ਉਹ ਸਿੱਖ ਘੁਲਾਟੀਏ, ਜਿਨ੍ਹਾਂ ਨੇ ਲੜ ਕੇ ਅੰਗਰੇਜ਼ਾਂ ਤੋਂ ਹਾਸਿਲ ਕੀਤੀ ਸਵਰਨ ਮੰਦਿਰ ਦੀ ਚਾਬੀ ਅਤੇ ਕਹਾਏ ‘ਪੰਜਾਬ ਦਾ ਗਾਂਧੀ’

Updated On: 

06 Oct 2023 16:16 PM

Baba Kharak Singh Death Anniversary: ਉਹ ਉਮਰ ਵਿੱਚ ਮਹਾਤਮਾ ਗਾਂਧੀ ਤੋਂ ਇੱਕ ਸਾਲ ਵੱਡੇ ਸਨ। ਜੇਕਰ ਆਜ਼ਾਦੀ ਦੀ ਲਹਿਰ ਵਿਚ ਸਿੱਖ ਕੌਮ ਦੇ ਯੋਗਦਾਨ ਦੀ ਹੀ ਗੱਲ ਕਰੀਏ ਤਾਂ ਉਹ ਵੀ ਗਾਂਧੀ ਵਾਂਗ ਹੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਪੜ੍ਹ ਕੇ ਕਿਸੇ ਵੀ ਦੇਸ਼ ਭਗਤ ਦੀਆਂ ਅੱਖਾਂ ਨਮ ਹੋ ਸਕਦੀਆਂ ਹਨ। ਪੰਜਾਬ ਵਿੱਚ ਅੰਗਰੇਜ਼ ਹਕੂਮਤ ਵਿਰੁੱਧ ਪਹਿਲੀ ਸਫ਼ਲ ਲਹਿਰ ਉਨ੍ਹਾਂ ਦੀ ਅਗਵਾਈ ਹੇਠ ਹੀ ਹੋਈ ਸੀ।

ਉਹ ਸਿੱਖ ਘੁਲਾਟੀਏ, ਜਿਨ੍ਹਾਂ ਨੇ ਲੜ ਕੇ ਅੰਗਰੇਜ਼ਾਂ ਤੋਂ ਹਾਸਿਲ ਕੀਤੀ ਸਵਰਨ ਮੰਦਿਰ ਦੀ ਚਾਬੀ ਅਤੇ ਕਹਾਏ ਪੰਜਾਬ ਦਾ ਗਾਂਧੀ
Follow Us On

ਉਹ ਕਿਸੇ ਵੀ ਕੀਮਤ ‘ਤੇ ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਦੇ ਸਨ। ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਉਨ੍ਹਾਂ ਨੇ ਸ਼ਾਂਤਮਈ ਅੰਦੋਲਨ ਰਾਹੀਂ ਹੀ ਜਿੱਤ ਪ੍ਰਾਪਤ ਕੀਤੀ। ਕਈ ਵਾਰ ਅੰਗਰੇਜ਼ ਉਨ੍ਹਾਂ ਦੇ ਸਾਹਮਣੇ ਝੁਕੇ। ਫੈਸਲੇ ਬਦਲੇ। ਡਰੇ ਵੀ, ਕਿਉਂਕਿ ਉਹ ਲੜਾਈ-ਝਗੜੇ, ਭੰਨ-ਤੋੜ, ਹਮਲਿਆਂ ਕਰਨ ਵਰਗੀਆਂ ਘਟਨਾਵਾਂ ਵਿਚ ਸ਼ਾਮਲ ਨਹੀਂ ਹੁੰਦੇ ਸਨ। ਅਜਿਹੇ ਹੀ ਸਨ ਆਜ਼ਾਦੀ ਘੁਲਾਟੀਏ ਬਾਬਾ ਖੜਕ ਸਿੰਘ (Baba Kharak Singh) । ਉਨ੍ਹਾਂ ਨੇ 95 ਸਾਲ ਦੀ ਉਮਰ ਵਿੱਚ 6 ਅਕਤੂਬਰ 1963 ਨੂੰ ਦਿੱਲੀ ਵਿੱਚ ਆਖਰੀ ਸਾਹ ਲਿਆ। ਦਿੱਲੀ ਦੇ ਕਨਾਟ ਪਲੇਸ ਵਿੱਚ ਉਨ੍ਹਾਂ ਦੇ ਨਾਂ ‘ਤੇ ਇੱਕ ਸੜਕ ਹੈ। ਸਾਲ 1988 ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ।

