AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਟਾਰੀ ਵਾਹਗਾ ਬਾਰਡਰ ‘ਤੇ ਫਸੇ 28 ਦੇ ਕਰੀਬ ਪਾਕਿਸਤਾਨੀ ਹਿੰਦੂ ਪਰਿਵਾਰ, ਵੀਜਾ ਖਤਮ ਹੋਣ ਕਾਰਨ ਆਈ ਸਮੱਸਿਆ

ਪਿਛਲੇ ਕਈ ਦਿਨਾਂ ਤੋਂ ਖੁੱਲੇ ਅਸਮਾਨ ਦੇ ਹੇਠਾਂ ਰਹਿਣ ਨੂੰ ਮਜਬੂਰ ਹੋ ਰਹੇ। ਛੋਟੇ ਛੋਟੇ ਬੱਚਿਆਂ ਦੇ ਨਾਲ ਅਟਾਰੀ ਵਾਹਗਾ ਬਾਰਡਰ ਤੇ ਮੰਦਿਰ ਦੇ ਬਾਹਰ ਸਮਾਂ ਕੱਟ ਰਹੇ ਹਨ। ਪਿੰਡ ਦੇ ਲੋਕ ਇਨ੍ਹਾਂ ਪਾਕਿਸਤਾਨੀ ਹਿੰਦੂਆਂ ਨੂੰ ਲੰਗਰ ਦੇ ਰਹੇ ਹਨ। ਫ਼ਰਵਰੀ 2023 ਨੂੰ ਇਹ ਹਿੰਦੂ ਸਿੰਧੀ ਭਾਈਚਾਰੇ ਦੇ ਲੋਕ ਪਕਿਸਤਾਨ ਤੋਂ ਭਾਰਤ 25 ਦਿਨ ਦੇ ਵੀਜੇ 'ਤੇ ਆਏ ਸਨ। ਹੁਣ ਇਹ ਲੋਕ ਭਾਰਤ ਕੋਲੋਂ ਪਕਿਸਤਾਨ ਵਾਪਿਸ ਭੇਜਣ ਦੀ ਮੰਗ ਕਰ ਰਹੇ ਹਨ।

ਅਟਾਰੀ ਵਾਹਗਾ ਬਾਰਡਰ 'ਤੇ ਫਸੇ 28 ਦੇ ਕਰੀਬ ਪਾਕਿਸਤਾਨੀ ਹਿੰਦੂ ਪਰਿਵਾਰ, ਵੀਜਾ ਖਤਮ ਹੋਣ ਕਾਰਨ ਆਈ ਸਮੱਸਿਆ
lalit-sharma
| Updated On: 13 Aug 2023 13:20 PM IST
Share
ਅੰਮ੍ਰਿਤਸਰ ਨਿਊਜ। ਅੰਮਿਤਸਰ ਫ਼ਰਵਰੀ 2023 ਦੇ ਵਿੱਚ ਕੁੱਝ ਪਾਕਿਸਤਾਨੀ ਹਿੰਦੂ (Pakistani Hindu) ਸਿੰਧੀ ਭਾਈਚਾਰੇ ਦੇ ਲੋਕ ਭਾਰਤ ਦੇ ਵਿੱਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਵੀਜ਼ਾ ਲਗਵਾਕੇ ਅਟਾਰੀ ਵਾਹਗਾ ਸਰਹੱਦ ਦੇ ਰਸਤੇ ਭਾਰਤ ਵਿੱਚ ਦਾਖਿਲ ਹੋਏ ਸਨ। ਇਹ ਲ਼ੋਕ ਹਰਿਦੁਆਰ ਅਤੇ ਹੋਰ ਕਈ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਭਾਰਤ ਆਏ ਸਨ। ਇਨ੍ਹਾਂ ਹਿੰਦੁ ਪਰਿਵਾਰਾਂ ਦਾ 25 ਦਿਨ ਦਾ ਵੀਜ਼ਾ ਸੀ ਭਾਰਤ ਵਿੱਚ ਘੁੰਮਣ ਦਾ ਪਰ ਇਹ ਲੋਕ ਤੀਰਥ ਸਥਾਨਾਂ ਤੇ ਜਾਣ ਦੀ ਜਗਹ ਤੇ ਰਾਜਸਥਾਨ ਦੇ ਜੋਧਪੁਰ ਇਲਾਕ਼ੇ ਵਿਚ ਚਲੇ ਗਏ ਤੇ ਉਥੇ ਕਮਕਾਜ ਕਰਨ ਲੱਗ ਪਏ। ਅਸਲ ਵਿੱਚ ਪਤਾ ਲੱਗਾ ਹੈ ਕਿ ਇਹ ਲ਼ੋਕ ਪੱਕੇ ਤੌਰ ‘ਤੇ ਭਾਰਤ (India) ਵਿੱਚ ਰਹਿਣ ਲਈ ਆਏ ਸਨ। 28 ਦੇ ਕਰੀਬ ਹਿੰਦੁ ਇਹ ਪਰਿਵਾਰਾਂ ਵਿੱਚੋਂ ਕੁੱਝ ਲੋਕ ਪਕਿਸਤਾਨ ਵਾਪਿਸ ਪਾਕਿਸਤਾਨ ਜਾਣ ਲੱਗੇ ਤਾਂ ਸਰਕਾਰ ਨੇ ਇਨ੍ਹਾਂ ਨੂੰ ਰੋਕ ਲਿਆ, ਕਿਉਂਕਿ ਇਨਾਂ ਨੂੰ ਜਿੰਨੇ ਟਾਈਮ ਦਾ ਵੀਜ਼ਾ ਮਿਲਿਆ ਸੀ ਉਹ ਟਾਈਮ ਖਤਮ ਹੋ ਗਿਆ, ਜਿਸ ਕਾਰਨ ਇਨਾਂ ਲੋਕਾਂ ਨੂੰ ਪਾਕਿਸਤਾਨ ਜੋਣ ਤੋਂ ਰੋਕ ਲਿਆ ਗਿਆ।

