Pak Drone in Amritsar: ਅੰਮ੍ਰਿਤਸਰ ਦੇ ਪਿੰਡ ਮਹਾਵਾ ‘ਚ ਮਿਲਿਆ ਪਾਕਿਸਤਾਨੀ ਡਰੋਨ, BSF ਨੇ ਲਿਆ ਕਬਜੇ ‘ਚ
Drone Activities from Pakistan: ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨ ਲਗਾਤਾਰ ਡਰੋਨ ਰਾਹੀਂ ਹਥਿਆਰ ਅਤੇ ਨਸ਼ਿਆਂ ਦੀ ਖੇਪ ਭੇਜ ਰਿਹਾ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਮਹਾਵਾ ਤੋਂ ਇਕ ਡਰੋਨ ਬਰਾਮਦ ਕੀਤਾ ਗਿਆ ਹੈ।
ਅੰਮ੍ਰਿਤਸਰ ਨਿਊਜ: ਅੰਮ੍ਰਿਤਸਰ ਦੇ ਪਿੰਡ ਮਹਾਵਾ ਦੇ ਲੋਕ ਉਸ ਵੇਲ੍ਹੇ ਹੈਰਾਨ ਰਹਿ ਗਏ, ਜਦੋਂ ਅਚਾਨਕ ਉੱਥੇ ਇਕ ਡਰੋਨ (Drone) ਕੇ ਡਿੱਗਾ। ਜਿਸ ਵੇਲ੍ਹੇ ਇਹ ਡਰੋਨ ਡਿੱਗਾ, ਉਸ ਵੇਲ੍ਹੇ ਕੰਬਾਈਨਖੇਤ ਵਿੱਚ ਪੱਕ ਚੁੱਕੀ ਕਣਕ ਵੱਡ ਰਹੀ ਸੀ। ਇਹ ਡਰੋਨ ਕੰਮਪੈਨ ਦੇ ਸਾਹਮਣੇ ਆ ਕੇ ਡਿੱਗਾ। ਪਹਿਲਾਂ ਤਾਂ ਇਹ ਨਜਾਰਾ ਵੇਖ ਕੇ ਪਿੰਡਵਾਸੀ ਹੈਰਾਨ ਰਹਿ ਗਏ। ਫੇਰ ਉਨ੍ਹਾਂ ਨੇ ਤੁਰੰਤ ਇਸਦੀ ਸੂਚਨਾ ਬੀਐੱਸਐੱਫ ਨੂੰ ਦਿੱਤੀ। ਬੀਐੱਸਐੱਫ ਨੇ ਡਰੋਨ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਇਸਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਅੱਜ ਸ਼ਾਮ ਅਟਾਰੀ ਵਾਘਾ ਸਰਹੱਦ ਦੇ ਨਾਲ ਲੱਗਦੇ ਪਿੰਡ ਮਹਾਵਾ ਵਿੱਖੇ ਫ਼ਸਲ ਦੀ ਕਟਾਈ ਦੇ ਦੌਰਾਨ ਸਾਬਕਾ ਫੌਜੀ ਕਿਸਾਨ ਬਿਕਰਮਜੀਤ ਸਿੰਘ ਦੇ ਖੇਤਾਂ ਵਿੱਚ ਫ਼ਸਲ ਦੀ ਕਟਾਈ ਦੇ ਦੌਰਾਨ ਕੰਬਾਈਨ ਮਸ਼ੀਨ ਅੱਗੇ ਡਿੱਗਾ ਮਿਲਿਆ। ਪਿੰਡ ਵਾਸੀਆਂ ਵੱਲੋਂ ਪੁਲਿਸ ਅਧਿਕਾਰੀਆਂ ਤੇ ਬੀਐਸਐਫ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਕਿਸਾਨਾਂ ਨੂੰ ਕਰਨਾ ਪੈਂਦਾ ਹੈ ਮੁਸ਼ਕੱਲਾਂ ਦਾ ਸਾਹਮਣਾ
