Uproar in the Church: ਨਿਹੰਗਾਂ ਨੇ ਚਰਚ ‘ਚ ਕੀਤੀ ਭੰਨਤੋੜ, ਇਸਾਈ ਭਾਈਚਾਰਾ ਬੋਲਿਆ, ਕਾਰਵਾਈ ਨਹੀਂ ਹੋਈ ਤਾਂ ਪੰਜਾਬ ‘ਚ ਧਰਨੇ ਹੋਣਗੇ ਸ਼ੁਰੂ
ਨਿਹੰਗਾਂ ਨੇ ਸਿੱਖੀ ਦੇ ਭੇਸ 'ਚ ਈਸਾਈ ਧਰਮ ਦਾ ਪ੍ਰਚਾਰ ਕਰਨ 'ਤੇ ਨਰਾਜਗੀ ਜਤਾਈ, ਜਿਸ ਕਾਰਨ ਉਨ੍ਹਾਂ ਨੇ ਹੰਗਾਮਾ ਕੀਤਾ। ਉੱਧਰ ਇਸਾਈ ਭਾਈਚਾਰੇ ਦੇ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਧਰਮ ਗ੍ਰੰਥ ਦੀ ਬੇਅਦਬੀ ਕੀਤੀ ਗਈ। ਪਵਿੱਤਰ ਬਾਈਬਲ ਦੇ ਅੰਗ ਪਾੜਨ ਦਾ ਲਗਾਇਆ ਇਲਜ਼ਾਮ। ਰੋਸ ਵਜੋਂ ਕ੍ਰਿਸਚੀਅਨ ਭਾਈਚਾਰੇ ਵੱਲੋਂ ਧਰਨਾ ਵੀ ਲਗਾਇਆ ਗਿਆ। ਹਾਲਾਤ ਤਣਾਅਪੂਰਨ ਹੁੰਦੇ ਦੇਖ ਐੱਸਐੱਸਪੀ ਸਤਿੰਦਰ ਸਿੰਘ ਮੌਕੇ 'ਤੇ ਪਹੁੰਚੇ।
‘ਸਾਡੇ ਧਰਮ ਗ੍ਰੰਥ ਦੀ ਕੀਤੀ ਬੇਅਦਬੀ’
ਉਨ੍ਹਾਂ ਕਿਹਾ ਉਹ ਲ਼ੋਕ ਸ਼ਾਂਤਮਈ ਢੰਗ ਦੇ ਨਾਲ ਪ੍ਰਾਥਨਾ ਕਰ ਰਹੇ ਸਨ ਸਾਡੇ ਧਰਮ ਗ੍ਰੰਥ ਦੀ ਬੇਅਦਬੀ ਕੀਤੀ ਗਈ ਹੈ। ਜੋਨ ਕੋਟਲੀ ਨੇ ਕਿਹਾ ਜਿਹੜੀ ਧਾਰਾ ਗੁਰੂ ਗ੍ਰੰਥ ਸਾਹਿਬ (Guru Granth Sahib) ਜੀ ਦੀ ਬੇਅਦਬੀ ਕਰਨ ਤੇ 307ਧਾਰਾ ਲੱਗਦੀ ਹੈ ਉਹੀ ਧਾਰਾ ਜੱਦ ਤੱਕ ਇਨ੍ਹਾਂ ਸਾਰੀਆਂ ਨਿਹੰਗ ਜਥੇਬੰਦੀਆਂ ਤੇ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਛੇ ਮਹੀਨੇ ਪਿਹਲਾਂ ਵੀ ਪਿੰਡ ਡੱਡੂਆਨੇ ਚਰਚ ਵਿੱਚ ਇਹ ਘਟਨਾ ਹੋਈ ਸੀ ਤੇ ਪੁਲਿਸ‘ਕਾਰਵਾਈ ਨਹੀਂ ਹੋਈ ਤਾਂ ਧਰਨੇ ਹੋਣਗੇ ਸ਼ੁਰੂ’
ਅਧਿਕਾਰੀਆਂ ਨੇ ਮਾਮਲਾ ਦਰਜ ਕੀਤਾ ਪਰ ਹਾਲੇ ਤੱਕ ਕਿਸੇ ਵੀ ਨਿਹੰਗ ਜਥੇਬੰਦੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ (Police Administration) ਵੱਲੋਂ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਪੂਰੇ ਪੰਜਾਬ ਵਿੱਚ ਧਰਨੇ ਸ਼ੁਰੂ ਕਰ ਦੇਣਗੇ।ਮੰਦਭਾਗੀ ਘਟਨਾ, ਮੁਲਜ਼ਮਾਂ ਖਿਲਾਫ ਹੋਵੇਗੀ ਕਾਰਵਾਈ-SSP
ਇਸ ਮੌਕੇ ਅੰਮਿਤਸਰ ਦਿਹਾਤੀ ਦੇ ਐਸ ਐਸ ਪੀ ਸਤਿੰਦਰ ਸਿੰਘ ਵੀ ਮੌਕੇ ਤੇ ਪੁੱਜੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਪੁਲਿਸ ਨੇ ਬਿਆਨ ਲੈ ਕੇ ਕੇਸ ਦਰਜ ਕਰ ਦਿੱਤਾ ਹੈ। ਜਿਹੜੇ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
