Terrorist Landa ਦੇ ਇਸ਼ਾਰੇ ‘ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫਤਾਰ, 10 ਪਿਸਤੌਲ ਵੀ ਬਰਾਮਦ
ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਗੁਰਬੇਜ ਆਪਣੇ ਇੱਕ ਹੋਰ ਸਾਥੀ ਸੁਖਦੀਪ ਸਿੰਘ ਉਰਫ਼ ਸੁੱਖ ਦੇ ਕਹਿਣ ਤੇ ਹਥਿਆਰ ਇਕੱਠੇ ਕਰਨ ਗਿਆ ਸੀ। ਸੁਖਦੀਪ ਸਿੰਘ ਇਸ ਸਮੇਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
‘ਹਥਿਆਰਾਂ ਵਾਲਾ ਬੈਗ ਕੀਤਾ ਬਰਾਮਦ’
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੁਰਬੇਜ ਸਿੰਘ ਲੰਡਾ ਅਤੇ ਸੱਤਾ ਵੱਲੋਂ ਨਿਰਧਾਰਤ ਥਾਂ ਤੋਂ ਇੱਕ ਪਿਸਤੌਲ ਮੈਗਜ਼ੀਨ ਸਮੇਤ ਲਿਆ ਰਿਹਾ ਹੈ। ਤਰਨਤਾਰਨ (Tarn Taran) ਜ਼ਿਲੇ ਦੀ ਪੁਲਸ ਟੀਮ ਨੇ ਤੁਰੰਤ ਜਾਲ ਵਿਛਾ ਕੇ ਕਸਬਾ ਸਰਹਾਲੀ ਨੇੜੇ ਇਕ ਕਾਲੇ ਰੰਗ ਦੇ ਬਿਨਾਂ ਨੰਬਰ ਦੇ ਮੋਟਰਸਾਈਕਲ ‘ਤੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਦੇ ਕਬਜ਼ੇ ‘ਚੋਂ 7.32 ਬੋਰ ਅਤੇ ਤਿੰਨ .30 ਬੋਰ ਅਤੇ 10 ਪਿਸਤੌਲਾਂ ਵਾਲਾ ਬੈਗ ਬਰਾਮਦ ਹੋਇਆ। ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਗੁਰਬੇਜ ਆਪਣੇ ਇੱਕ ਹੋਰ ਸਾਥੀ ਸੁਖਦੀਪ ਸਿੰਘ ਉਰਫ਼ ਸੁੱਖ ਦੇ ਕਹਿਣ ਤੇ ਹਥਿਆਰ ਇਕੱਠੇ ਕਰਨ ਗਿਆ ਸੀ। ਸੁਖਦੀਪ ਸਿੰਘ ਇਸ ਸਮੇਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ।ਲੰਡਾ ਦੇ ਇਸ਼ਾਰੇ ‘ਤੇ ਹੋਏ ਸਨ ਹਮਲੇ
ਯਾਦ ਰਹੇ, ਲਖਬੀਰ ਸਿੰਘ ਲੰਡਾ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਦੇ ਮੁਹਾਲੀ (Mohali) ਸਥਿਤ ਹੈੱਡਕੁਆਰਟਰ ਅਤੇ ਤਰਨਤਾਰਨ ਦੇ ਸਾਹਰਾਲੀ ਥਾਣੇ ‘ਤੇ ਆਰਪੀਜੀ ਹਮਲਾ ਹੋਇਆ ਸੀ। ਇਸ ਦੇ ਨਾਲ ਹੀ ਇਹ ਗਰੋਹ ਵਪਾਰੀਆਂ ਨੂੰ ਫਿਰੌਤੀ ਵਸੂਲਣ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ।ਗੈਂਗਸਟਰਾਂ ਨੇ ਮੁਲਜ਼ਮ ਦੀ ਕਮਜ਼ੋਰੀ ਦਾ ਉਠਾਇਆ ਫਾਇਦਾ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਭੱਜਾ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ। ਗੈਂਗਸਟਰਾਂ ਨੂੰ ਉਸਦੀ ਮਜਬੂਰੀ ਦਾ ਪਤਾ ਸੀ। ਫਿਰ ਗੈਂਗਸਟਰਾਂ ਨੇ ਉਸ ਨੂੰ ਆਪਣੇ ਲਈ ਕੰਮ ਕਰਨ ਦਾ ਲਾਲਚ ਦਿੱਤਾ। ਪੁਲਿਸ ਨੂੰ ਪਤਾ ਲੱਗਾ ਹੈ ਕਿ ਗੁਰਬੇਜ ਸਿੰਘ ਜਰਮਨੀ ਤੋਂ ਯਾਦਵਿੰਦਰ ਯਾਦਾ ਅਤੇ ਇਕ ਬਾਗੀ ਸਿੰਘ ਦੇ ਸੰਪਰਕ ਵਿਚ ਸੀ। ਦੋਵਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
