ਗੈਂਗਸਟਰ ਮਾਨ ਜੈਤੋ ਨੂੰ ਡੇਢ ਘੰਟੇ ਤੱਕ ਦਿੱਤੇ ਸੀ ਤਸੀਹੇ, ਸਿਰ ‘ਚ ਮਾਰੀਆਂ ਗੋਲੀਆਂ, ਜਾਣੋ ਕੀ-ਕੀ ਖੁਲਾਸੇ ?

Published: 

02 Oct 2023 19:37 PM

ਦੀਪਕ ਮਾਨ ਉਰਫ਼ ਮਾਨ ਜੈਤੋ ਦੀ ਪਿਛਲੇ ਦਿਨੀ ਹਰਿਆਣਾ ਦੇ ਸੋਨੀਪਤ ਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਗੈਂਗ ਵੱਲੋਂ ਲਈ ਗਈ ਸੀ। ਇੱਕ ਪੋਸਟ ਪਾ ਕਿਹਾ ਗਿਆ ਕਿ ਮਾਨ ਜੈਤੋ ਵੱਲੋਂ ਚੈਲੇਂਜ ਕੀਤੀ ਗਿਆ ਸੀ ਜਿਸ ਦੇ ਚੱਲਦੇ ਉਸ ਨੂੰ ਸਜਾ ਦਿੱਤੀ ਗਈ ਹੈ।

ਗੈਂਗਸਟਰ ਮਾਨ ਜੈਤੋ ਨੂੰ ਡੇਢ ਘੰਟੇ ਤੱਕ ਦਿੱਤੇ ਸੀ ਤਸੀਹੇ, ਸਿਰ ਚ ਮਾਰੀਆਂ ਗੋਲੀਆਂ, ਜਾਣੋ ਕੀ-ਕੀ ਖੁਲਾਸੇ ?
Follow Us On

ਹਰਿਆਣਾ ਦੇ ਸੋਨੀਪਤ ਵਿੱਚ ਕਤਲ ਬੰਬੀਹਾ ਗੈਂਗ ਦੇ ਗੈਂਗਸਟਰ ਦੀਪਕ ਮਾਨ ਉਰਫ਼ ਮਾਨ ਜੈਤੋ ਦੀ ਹਰਿਆਣਾ ਦੇ ਸੋਨੀਪਤ ਚ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪਹਿਲਾਂ ਉਸ ਨੂੰ ਅਗਵਾ ਕੀਤਾ ਗਿਆ ਜਿਸ ਤੋਂ ਬਾਅਦ ਕਰੀਬ ਡੇਢ ਘੰਟੇ ਤੱਕ ਉਸ ‘ਤੇ ਤਸ਼ੱਦਦ ਕੀਤਾ ਗਿਆ। ਉਸ ਦੇ ਸਿਰ ‘ਚ 6 ਤੋਂ 7 ਗੋਲੀਆਂ ਮਾਰੀਆਂ ਗਈਆਂ। ਉਸ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਲੈਣ ਪਹੁੰਚੇ ਹਨ ਪਰ ਅਜੇ ਤੱਰ ਗੈਂਗਸਟਰ ਦਾ ਪੋਸਟਮਾਰਟਮ ਨਹੀਂ ਹੋ ਪਾਇਆ ਹੈ। ਉਸ ਦੀ ਲਾਸ਼ ਨੂੰ ਖਾਨਪੁਰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦੀਪਕ ਮਾਨ ਉਰਫ਼ ਮਾਨ ਜੈਤੋ ਵੱਲੋਂ ਇਸ ਪੋਸਟ ਪਾਈ ਗਈ ਸੀ ਜਿਸ ਰਾਹੀਂ ਉਸ ਨੇ ਗੋਲਡੀ ਬਰਾੜ ਨੂੰ ਚੈਲੇਂਜ ਕੀਤਾ ਸੀ। ਇਸ ਪੋਸਟ ਚ ਉਸ ਨੇ ਲਿਖਿਆ ਸੀ ਅਸੀਂ ਤੇਰੇ ਭਰਾ ਗੁਰਲਾਲ ਬਰਾੜ ਦਾ ਕਤਲ ਕੀਤਾ ਸੀ ਪਰ ਤੂੰ ਉਸ ਦਾ ਬਦਲਾ ਨਹੀਂ ਲੈ ਸਕਿਆ। ਇਸ ਤੋਂ ਬਾਅਦ ਗੋਲਡੀ ਬਰਾੜ ਨੇ ਵੀ ਉਸ ਦੇ ਕਤਲ ਤੋਂ ਬਾਅਦ ਇੱਕ ਪੋਸਟ ਪਾਈ ਸੀ ਜਿਸ ਚ ਉਸ ਨੇ ਲਿਖਿਆ ਜੀ ਮਾਨ ਜੈਤੋ ਨੂੰ ਉਸ ਦੀ ਬਣਦੀ ਸਜ਼ਾ ਦੇ ਦਿੱਤੀ ਗਈ ਹੈ।