ਉਹ ਮਹਾਤਮਾ ਗਾਂਧੀ ਨਾਲੋਂ ਇੱਕ ਸਾਲ ਵੱਡੇ ਸਨ। ਜੇਕਰ ਆਜ਼ਾਦੀ ਦੀ ਲਹਿਰ ਵਿਚ ਸਿੱਖ ਕੌਮ ਦੇ ਯੋਗਦਾਨ ਦੀ ਹੀ ਗੱਲ ਕਰੀਏ ਤਾਂ ਉਹ ਵੀ ਗਾਂਧੀ ਵਾਂਗ ਹੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਪੜ੍ਹ ਕੇ ਕਿਸੇ ਵੀ ਦੇਸ਼ ਭਗਤ ਦੀਆਂ ਅੱਖਾਂ ਨਮ ਹੋ ਸਕਦੀਆਂ ਹਨ। ਪੰਜਾਬ ਵਿੱਚ ਅੰਗਰੇਜ਼ ਹਕੂਮਤ ਵਿਰੁੱਧ ਪਹਿਲੀ ਸਫ਼ਲ ਲਹਿਰ ਉਨ੍ਹਾਂ ਦੀ ਅਗਵਾਈ ਹੇਠ ਹੀ ਚੱਲੀ ਸੀ।

ਜਲ੍ਹਿਆਂਵਾਲਾ ਬਾਗ ਕਾਂਡ ਨੇ ਝੰਜੋੜਿਆ

ਉਨ੍ਹਾਂ ਦਾ ਜਿੰਦਗੀ ਬਹੁਤ ਹੀ ਸਿੱਧੇ ਰਸਤੇ ‘ਤੇ ਹੋਲੀ-ਹੋਲੀ ਚੱਲੀ ਜਾ ਰਹੀ ਸੀ। ਸਕੂਲੀ ਪੜ੍ਹਾਈ ਪੂਰੀ ਹੋਈ। ਲਾਹੌਰ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਲਈ। ਘਰ ਦੀ ਆਰਥਿਕ ਹਾਲਤ ਚੰਗੀ ਸੀ। ਪਿਤਾ ਸਨਅਤਕਾਰ ਸਨ। ਬਾਬਾ ਖੜਕ ਸਿੰਘ ਵਕਾਲਤ ਪੜ੍ਹਣ ਇਲਾਹਾਬਾਦ ਪਹੁੰਚ ਗਏ। ਇਸ ਦੌਰਾਨ ਪਿਤਾ ਰਾਏ ਬਹਾਦਰ ਸਰਦਾਰ ਹਰੀ ਸਿੰਘ ਦੀ ਬੇਵਕਤੀ ਮੌਤ ਹੋ ਗਈ। ਉਨ੍ਹਾਂ ਨੂੰ ਪੜ੍ਹਾਈ ਛੱਡ ਕੇ ਵਾਪਸ ਆਉਣਾ ਪਿਆ। ਘਰ ਦਾ ਕਾਰੋਬਾਰ ਸੰਭਾਲਣ ਲੱਗ ਪਏ।

ਜਦੋਂ ਉਹ 51 ਸਾਲ ਦੇ ਹੋਏ ਤਾਂ ਜਲ੍ਹਿਆਂਵਾਲਾ ਬਾਗ (Jaliawala Bagh)ਦਾ ਸਾਕਾ ਹੋ ਗਿਆ। ਇਸ ਘਟਨਾ ਨੇ ਬਾਬਾ ਜੀ ਨੂੰ ਡੂੰਘਾ ਝੰਜੋੜ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੇ ਆਜ਼ਾਦੀ ਦੀ ਲਹਿਰ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਸ ਕਾਰਨ ਮੁਸ਼ਕਲਾਂ ਵੀ ਖੜ੍ਹੀਆਂ ਹੋ ਗਈਆਂ। ਪਰ ਉਹ ਡੋਲੇ ਨਹੀਂ। ਇਸ ਦੌਰਾਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਚੁਣੇ ਗਏ।

ਉਦੋਂ ਤੱਕ ਅੰਗਰੇਜ਼ਾਂ ਦੀ ਦਹਿਸ਼ਤ ਸਿਖਰਾਂ ਤੇ ਪਹੁੰਚ ਚੁੱਕੀ ਸੀ। ਪੰਜਾਬ ਵਿੱਚ ਮਾਰਸ਼ਲ ਲਾਅ ਵੀ ਲਗਾ ਦਿੱਤਾ ਗਿਆ। ਇਸ ਤਰ੍ਹਾਂ ਦੇਖਦੇ ਹੀ ਦੇਖਤਦੇ ਕੁਝ ਹੀ ਸਮੇਂ ਵਿਚ ਉਹ ਸਿੱਖ ਸਿਆਸਤ ਦੇ ਕੇਂਦਰ ਵਿਚ ਆ ਗਏ।

