Uproar in the Church: ਨਿਹੰਗਾਂ ਨੇ ਚਰਚ ‘ਚ ਕੀਤੀ ਭੰਨਤੋੜ, ਇਸਾਈ ਭਾਈਚਾਰਾ ਬੋਲਿਆ, ਕਾਰਵਾਈ ਨਹੀਂ ਹੋਈ ਤਾਂ ਪੰਜਾਬ ‘ਚ ਧਰਨੇ ਹੋਣਗੇ ਸ਼ੁਰੂ
ਨਿਹੰਗਾਂ ਨੇ ਸਿੱਖੀ ਦੇ ਭੇਸ 'ਚ ਈਸਾਈ ਧਰਮ ਦਾ ਪ੍ਰਚਾਰ ਕਰਨ 'ਤੇ ਨਰਾਜਗੀ ਜਤਾਈ, ਜਿਸ ਕਾਰਨ ਉਨ੍ਹਾਂ ਨੇ ਹੰਗਾਮਾ ਕੀਤਾ। ਉੱਧਰ ਇਸਾਈ ਭਾਈਚਾਰੇ ਦੇ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਧਰਮ ਗ੍ਰੰਥ ਦੀ ਬੇਅਦਬੀ ਕੀਤੀ ਗਈ। ਪਵਿੱਤਰ ਬਾਈਬਲ ਦੇ ਅੰਗ ਪਾੜਨ ਦਾ ਲਗਾਇਆ ਇਲਜ਼ਾਮ। ਰੋਸ ਵਜੋਂ ਕ੍ਰਿਸਚੀਅਨ ਭਾਈਚਾਰੇ ਵੱਲੋਂ ਧਰਨਾ ਵੀ ਲਗਾਇਆ ਗਿਆ। ਹਾਲਾਤ ਤਣਾਅਪੂਰਨ ਹੁੰਦੇ ਦੇਖ ਐੱਸਐੱਸਪੀ ਸਤਿੰਦਰ ਸਿੰਘ ਮੌਕੇ 'ਤੇ ਪਹੁੰਚੇ।

ਅੰਮ੍ਰਿਤਸਰ। ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਕੋਲ ਚਰਚ (Church) ‘ਚ ਕੁੱਝ ਨਿਹੰਗਾਂ ਵੱਲੋ ਬੂਰੀ ਤਰਾਂ ਕੁੱਟਮਾਰ ਤੇ ਭੰਨਤੋੜ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇਸਾਈ ਭਾਈਚਾਰੇ ਵੱਲੋਂ ਮੇਨ ਰੋਡ ਜਾਮ ਕਰ ਧਰਨਾ ਲਗਾ ਦਿੱਤਾ ਗਿਆ ਹੈ।
ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀ ਨਿਹੰਗ ਜਥੇਬੰਦੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਇਸਾਈ ਭਾਈਚਾਰੇ ਦੇ ਆਗੂ ਜੋਨ ਕੋਟਲੀ ਨੇ ਕਿਹਾ ਕਿ ਇਨ੍ਹੀ ਮੰਦਭਾਗੀ ਘਟਨਾ ਹੈ। ਐਤਵਾਰ ਸਵੇਰੇ 15 ਦੇ ਕਰੀਬ ਨਿਹੰਗ ਸਿੰਘਾਂ ਨੇ ਜੋ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਸਨ। ਉਨ੍ਹਾਂ ਸਾਡੇ ਇਸਾਈ ਭਾਈਚਾਰੇ ਦੇ ਲੋਕਾਂ ਤੇ ਤਲਵਾਰਾਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਤੇ ਉਨ੍ਹਾ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਸਾਡੇ ਕਈ ਲੋਕ ਜਖਮੀ ਵੀ ਹੋਏ ਹਨ।