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਕਾਬਲ ਸਿੰਘ ਨੇ ਦੱਸਿਆ ਕਿ ਸਾਡੇ ਸਰਹੱਦੀ ਖੇਤਰ ਹਨ ਉਨ੍ਹਾਂ ਵਿੱਚ ਸਾਨੂੰ ਕਿਸਾਨਾਂ ਨੂੰ ਖੇਤੀ ਕਰਨ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਡਿਆਲੀ ਤਾਰ ਦੇ ਨਾਲ ਲਗਦੀ ਜ਼ਮੀਨ ਹੈ। ਉਥੇ ਖੇਤੀ ਕਰਨੀ ਕਾਫੀ ਮੁਸ਼ਕਲ ਹੋ ਗਈ ਹੈ। ਕਿਉਂਕਿ ਉਨ੍ਹਾਂ ਦੀਆਂ ਜਮੀਨਾਂ ਸਰਹੱਦ ਦੇ ਨਾਲ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਕਦੇ ਕਿਸੇ ਦੀ ਜ਼ਮੀਨ ਦੇ ਵਿਚ ਡਰੋਨ ਡਿੱਗਾ ਮਿਲਦਾ ਹੈ ਤੇ ਕਦੇ ਕਿਸੇ ਦੀ ਜਮੀਨ ਤੇ ਕੁਝ ਹੋਰ ਚੀਜ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਦੋ ਵਜੇ ਸਾਬਕਾ ਫੋਜੀ ਬਿਕਰਮਜੀਤ ਸਿੰਘ ਕੰਬਾਈਨ ਮਸ਼ੀਨ ਦੇ ਰਾਹੀਂ ਆਪਣੀ ਫਸਲ ਦੀ ਕਟਾਈ ਕਰ ਰਿਹਾ ਸੀ ਤਾਂ ਉੱਥੇ ਡਰੋਨ ਆ ਕੇ ਡਿੱਗਾ। ਉਸਨੇ ਜਦੋਂ ਵੇਖਿਆ ਤਾਂ ਉਹ ਡਰੋਨ ਉੱਤੇ ਮੇਡ ਇਨ ਚਾਈਨਾ ਦੀ ਮੋਹਰ ਲੱਗੀ ਹੋਈ ਸੀ ਜਿਸਦੀ ਸੁਚਨਾ ਥਾਣਾ ਘਰਿੰਡਾ ਦੀ ਪੁਲਿਸ ਤੇ ਬੀਐਸਐਫ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲਿਸ ਤੇ ਬੀਐਸਐਫ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਉਨ੍ਹਾਂ ਕੋਲੋਂ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ
ਕਿਸਾਨ ਆਗੂ ਨੇ ਦੱਸਿਆ ਕਿ ਇਹ ਇੱਕ ਡੇਢ ਮਹੀਨੇ ਪਹਿਲਾਂ ਦਾ ਡਿੱਗਾ ਹੋਇਆ ਸੀ। ਖੇਤ ਵਿੱਚ ਫ਼ਸਲ ਪੱਕ ਜਾਉਣ ਕਾਰਣ ਇਹ ਡਰੋਨ ਕਿਸੇ ਨੂੰ ਨਜਰ ਨਹੀਂ ਆਇਆ। ਪੁਲੀਸ ਤੇ ਬੀਐਸਐਫ ਅਧਿਕਾਰੀਆਂ ਵਲੋਂ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਆਗੂ ਨੇ ਕਿਹਾ ਕਿ ਉਹ ਬੀਐਸਐਫ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਨ ਕਿ ਕੋਈ ਅਜਿਹਾ ਜੰਤਰ ਲਗਾਏ ਜਾਣ ਜਿਹੜੇ ਡਰੋਨ ਪਾਕਿਸਤਨ ਤੋਂ ਆਉਣ ਦਾ ਪਤਾ ਦਸ ਸਕਣ।