ਅਗਵਾ ਕਰ ਕੀਤਾ ਕਤਲ

ਮਾਨ ਜੈਤੋ ਦੇ ਕਤਲ ਤੋਂ ਪਹਿਲਾਂ ਉਸ ਨੂੰ ਅਗਵਾ ਕੀਤਾ ਗਿਆ ਸੀ। ਮੁਲਜ਼ਮਾਂ ਵੱਲੋਂ ਕਰੀਬ ਡੇਢ ਘੰਟੇ ਤੱਕ ਉਸ ਤੇ ਤਸ਼ੱਦਦ ਕੀਤੀ ਗਈ। ਇਸ ਤੋਂ ਬਾਅਦ ਗੈਂਗਸਟਰ ਦੇ ਸਿਰ ਚ ਗੋਲੀਆਂ ਮਾਰੀਆਂ ਗਈਆਂ। ਸੋਨੀਪਤ ਦੇ ਨੇੜੇ ਪਿੰਡ ਹਰਸਾਣਾ ਦੇ ਖੇਤਾਂ ਚੋਂ ਉਸ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਸੀ। ਅੱਜ ਗਾਂਧੀ ਜੈਅਤੀ ਦੀ ਛੁੱਟੀ ਦੇ ਕਾਰਨ ਮਾਨ ਜੈਤੋ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਹੈ।

‘5 ਸਾਲ ਤੋਂ ਨਹੀਂ ਆਇਆ ਘਰ’

ਮਾਨ ਜੈਤੋ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 2017 ਵਿੱਚ ਘਰੋਂ ਚਲਾ ਗਿਆ ਸੀ। ਉਸ ਨੇ ਗੋਲਡੀ ਬਰਾੜ ਦੇ ਚਚੇਰੇ ਭਰਾ ਦਾ ਕਤਲ ਕੀਤਾ ਸੀ ਜਿਸ ਤੋਂ ਬਾਅਦ ਉਸ ਘਰੇ ਵਾਪਸ ਨਹੀਂ ਆਇਆ।

ਗੁਰਲਾਲ ਬਰਾੜ ਕਤਲ ‘ਚ ਸੀ ਸ਼ਾਮਲ

ਜਿਕਰਯੋਗ ਹੈ ਕਿ ਗੁਰਲਾਲ ਬਰਾੜ ਦਾ 3 ਸਾਲ ਪਹਿਲਾਂ ਚੰਡੀਗੜ੍ਹ ਚ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਮਾਨ ਜੈਤੋਂ ਦਾ ਨਾਂਅ ਸਾਹਮਣੇ ਆਇਆ ਸੀ ਜਿਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਗਈ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਗੋਲਡੀ ਬਰਾੜ ਇਸ ਕਤਲ ਤੋਂ ਬਾਅਦ ਜ਼ੁਰਮ ਦੀ ਦੁਨੀਆ ਚ ਗਿਆ ਸੀ ਅਤੇ ਅੱਜ ਉਹ ਵਿਦੇਸ਼ ਚ ਬੈਠ ਕੇ ਗੈਂਗ ਚਲਾ ਰਿਹਾ ਹੈ।