸਾ ਮੰਨਿਆ ਹੈ। ਦੁਕਾਨਦਾਰ ਲਈ ਆਪਣੇ ਗਾਹਕਾਂ ਨੂੰ ਇਸ ਤਰ੍ਹਾਂ ਦੀ ਸੇਵਾ ਪ੍ਰਦਾਨ ਕਰਨਾ ਲਾਜ਼ਮੀ ਹੈ। ਇਸ ਲਈ ਅਜਿਹੀ ਕਿਸੇ ਵੀ ਚੀਜ਼ ਲਈ ਕੋਈ ਵਾਧੂ ਚਾਰਜ ਨਹੀਂ ਕੀਤਾ ਜਾ ਸਕਦਾ ਹੈ। ਨਾਲ ਹੀ ਅਦਾਲਤ ਨੇ ਭਵਿੱਖ ਚ ਅਜਿਹੀ ਵਸੂਲੀ ਤੇ ਰੋਕ ਲਈ ਹੈ।