Shri Akal Takht Sahib ਵੱਲੋਂ ਸੱਦੀ ਬੈਠਕ ‘ਚ ਕਈ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਲਗਵਾਈ ਹਾਜਰੀ
ਤਰਸੇਮ ਸਿੰਘ ਮੋਰਾਂਵਾਲੀ ਨੇ ਕਿਹਾ ਕਿ ਨੈਸ਼ਨਲ ਮੀਡੀਆ ਦੇ ਹਰ ਉਸ ਚੈਨਲ ਤੇ ਇੱਕਲੇ-ਇੱਕਲੇ ਤੇ ਕੇਸ ਕੀਤੇ ਜਾਣਗੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਆਪਣੇ ਚੈਨਲ ਉੱਤੇ ਵਧਾ ਚੜ੍ਹਾ ਕੇ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਅਜਿਹਾ ਕੀ ਕੰਮ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਫੜਕੇ ਅੰਦਰ ਕਰ ਦਿੱਤਾ ਗਿਆ ਹੈ।

ਅਮ੍ਰਿਤਸਰ ਨਿਊਜ: ਸ਼੍ਰੀ ਅਕਾਲ ਤਖ਼ਤ ਸਾਹਿਬ (Shri Akal Takht Sahab) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Gyani Harpreet Singh) ਵੱਲੋਂ ਪੰਜਾਬ ਦੇ ਮਜੂਦਾ ਹਲਾਤਾਂ ਤੇ ਅੱਜ ਇੱਕ ਸਿੱਖ ਜਥੇਬੰਦੀਆਂ, ਬੁਧੀਜੀਵੀਆਂ, ਨਿਹੰਗ ਜਥੇਬੰਦੀਆਂ ਅਤੇ ਪੱਤਰਕਾਰਾਂ ਦੀ ਇੱਕ ਮੀਟਿੰਗ ਸੱਦੀ ਗਈ, ਜਿਸ ਵਿੱਚ ਜਥੇਦਾਰ ਵੱਲੋਂ ਕਈ ਅਹਿਮ ਫ਼ੈਸਲੇ ਲਏ ਗਏ। ਐਸਜੀਪੀਸੀ ਦੇ ਨਾਲ-ਨਾਲ ਨਿਹੰਗ ਸਿੰਘਾਂ ( Nihang Singh) ਨੇ ਵੀ ਇਸ ਆਪਰੇਸ਼ਨ ਅਮ੍ਰਿਤਪਾਲ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ 24 ਘੰਟਿਆਂ ਵਿੱਚ ਰਿਹਾਅ ਕਰਨ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਬਾ ਤਰਸੇਮ ਸਿੰਘ ਮੋਰਾਂਵਾਲੀ (Tarsem Singh Morawali) ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਚੜ੍ਹਦੀ ਕਲਾਂ ਵਿੱਚ ਫੈਸਲੇ ਲਏ ਹਨ। ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨ ਦੇ ਨਿਸ਼ਾਨ ਖ਼ਾਲਸਾ ਰਾਜ ਦੇ ਹਨ। ਉਨ੍ਹਾਂ ਕਿਹਾ ਸਾਰਾ ਪੰਥ ਇੱਕ ਹੈ ਤੇ ਹੁਣ 29 ਤਾਰੀਕ ਨੂੰ ਹਰੇਕ ਸਿੱਖ ਦੇ ਘਰ ਨਿਸ਼ਾਨ ਸਾਹਿਬ ਝੂਲਣਗੇ।
ਹੁਣ ਮਸਲਾ ਪੰਥ ਤੇ ਸਰਕਾਰਾਂ ਦੇ ਵਿਚਕਾਰ ਹੈ – ਮੋਰਾਂਵਾਲੀ
ਉਨ੍ਹਾਂ ਕਿਹਾ ਸਾਡਾ ਹਿੰਦੁ ਹੋਵੇ ਜਾਂ ਮੁਸਲਮਾਨ, ਕਿਸੇ ਨਾਲ ਕੋਈ ਵੈਰ ਨਹੀਂ ਹੈ। ਸਾਰੇ ਸਾਡੇ ਭਰ੍ਹਾ-ਭੈਣਾਂ ਹਨ। ਨਾਲ ਹੀ ਉਨ੍ਹਾਂ ਨੇ ਸਿੱਖ ਨੋਜਵਾਨਾਂ ਨੂੰ ਜੋਸ਼ ਦੇ ਨਾਲ ਹੋਸ਼ ਵੀ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੁਨ ਇਕੱਲਾ ਅੰਮ੍ਰਿਤਪਾਲ ਸਿੰਘ ਦਾ ਮਸਲਾ ਨਹੀਂ ਰਹਿ ਗਿਆ, ਹੁਣ ਮਸਲਾ ਪੰਥ ਤੇ ਸਰਕਾਰਾਂ ਦੇ ਵਿਚਕਾਰ ਹੈ।