ਬੰਬੀਹਾ ਗੈਂਗ ਦੇ ਤਿੰਨ ਸ਼ੂਟਰ ਗ੍ਰਿਫਤਾਰ, ਟਾਰਗੇਟ ਕਿਲਿੰਗ ਲਈ ਪਹੁੰਚੇ ਸਨ, ਦੋ ਵਿਦੇਸ਼ੀ ਹਥਿਆਰ ਬਰਾਮਦ

Updated On: 

10 Nov 2023 14:54 PM

ਮੋਹਾਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਬੰਬੀਹਾ ਗੈਂਗ ਦੇ ਤਿੰਨ ਸ਼ੂਟਰ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਤੋਂ ਦੋ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 10 ਜਿੰਦਾ ਕਾਰਤੂਸ ਵੀ ਪੁਲਿਸ ਨੂੰ ਮਿਲੇ ਨੇ। ਇਹ ਤਿੰਨ ਸ਼ੂਟਰ ਮੋਹਾਲੀ ਵਿਖੇ ਇੱਕ ਟਾਰਗੇਟ ਕਿਲਿੰਗ ਦੇ ਚੱਕਰ ਵਿੱਚ ਆਏ ਸਨ ਪਰ ਜਿਵੇਂ ਹੀ ਮੋਹਾਲੀ ਪੁਲਿਸ ਨੂੰ ਜਾਣਕਾਰੀ ਮਿਲੀ ਉਸਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ।

ਬੰਬੀਹਾ ਗੈਂਗ ਦੇ ਤਿੰਨ ਸ਼ੂਟਰ ਗ੍ਰਿਫਤਾਰ, ਟਾਰਗੇਟ ਕਿਲਿੰਗ ਲਈ ਪਹੁੰਚੇ ਸਨ, ਦੋ ਵਿਦੇਸ਼ੀ ਹਥਿਆਰ ਬਰਾਮਦ
Follow Us On

ਪੰਜਾਬ ਨਿਊਜ। ਪੰਜਾਬ ਸਟੇਟ ਆਪ੍ਰੇਸ਼ਨ ਸੈੱਲ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ (Mohali) ਤੋਂ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਦੇ ਕਬਜ਼ੇ ‘ਚੋਂ ਦੋ ਵਿਦੇਸ਼ੀ ਹਥਿਆਰ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਉਹ ਮੋਹਾਲੀ ਕਿਸੇ ਦਾ ਕਤਲ ਕਰਨ ਆਏ ਸਨ। ਗ੍ਰਿਫਤਾਰ ਸ਼ੂਟਰਾਂ ਨੂੰ ਵਿਦੇਸ਼ ਚ ਬੈਠੇ ਗੈਂਗਸਟਰ ਨੇ ਕਿਸੇ ਦਾ ਕਤਲ ਕਰਨ ਦਾ ਟਾਰਗੇਟ ਦਿੱਤਾ ਸੀ।

ਪੁਲਿਸ (Police) ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਵੀ ਮੋਹਾਲੀ ਵਿੱਚ ਆ ਕੇ ਰੇਕੀ ਕਰਕੇ ਗਏ ਸਨ। ਤਿੰਨੋਂ ਮੁਲਜ਼ਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।