ਮੋਗਾ ‘ਚ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਹਨ ਬਦਮਾਸ਼

Updated On: 

17 Dec 2023 15:44 PM

ਮੋਗਾ 'ਚ ਪੁਲਿਸ ਅਤੇ ਬੰਬੀਹਾ ਗੈਂਗ ਦੇ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਹੈ ਜਿਸ 'ਚ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਕਾਬਲਾ ਪਿੰਡ ਦੌਧਰ ਚ ਹੋਇਆ ਹੈ। ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਚੋਂ ਸ਼ੰਕਰ ਰਾਜਪੂਤ ਵੀ ਹੈ ਜੋ ਬੰਬੀਹਾ ਗੈਂਗ ਦੇ ਸਰਗਨਾ ਲੱਕੀ ਪਟਿਆਲ ਦਾ ਕਰੀਬੀ ਦੱਸਿਆ ਜਾਂਦਾ ਹੈ।

ਮੋਗਾ ਚ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਹਨ ਬਦਮਾਸ਼

ਸੰਕੇਤਕ ਤਸਵੀਰ

Follow Us On

ਮੋਗਾ (Moga) ‘ਚ ਪੁਲਿਸ ਅਤੇ ਬੰਬੀਹਾ ਗੈਂਗ ਦੇ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਹੈ ਜਿਸ ‘ਚ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਕਾਬਲਾ ਪਿੰਡ ਦੌਧਰ ਚ ਹੋਇਆ ਹੈ। ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਚੋਂ ਸ਼ੰਕਰ ਰਾਜਪੂਤ ਵੀ ਹੈ ਜੋ ਬੰਬੀਹਾ ਗੈਂਗ ਦੇ ਸਰਗਨਾ ਲੱਕੀ ਪਟਿਆਲ ਦਾ ਕਰੀਬੀ ਦੱਸਿਆ ਜਾਂਦਾ ਹੈ।

ਮੋਗਾ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਕਿ ਸੀਆਈਏ ਸਟਾਫ਼ ਮੇਹਣਾ ਦੇ ਇੰਚਾਰਜ ਇੰਸਪੈਕਟਰ ਨੇ ਬੱਧਨੀ ਤੋਂ ਮੱਲਿਆਣਾ ਰੋਡ’ਤੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੇ ਇਨ੍ਹਾਂ ਤਿੰਨ ਬਾਈਕ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਿਸ ਨੂੰ ਦੇਖ ਕੇ ਉਹ ਪਿੱਛੇ ਮੁੜ ਕੇ ਭੱਜਣ ਲੱਗੇ। ਸ਼ੱਕ ਹੋਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਹ ਨਹੀਂ ਮੰਨੇ। ਪੁਲਿਸ ਨੇ ਬਚਾਅ ਵਿਚ ਪਹਿਲਾਂ ਹਵਾ ਵਿਚ ਗੋਲੀ ਚਲਾਈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਤੋਂ ਬਾਅਦ ਤਿੰਨਾਂ ਨੂੰ ਫੜ ਲਿਆ ਗਿਆ।

ਬੀਤੇ ਦਿਨ ਹੋਏ ਸਨ 2 ਮੁਕਾਬਲੇ

ਬੀਤੇ ਦਿਨ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ 2 ਮੁਕਾਬਲੇ ਹੋਏ ਸਨ। ਮੁਹਾਲੀ ਦੇ ਖਰੜ ਵਿੱਚ ਪੁਲਿਸ ਦਾ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਸੀ ਜਿੱਥੇ ਲਾਂਡਰਾਂ ਰੋਡ ਤੇ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਗੋਲੀਆਂ ਚੱਲੀਆਂ ਸਨ। ਇਨ੍ਹਾਂ ਦੋਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਲਿਆ। ਖਰੜ ਤੋਂ ਬਾਅਦ ਪਟਿਆਲਾ ਵਿੱਚ ਪੰਜਾਬ ਪੁਲਿਸ ਦੀ CIA ਟੀਮ ਵੱਲੋਂ ਪੁਲਿਸ ਨੇ ਇੱਕ ਗੈਂਗਸਟਰ ਦਾ ਐਂਕਾਉਂਟਰ ਸੀ। ਗੈਂਗਸਟਰ ਮਲਕੀਤ ਸਿੰਘ ਚਿੱਟਾ ਨੂੰ ਕਰਾਸ ਫਾਇਰਿੰਗ ਦੌਰਾਨ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।