ਮੋਹਾਲੀ 'ਚ ਬੰਬੀਹਾ ਗੈਂਗ ਦੇ ਗੁਰਗੇ ਕਾਬੂ, ਨਜਾਇਜ਼ ਪਿਸਤੌਲਾਂ ਤੇ ਕਾਰਤੂਸ ਵੀ ਬਰਾਮਦ | bambiha gang two accused arrestted in joint operation by agtf & mohali police know full detail in punjabi Punjabi news - TV9 Punjabi

ਮੋਹਾਲੀ ‘ਚ ਬੰਬੀਹਾ ਗੈਂਗ ਦੇ ਗੁਰਗੇ ਕਾਬੂ, ਨਜਾਇਜ਼ ਪਿਸਤੌਲਾਂ ਤੇ ਕਾਰਤੂਸ ਵੀ ਬਰਾਮਦ

Updated On: 

04 Oct 2023 19:39 PM

ਇਸ ਤੋਂ ਦੋ ਦਿਨ ਪਹਿਲਾਂ ਹੀ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਦੋ ਕਾਰਕੁਨਾਂ ਨੂੰ ਖਰੜ ਸਬ ਡਵੀਜ਼ਨ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਦੋਵੇਂ ਅਰਸ਼ ਡੱਲਾ ਦੇ ਕਰੀਬੀ ਸਨ। ਇਹ ਦੋਵੇਂ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਿਹਾ ਸੀ। ਲਗਭਗ ਇੱਕ ਸਾਲ ਵਿੱਚ, AGTF ਨੇ ਲਗਭਗ 170 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ 582 ਤੋਂ ਵੱਧ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। 586 ਹਥਿਆਰ ਅਤੇ 131 ਵਾਹਨ ਕਬਜ਼ੇ ਵਿਚ ਲਏ ਗਏ ਹਨ।

ਮੋਹਾਲੀ ਚ ਬੰਬੀਹਾ ਗੈਂਗ ਦੇ ਗੁਰਗੇ ਕਾਬੂ, ਨਜਾਇਜ਼ ਪਿਸਤੌਲਾਂ ਤੇ ਕਾਰਤੂਸ ਵੀ ਬਰਾਮਦ
Follow Us On

ਐਂਟੀ ਗੈਂਗਸਟਰ ਟਾਸਕ ਫੋਰਸ (ਏਟੀਜੀਟੀਐੱਫ) ਅਤੇ ਮੋਹਾਲੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਗੁਰਗਿਆਂ ਨੂੰ ਜ਼ੀਰਕਪੁਰ ਇਲਾਕੇ ਤੋਂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਆਪਣੇ ਗਰੋਹ ਦੇ ਮੈਂਬਰਾਂ ਨੂੰ ਲੌਜਿਸਟਿਕਸ ਸਪੋਰਟ, ਟਿਕਾਣੇ ਅਤੇ ਹਥਿਆਰ ਮੁਹੱਈਆ ਕਰਵਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਸੇਵੇਵਾਲਾ ਜ਼ਿਲ੍ਹਾ ਫ਼ਰੀਦਕੋਟ ਅਤੇ ਅਜੇ ਕੁਮਾਰ ਉਰਫ਼ ਪ੍ਰੀਤ ਪੰਡਿਤ ਵਾਸੀ ਪਿੰਡ ਗਦਾਪੁਰ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।

ਅਵਤਾਰ ਗੋਰੇ ਗੈਂਗਸਟਰ ਗੁਰਬਖਸ਼ ਸੇਵੇਵਾਲ ਦੀ ਕਰੀਬੀ ਦਾ ਹੈ। ਉਹ 2014 ਵਿੱਚ ਜੈਤੋ ਵਿੱਚ ਹੋਏ ਦੋਹਰੇ ਕਤਲ ਸਮੇਤ ਦੋ ਅਪਰਾਧਿਕ ਮਾਮਲਿਆਂ ਵਿੱਚ ਭਗੌੜਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਢਕੋਲੀ ਥਾਣੇ ਵਿੱਚ ਅਸਲਾ ਐਕਟ ਦੀ ਧਾਰਾ 25 (6) (7) ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਤੋਂ ਪੁੱਛਗਿੱਛ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਦੀਪਕ ਮਾਨ ਦਾ ਐਤਵਾਰ ਨੂੰ ਸੋਨੀਪਤ ‘ਚ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ‘ਤੇ ਹੈ, ਕਿਉਂਕਿ ਡਰ ਸੀ ਕਿ ਕਿਸੇ ਵੀ ਥਾਂ ‘ਤੇ ਗੈਂਗਸਟਰਾਂ ਵਿਚਾਲੇ ਝੜਪ ਹੋ ਸਕਦੀ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸੇ ਦੌਰਾਨ ਏਜੀਟੀਐਫ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਜ਼ੀਰਕਪੁਰ ਇਲਾਕੇ ਵਿੱਚ ਹਨ।

ਇਸ ਤੋਂ ਬਾਅਦ ਏਜੀਟੀਐਫ ਅਤੇ ਮੁਹਾਲੀ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਪੁਰਾਣੀ ਅੰਬਾਲਾ-ਕਾਲਕਾ ਰੋਡ ਤੇ ਸਥਿਤ ਢਕੋਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਵਿੱਚ ਡੀਐਸਪੀ ਏਜੀਟੀਐਫ ਬਿਕਰਮ ਸਿੰਘ ਬਰਾੜ ਵੀ ਸ਼ਾਮਲ ਸਨ। ਏਆਈਜੀ ਏਜੀਟੀਐਫ ਸੰਦੀਪ ਗੋਇਲ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਹਨ।

ਗੈਂਗਸਟਰਾਂ ਕੋਲੋਂ ਨਜਾਇਜ਼ ਹਥਿਆਰ

ਮੁਲਜ਼ਮਾਂ ਕੋਲੋਂ ਚਾਰ ਪਿਸਤੌਲ (ਤਿੰਨ .32 ਬੋਰ ਦੀ ਪਿਸਤੌਲ ਅਤੇ ਇੱਕ .30 ਬੋਰ ਦੀ ਪਿਸਤੌਲ) ਅਤੇ ਛੇ ਮੈਗਜ਼ੀਨ ਅਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਮੁਹਾਲੀ

ਮੁਹਾਲੀ ਨੂੰ ਗੈਂਗਸਟਰਾਂ ਅਤੇ ਅਪਰਾਧੀਆਂ ਲਈ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ। ਦਰਅਸਲ, ਜ਼ਿਲ੍ਹੇ ਦੀ ਸਰਹੱਦ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਨਾਲ ਜੁੜੀ ਹੋਈ ਹੈ। ਜ਼ਿਲ੍ਹੇ ਦੀਆਂ ਤਿੰਨ ਸਬ ਡਵੀਜ਼ਨਾਂ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ 16 ਹਜ਼ਾਰ ਤੋਂ ਵੱਧ ਫਲੈਟ ਖਾਲੀ ਪਏ ਹਨ। ਇਹ ਗੈਂਗਸਟਰਾਂ ਨੂੰ ਕਿਰਾਏ ‘ਤੇ ਆਸਾਨੀ ਨਾਲ ਮਿਲ ਜਾਂਦੇ ਹਨ। ਜੁਰਮ ਕਰਨ ਤੋਂ ਬਾਅਦ ਉਹ ਆਸਾਨੀ ਨਾਲ ਕਿਸੇ ਵੀ ਸੂਬੇ ਵਿੱਚ ਜਾ ਸਕਦੇ ਹਨ।

Exit mobile version