Tarn Taran ਦੇ ਪਿੰਡ ਰਾਜੋਕੇ ‘ਚ ਮਿਲਿਆ ਪਾਕਿਸਤਾਨੀ ਡ੍ਰੋਨ, ਪੁਲਿਸ ਤੇ BSF ਨੇ ਚਲਾਇਆ ਸਰਚ ਅਭਿਆਨ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਹੁਣ ਮੁੜ ਸਰਹੱਦੀ ਖੇਤਰਾਂ ਚੋਂ ਪਾਕਿਸਤਾਨੀ ਡ੍ਰੋਨ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ।

ਪੰਜਾਬ ਨਿਊਜ। ਪਾਕਿਸਤਾਨ ਤੋਂ ਡਰੋਨ ਦੀ ਤਸਕਰੀ ਬੇਰੋਕ ਜਾਰੀ ਹੈ। ਇਸੇ ਸਿਲਸਿਲੇ ਵਿੱਚ ਬੀਐਸਐਫ (BSF) ਅਤੇ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਖਲਾਡਾ ਇਲਾਕੇ ਦੇ ਪਿੰਡ ਰਾਜੋਕੇ ਦੇ ਖੇਤਾਂ ਵਿੱਚੋਂ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਭੇਜਿਆ ਚੀਨ ਦਾ ਬਣਿਆ ਡਰੋਨ ਬਰਾਮਦ ਕੀਤਾ ਹੈ। ਤਲਾਸ਼ੀ ਦੌਰਾਨ ਡਰੋਨ ਤੋਂ ਇਲਾਵਾ ਹੋਰ ਕੁੱਝ ਵੀ ਬਰਾਮਦ ਨਹੀਂ ਹੋਇਆ ਹੈ। ਸਥਾਨਕ ਇਨਪੁਟ ਦੇ ਆਧਾਰ ‘ਤੇ ਤਰਨਤਾਰਨ ਪੁਲਿਸ ਅਤੇ ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਦੌਰਾਨ ਪਿੰਡ ਰਾਜੋਕੇ ਦੇ ਖੇਤਾਂ ਵਿੱਚ ਵੈਨ ਤੋਂ ਲਖਨਾ ਨੂੰ ਜਾਣ ਵਾਲੀ ਸੜਕ ਦੇ ਕੋਲ ਇੱਕ ਡਰੋਨ ਮਿਲਿਆ, ਜੋ ਕਿ ਟੁਕੜਿਆਂ ਵਿੱਚ ਵੰਡਿਆ ਗਿਆ ਸੀ। ਜਿਸ ਥਾਂ ਤੋਂ ਇਹ ਡਰੋਨ (Drone) ਬਰਾਮਦ ਹੋਇਆ ਹੈ, ਉਹ ਅੰਤਰਰਾਸ਼ਟਰੀ ਸਰਹੱਦ ਤੋਂ ਢਾਈ ਕਿਲੋਮੀਟਰ ਪਿੱਛੇ ਹੈ।