Gurbani Telecast ‘ਤੇ ਮਜੀਠੀਆ ਨੇ CM ਨੂੰ ਘੇਰਿਆ, ਵਿਰਾਸਤ ਮਾਰਗ ਦੀ ਵੀਡੀਓ ਕੀਤੀ ਟਵੀਟ, ਬੋਲੇ-ਕੀ ਇਹ ਹੈ ਬਦਲਾਅ , ਸਕ੍ਰੀਨ ‘ਤੇ ਇਸ਼ਤਿਹਾਰ
Bikram Majithia Vs CM Mann:ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਟਵੀਟ ਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਹੈ। ਜਿਸ 'ਚ ਵਿਰਾਸਤ ਮਾਰਗ 'ਤੇ ਗੁਰਬਾਣੀ ਦੇ ਪ੍ਰਸਾਰਣ ਲਈ ਲਗਾਈਆਂ ਸਕਰੀਨਾਂ 'ਤੇ ਚੱਲ ਰਹੇ ਸਰਕਾਰ ਦੇ ਇਸ਼ਤਿਹਾਰਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।

ਅੰਮ੍ਰਿਤਸਰ ਨਿਊਜ਼। ਪੰਜਾਬ ਵਿੱਚ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿੱਚ ਹੁਣ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਘੇਰਿਆ ਹੈ। ਬਿਕਰਮ ਮਜੀਠੀਆ (Bikram Majithia) ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਵੀਡੀਓ ਟਵੀਟ ਕੀਤਾ ਹੈ। ਜਿਸ ਵਿੱਚ ਵਿਰਾਸਤ ਮਾਰਗ ‘ਤੇ ਗੁਰਬਾਣੀ ਦੇ ਪ੍ਰਸਾਰਣ ਲਈ ਲਗਾਈਆਂ ਸਕਰੀਨਾਂ ‘ਤੇ ਚੱਲ ਰਹੇ ਸਰਕਾਰ ਦੇ ਇਸ਼ਤਿਹਾਰਾਂ ‘ਤੇ ਨਿਸ਼ਾਨਾ ਸਾਧਿਆ ਹੈ।
ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ- ਜਿੱਥੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਸੀ, ਉੱਥੇ ‘ਆਪ’ ਸਰਕਾਰ ਦੇ ਇਸ਼ਤਿਹਾਰ ਚੱਲ ਰਹੇ ਹਨ। ਕੀ ਸੀਐਮ ਸਾਹਿਬ ਨੇ ਇਸ ਬਦਲਾਅ ਦਾ ਵਾਅਦਾ ਕੀਤਾ ਸੀ?
ਜਿੱਥੇ ਗੁਰਬਾਣੀ ਪ੍ਰਸਾਰਨ ਹੁੰਦਾ ਸੀ ਉਥੇ ਆਪ ਸਰਕਾਰ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹਨ। ਕੀ ਇਸੇ ਬਦਲਾਅ ਦਾ ਵਾਅਦਾ ਕੀਤਾ ਸੀ CM ਸਾਬ? pic.twitter.com/GX9J9hEbOx
— Bikram Singh Majithia (@bsmajithia) August 3, 2023ਇਹ ਵੀ ਪੜ੍ਹੋ