ਗ੍ਰਿਫਤਾਰੀ ਦਿੱਤੀ ਪਰ ਅੰਦੋਲਨ ਨਹੀਂ ਰੁਕਿਆ

ਅੰਮ੍ਰਿਤਸਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਸਨ। ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੇ ਅੰਦੋਲਨ ਦੀ ਅਗਵਾਈ ਕੀਤੀ। ਖੜਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਅੰਦੋਲਨ ਨਾ ਰੁਕਿਆ। ਇਹ ਅੰਦੋਲਨ ਅਹਿੰਸਕ ਸੀ। ਅੰਗਰੇਜ਼ ਹਕੂਮਤ ਨੂੰ ਉਨ੍ਹਾਂ ਅੱਗੇ ਝੁਕਣਾ ਪਿਆ ਅਤੇ 17 ਜਨਵਰੀ 1922 ਨੂੰ ਕੜਾਕੇ ਦੀ ਠੰਢ ਵਿੱਚ ਇੱਕ ਜਨਤਕ ਸਮਾਗਮ ਵਿੱਚ ਅੰਗਰੇਜ਼ਾਂ ਨੇ ਹਰਿਮੰਦਰ ਸਾਹਿਬ ਦੇ ਖ਼ਜ਼ਾਨੇ ਦੀਆਂ ਚਾਬੀਆਂ ਉਨ੍ਹਾਂ ਨੂੰ ਸੌਂਪ ਦਿੱਤੀਆਂ।

ਜਦੋਂ ਮਹਾਤਮਾ ਗਾਂਧੀ ਨੇ ਦਿੱਤੀ ਵਧਾਈ

ਅੰਦੋਲਨ ਦੀ ਸਫਲਤਾ ਤੇ ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਤਾਰ ਭੇਜ ਕੇ ਵਧਾਈ ਦਿੱਤੀ। ਉਨ੍ਹਾਂ ਲਿਖਿਆ- ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ। ਵਧਾਈ। ਅਸਲ ਵਿਚ ਇਸ ਜਿੱਤ ਨੇ ਉਨ੍ਹਾਂ ਲੋਕਾਂ ਨੂੰ ਵੀ ਚੁੱਪ ਕਰਵਾ ਦਿੱਤਾ ਜੋ ਵਾਰ-ਵਾਰ ਗਾਂਧੀਵਾਦੀ ਤਰੀਕੇ ਨਾਲ ਗਾਂਧੀ ਦੇ ਅੰਦੋਲਨ ‘ਤੇ ਸਵਾਲ ਉਠਾਉਂਦੇ ਸਨ ਕਿਉਂਕਿ ਨਾ ਤਾਂ ਗਾਂਧੀ ਇਸ ਅੰਦੋਲਨ ਵਿਚ ਕਿਤੇ ਵੀ ਸਨ ਅਤੇ ਨਾ ਹੀ ਉਨ੍ਹਾਂ ਕੋਲ ਕਿਸੇ ਕਿਸਮ ਦੀ ਲੀਡਰਸ਼ਿਪ ਸੀ।

ਜੇਲ੍ਹ ਵਿੱਚ ਸ਼ੁਰੂ ਹੋ ਗਿਆ ਅੰਦੋਲਨ

ਇਸ ਤੋਂ ਬਾਅਦ ਜੇਲ੍ਹ ਤਾਂ ਜਿਵੇਂ ਉਨ੍ਹਾਂ ਦਾ ਦੂਜਾ ਘਰ ਬਣ ਗਿਆ। ਕਈ ਵਾਰ ਉਹ ਅੰਦਰ-ਬਾਹਰ ਹੁੰਦੇ ਰਹੇ, ਪਰ ਆਜ਼ਾਦੀ ਦੀ ਲੜਾਈ ਵਿਚ ਡਟੇ ਰਹੇ। ਅੰਗਰੇਜ਼ ਅਫਸਰਾਂ ਨੇ ਉਨ੍ਹਾਂ ‘ਤੇ ਦੇਸ਼ ਧ੍ਰੋਹੀ ਭਾਸ਼ਣ ਦਾ ਦੋਸ਼ ਲਗਾਇਆ। ਇੱਕ ਵਾਰੀ ਉਨ੍ਹਾਂ ਨੂੰ ਕਿਰਪਾਣ ਬਣਾਉਣ ਦੇ ਜੁਰਮ ਹੇਠ ਕੈਦ ਕਰ ਲਿਆ ਗਿਆ। ਇਕ ਵਾਰ ਉਨ੍ਹਾਂ ਨੂੰ ਡੇਰਾ ਗਾਜ਼ੀ ਖਾਨ ਜੇਲ੍ਹ ਭੇਜ ਦਿੱਤਾ ਗਿਆ। ਉਥੇ ਅੰਗਰੇਜ਼ ਅਫਸਰਾਂ ਨੇ ਹੁਕਮ ਜਾਰੀ ਕੀਤਾ ਕਿ ਕੋਈ ਵੀ ਕੈਦੀ ਗਾਂਧੀ ਟੋਪੀ ਜਾਂ ਕਾਲੀ ਪੱਗ ਨਹੀਂ ਪਹਿਨੇਗਾ। ਬਾਬਾ ਜੀ ਨੇ ਜੇਲ੍ਹ ਦੇ ਅੰਦਰ ਵੀ ਇਸ ਨੂੰ ਇੱਕ ਅੰਦੋਲਨ ਬਣਾ ਦਿੱਤਾ।