25 ਦਿਨ ਦਾ ਮਿਲਿਆ ਸੀ ਵੀਜਾ

ਪਾਕਿਸਤਾਨੀ ਮੂਲ ਦੇ ਇਹ ਹਿੰਦੂ ਮੈਂਬਰ ਹੁਣ ਅਟਾਰੀ ਸਰਹੱਦ (Atari border) ‘ਤੇ ਸਥਿਤ ਐਂਟੀਗਰੇਟਿਡ ਚੈੱਕ ਪੋਸਟ ਆਈ. ਸੀ. ਪੀ. ਦੇ ਸਾਹਮਣੇ ਮਾਤਾ ਦੇ ਮੰਦਰ ਬਾਹਰ ਬੀਤੇ ਕੁੱਝ ਦਿਨ ਤੋਂ ਡੇਰਾ ਲਾ ਕੇ ਬੈਠੇ ਹੋਏ ਹਨ। ਖੁੱਲ੍ਹੇ ਅਸਮਾਨ ਦੇ ਹੇਠਾਂ ਇਹ ਲ਼ੋਕ ਆਪਣਾ ਜੀਵਨ ਬਸਰ ਕਰ ਰਹੇ ਹਨ, ਇਨ੍ਹਾਂ ਨਾਲ ਛੋਟੇ-ਛੋਟੇ ਬੱਚੇ ਵੀ ਹਨ। ਸਰਹੱਦ ਨੇੜੇ ਪਿੰਡ ਦੇ ਲੋਕ ਇਨ੍ਹਾ ਨੂੰ ਲੰਗਰ ਦੇ ਰਹੇ ਹਨ। ਇਸ ਮੌਕੇ ਇਹ ਹਿੰਦੁ ਪਰਿਵਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਫ਼ਰਵਰੀ ਦੇ ਮਹੀਨੇ 25 ਦਿਨ ਦੇ ਵੀਜੇ ‘ਤੇ ਅਟਾਰੀ ਸਰਹੱਦ ਦੇ ਰਸਤੇ ਭਾਰਤ ਆਏ ਸਨ। ਤੇ ਰਾਜਸਥਾਨ ਦੇ ਜੋਧਪੁਰ ਵਿੱਚ ਰਹਿਣ ਲੱਗ ਪਏ। ਉਨਾਂ ਕਿਹਾ ਕਿ ਇਸ ਬਾਰੇ ਜੋਧਪੁਰ ਪ੍ਰਸ਼ਾਸਨ ਨੂੰ ਉਨਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਇਹ ਪਰੇਸ਼ਾਨੀ ਪੈਦਾ ਹੋਈ ਹੈ।

ਜੋਧਪੁਰ ਪ੍ਰਸ਼ਾਸਨ ਤੋਂ ਮਨਜੂਰੀ ਲੈਣੀ ਜ਼ਰੂਰੀ

ਉਨਾਂ ਨੇ ਕਿਹਾ ਕਿ ਹੁਣ ਜਦੋਂ ਉਹ ਜਦੋਂ ਉਹ ਪਾਕਿਸਤਾਨ ਵਾਪਸ ਪਾਣ ਲੱਗੇ ਤਾਂ ਉਨਾਂ ਨੂੰ ਰੋਕ ਲਿਆ ਗਿਆ, ਕਿਉਂਕਿ ਵੀਜੇ ਦਾ ਸਮਾਂ ਖਤਮ ਹੋ ਗਿਆ ਸੀ। ਤੇ ਹੁਣ ਜੋਧਪੁਰ ਪ੍ਰਸ਼ਾਸਨ ਤੋਂ ਮਨਜੂਰੀ ਲੈਣ ਤੋਂ ਬਾਅਦ ਹੀ ਇਹ ਲੋਕ ਪਾਕਿਸਤਾਨ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਲਦੀ ਪਕਿਸਤਾਨ ਨਾ ਭੇਜਿਆ ਗਿਆ ਤਾਂ ਬਹੁਤ ਮੁਸ਼ਕਿਲ ਹੋ ਜਾਵੇਗੀ। ਉਨਾਂ ਨੇ ਕਿਹਾ ਕਿ ਆਏ ਹੋਏ ਲੋਕਾਂ ਵਿੱਚ ਇੱਕ ਮਹਿਲਾ ਮਾਂ ਬਣਨ ਵਾਲੀ ਹੈ ਜੇਕਰ ਉਹ ਭਾਰਤ ਵਿੱਚ ਬੱਚੇ ਨੂੰ ਜਨਮ ਦੇ ਦਿੰਦੀ ਹੈ ਤਾਂ ਉਸ ਬੱਚੇ ਦਾ ਪਾਸਪੋਰਟ ਤੇ ਕਾਗਜ਼ਾਤ ਤਿਆਰ ਕਰਵਾਉਣ ਵਿੱਚ ਵੀ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਵਤਨ ਪਾਕਿਸਤਾਨ ਭੇਜ ਦਿੱਤਾ ਜਾਵੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...