Who is Avtar Singh Khanda: ਕੌਣ ਹੈ ਅਵਤਾਰ ਸਿੰਘ ਖੰਡਾ ਜੋ ਚਾਹੁੰਦਾ ਸੀ ਕਿ ਅੰਮ੍ਰਿਤਪਾਲ ਸਿੰਘ ਸਰੰਡਰ ਕਰੇ? ਫੇਲ ਹੋ ਗਈ ਪਲਾਨਿੰਗ

tv9-punjabi
Updated On: 

23 Apr 2023 12:47 PM

Amritpal Singh Arrested: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਸ ਦੀ ਪਲੈਨਿੰਗ ਨਾਲ ਜੁੜੀਆਂ ਕਈ ਅਹਿਮ ਗੱਲਾਂ ਸਾਹਮਣੇ ਆ ਗਈਆਂ ਹਨ। ਇਸ ਪਲਾਨ ਦਾ ਨਿਰਮਾਤਾ ਕੋਈ ਹੋਰ ਨਹੀਂ ਬਲਕਿ ਬੱਬਰ ਖਾਲਸਾ ਦਾ ਅੱਤਵਾਦੀ ਅਵਤਾਰ ਸਿੰਘ ਖੰਡਾ ਹੈ ਜੋ ਇਸ ਸਮੇਂ ਲੰਡਨ ਵਿੱਚ ਹੈ।

Loading video
Follow Us On
Amritpal Singh Arrested: ਪੰਜਾਬ ਪੁਲਿਸ ਨੇ ਭਗੌੜੇ ਅੰਮ੍ਰਿਤਪਾਲ ਸਿੰਘ (Amritpal Singh ) ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਪਾਲ ਨੂੰ ਮੋਗਾ ਦੇ ਰੋਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਫੜਿਆ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੱਬਰ ਖਾਲਸਾ ਦੇ ਅੱਤਵਾਦੀ ਅਵਤਾਰ ਸਿੰਘ ਖੰਡਾ ਨੇ ਅੰਮ੍ਰਿਤਪਾਲ ਸਿੰਘ ਦੇ ਸਰੰਡਰ ਦੀ ਤਿਆਰੀ ਕੀਤੀ ਸੀ, ਪਰ ਉਹ ਅੱਧ ਵਿਚਕਾਰ ਨਾਕਾਮ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਫੜ ਲਿਆ। ਅਵਤਾਰ ਸਿੰਘ ਖੰਡਾ ਉਹੀ ਅੱਤਵਾਦੀ ਹੈ ਜਿਸ ਨੇ ਹਾਲ ਹੀ ‘ਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ (Kirandeep Kaur) ਨੂੰ ਲੰਡਨ ਲਿਜਾਣ ਦੀ ਤਿਆਰੀ ਕੀਤੀ ਸੀ ਪਰ ਇਸ ਦੌਰਾਨ ਪੰਜਾਬ ਪੁਲਿਸ ਨੂੰ ਇਸ ਬਾਰੇ ਸੁਰਾਗ ਮਿਲ ਗਿਆ ਅਤੇ ਕਿਰਨਦੀਪ ਕੌਰ ਨੂੰ ਏਅਰਪੋਰਟ ‘ਤੇ ਹਿਰਾਸਤ ‘ਚ ਲੈ ਲਿਆ। ਕਿਰਨਦੀਪ ਕੌਰ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਨਾਕਾਮ ਹੋ ਗਈ ਤਾਂ ਅੰਮ੍ਰਿਤਪਾਲ ਸਿੰਘ ਨੂੰ ਸਾਹਮਣੇ ਲਿਆਉਣ ਦੀ ਯੋਜਨਾ ਬਣਾਈ ਗਈ। ਖੰਡਾ ਦੀ ਯੋਜਨਾ ਮੁਤਾਬਕ ਅੰਮ੍ਰਿਤਪਾਲ ਸਿੰਘ ਮੋਗਾ ਪਹੁੰਚ ਗਿਆ। ਜਿੱਥੇ ਉਹ ਰੋਡੇ ਪਿੰਡ ਦੇ ਗੁਰਦੁਆਰੇ ਵਿੱਚ ਠਹਿਰਿਆ ਹੋਇਆ ਸੀ। ਅੱਜ ਯਾਨੀ ਐਤਵਾਰ ਨੂੰ ਅੰਮ੍ਰਿਤਪਾਲ ਦੇ ਭਾਸ਼ਣ ਦੇਣ ਦਾ ਪ੍ਰੋਗਰਾਮ ਸੀ। ਜਿਸ ਰਾਹੀਂ ਉਹ ਸਮਰਥਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਸਨ। ਰੋਡੇ ਪਿੰਡ ਜਰਨੈਲ ਸਿੰਘ ਭਿੰਡਰਾਂਵਾਲਿਆਂ (Jarnail Singh Bhindranwale) ਦਾ ਜਨਮ ਸਥਾਨ ਹੈ।

ਅਵਤਾਰ ਸਿੰਘ ਖੰਡਾ ਬਾਰੇ ਵੀ ਜਾਣੋ

ਆਓ ਜਾਣਦੇ ਹਾਂ ਅਵਤਾਰ ਸਿੰਘ ਖੰਡਾ (Avtar Singh Khanda) ਬਾਰੇ। ਅਵਤਾਰ ਸਿੰਘ ਖੰਡਾ ਦਾ ਦਾਅਵਾ ਹੈ ਕਿ ਉਸ ਦਾ ਜਨਮ ਭਿੰਡਰਾਂਵਾਲੇ ਦੇ ਘਰ ਹੋਇਆ ਸੀ। ਖੰਡਾ ਨੇ ਇਸ ਸਮੇਂ ਲੰਡਨ ਵਿੱਚ ਸ਼ਰਨ ਲਈ ਹੋਈ ਹੈ ਅਤੇ ਉਥੇ ਉਹ ਖਾਲਿਸਤਾਨ ਨੂੰ ਵਦਾਵਾ ਦੇ ਰਿਹਾ ਹੈ। ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਤਿਰੰਗਾ ਉਤਾਰਨ ਦੇ ਮਾਮਲੇ ਵਿੱਚ ਅਵਤਾਰ ਸਿੰਘ ਖੰਡਾ ਦਾ ਨਾਮ ਵੀ ਸਾਹਮਣੇ ਆਇਆ ਸੀ ਅਤੇ ਉਸ ਦੀ ਗ੍ਰਿਫਤਾਰ ਵੀ ਹੋਈ ਹੈ।

ਲੰਡਨ ‘ਚ ਬੈਠ ਕੇ ਭਾਰਤ ਵਿਰੁੱਧ ਸਾਜ਼ਿਸ਼ ਰਚੀ

ਅਵਤਾਰ ਸਿੰਘ ਖੰਡਾ ਪੜ੍ਹਾਈ ਲਈ ਸਾਲ 2010 ਵਿੱਚ ਲੰਡਨ ਗਿਆ ਸੀ। ਉਦੋਂ ਤੋਂ ਉਹ ਅਜੇ ਤੱਕ ਪੰਜਾਬ ਨਹੀਂ ਪਰਤਿਆ। ਖੰਡਾ ਇਸ ਸਮੇਂ ਲੰਡਨ ਵਿੱਚ ਬੈਠ ਕੇ ISI (The Inter-Services Intelligence) ਦੀ ਮਦਦ ਨਾਲ ਖਾਲਿਸਤਾਨ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਜਾਂਚ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਤੋਂ ਪਹਿਲਾਂ ਖੰਡਾ ਨੇ ਉਸ ਨੂੰ ਤਿਆਰ ਕੀਤਾ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