ਕੈਦੀਆਂ ਨੇ ਆਪਣੇ ਸਾਰੇ ਉਪਰਲੇ ਕੱਪੜੇ ਪਾਉਣੇ ਛੱਡ ਦਿੱਤੇ। ਇਹ ਅੰਦੋਲਨ ਪਾਬੰਦੀ ਹਟਾਏ ਜਾਣ ਤੱਕ ਜਾਰੀ ਰਿਹਾ। ਅਫ਼ਸਰਾਂ ਨੂੰ ਇੱਥੇ ਵੀ ਝੁਕਣਾ ਪਿਆ। ਕੜਾਕੇ ਦੀ ਠੰਢ ਵਿੱਚ ਵੀ ਕੈਦੀ ਕੱਪੜੇ ਪਾਉਣ ਲਈ ਤਿਆਰ ਨਹੀਂ ਸਨ ਤਾਂ ਅਫ਼ਸਰਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਈ। ਕਿਸੇ ਅਣਹੋਣੀ ਦੇ ਡਰੋਂ ਉਨ੍ਹਾਂਨੇ ਆਪਣਾ ਹੁਕਮ ਵਾਪਸ ਲੈ ਲਿਆ। ਜਦੋਂ ਬਾਬਾ ਜੀਸਜ਼ਾ ਪੂਰੀ ਕਰ ਕੇ ਬਾਹਰ ਆਏ ਤਾਂ ਵੀ ਉਨ੍ਹਾਂ ਨੇ ਕੱਪੜੇ ਨਹੀਂ ਪਾਏ ਹੋਏ ਸਨ। ਇੱਥੋਂ ਤੱਕ ਕਿ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਹਾਲਾਂਕਿ, ਬਾਅਦ ਵਿੱਚ ਉਨ੍ਹਾਂਨੇ ਅਸਤੀਫਾ ਦੇ ਦਿੱਤਾ ਅਤੇ ਸਿਰਫ਼ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਲਈ ਵਿਰੋਧ ਕਰਨ ਦਾ ਫੈਸਲਾ ਕੀਤਾ।

ਭਾਵੇਂ ਉਨ੍ਹਾਂ ਨੇ ਮਹਾਤਮਾ ਗਾਂਧੀ ਨਾਲ ਅੰਦੋਲਨ ਨਹੀਂ ਕੀਤਾ, ਪਰ ਦੋਵਾਂ ਦੇ ਵਿਚਾਰਾਂ ਵਿਚ ਕਾਫੀ ਸਮਾਨਤਾ ਸੀ। ਬਾਬਾ ਖੜਕ ਸਿੰਘ ਮੁਸਲਿਮ ਲੀਗ ਵੱਲੋਂ ਸਿੱਖਾਂ ਲਈ ਪਾਕਿਸਤਾਨ ਅਤੇ ਪੰਜਾਬ ਦੀ ਮੰਗ ਦਾ ਵੀ ਵਿਰੋਧ ਕਰਦੇ ਰਹੇ। ਉਨ੍ਹਾਂ ਨੇ ਅੰਗਰੇਜ਼ਾਂ ਦੁਆਰਾ ਲਗਾਏ ਗਏ ਕਮਿਊਨਲ ਅਵਾਰਡ ਦਾ ਵੀ ਵਿਰੋਧ ਕੀਤਾ। ਗਾਂਧੀ ਉਸ ਸਮੇਂ ਪੁਣੇ ਦੀ ਯਰਵਡਾ ਜੇਲ੍ਹ ਵਿੱਚ ਸਨ। ਉਨ੍ਹਾਂ ਨੇ ਉਥੇ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਅਤੇ ਫਿਰ ਸਮਝੌਤੇ ਤੋਂ ਬਾਅਦ ਅੰਦੋਲਨ ਖਤਮ ਹੋ ਗਿਆ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਪੰਜਾਬ ਦਾ ਗਾਂਧੀ ਵੀ ਕਹਿ ਸਕਦੇ ਹਾਂ।

Exit mobile version