ਹੁਣ ਕੈਨੇਡਾ ਦੂਰ ਨਹੀਂ… ਰੋਜ਼ਾਨਾ ਟਰਾਂਟੋ ਲਈ ਅੰਮ੍ਰਿਤਸਰ ਤੋਂ ਉੱਡੇਗੀ ਫਲਾਈਟ, ਪਹਿਲਾਂ ਹਫ਼ਤੇ ਚ 3 ਦਿਨ ਹੀ ਸੀ ਉੱਡਾਣ

Published: 

27 Oct 2025 12:00 PM IST

ਗੁਮਟਾਲਾ ਨੇ ਕਿਹਾ ਕਿ ਕਤਰ ਏਅਰਵੇਜ਼ ਦੀਆਂ ਰੋਜ਼ਾਨਾ ਅੰਮ੍ਰਿਤਸਰ-ਦੋਹਾ ਉਡਾਣਾਂ ਪਹਿਲਾਂ ਹੀ ਪੰਜਾਬੀਆਂ ਨੂੰ ਅਮਰੀਕਾ, ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਨਾਲ ਜੋੜਦੀਆਂ ਹਨ। ਰੋਜ਼ਾਨਾ ਦੋਹਾ-ਟੋਰਾਂਟੋ ਉਡਾਣਾਂ ਦੇ ਵਿਸਥਾਰ ਨਾਲ ਯਾਤਰੀਆਂ ਨੂੰ ਵਧੇਰੇ ਵਿਕਲਪ ਮਿਲਣਗੇ, ਖਾਸ ਕਰਕੇ ਆਉਣ ਵਾਲੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਉਹਨਾਂ ਨੂੰ ਰਾਹਤ ਮਿਲੇਗੀ।

ਹੁਣ ਕੈਨੇਡਾ ਦੂਰ ਨਹੀਂ... ਰੋਜ਼ਾਨਾ ਟਰਾਂਟੋ ਲਈ ਅੰਮ੍ਰਿਤਸਰ ਤੋਂ ਉੱਡੇਗੀ ਫਲਾਈਟ, ਪਹਿਲਾਂ ਹਫ਼ਤੇ ਚ 3 ਦਿਨ ਹੀ ਸੀ ਉੱਡਾਣ

ਹੁਣ ਕੈਨੇਡਾ ਦੂਰ ਨਹੀਂ... ਰੋਜ਼ਾਨਾ ਟਰਾਂਟੋ ਲਈ ਅੰਮ੍ਰਿਤਸਰ ਤੋਂ ਉੱਡੇਗੀ ਫਲਾਈਟ

Follow Us On

ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਲਈ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਹੈ, ਜੋ ਕਿ 26 ਅਕਤੂਬਰ ਤੋਂ ਲਾਗੂ ਹੋ ਗਈ ਹੈ। ਕਤਰ ਏਅਰਵੇਜ਼ ਹੁਣ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਟੋਰਾਂਟੋ ਲਈ ਰੋਜ਼ਾਨਾ ਉਡਾਣਾਂ ਚਲਾਏਗੀ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕੋਆਰਡੀਨੇਟਰ ਸਮੀਪ ਸਿੰਘ ਗੁਮਟਾਲਾ ਅਤੇ ਕੋਆਰਡੀਨੇਟਰ ਅਨੰਤਦੀਪ ਸਿੰਘ ਢਿੱਲੋਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਦੋਹਾ-ਟੋਰਾਂਟੋ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਯਾਤਰੀਆਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ। ਕਤਰ ਏਅਰਵੇਜ਼ ਨੇ ਦਸੰਬਰ 2024 ਵਿੱਚ ਤਿੰਨ ਹਫਤਾਵਾਰੀ ਉਡਾਣਾਂ ਨਾਲ ਇਹ ਸੇਵਾ ਸ਼ੁਰੂ ਕੀਤੀ ਸੀ।

ਢਿੱਲੋਂ ਨੇ ਜਾਰੀ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਨਿਓਸ ਏਅਰ ਨੇ ਹਾਲ ਹੀ ਵਿੱਚ ਮਿਲਾਨ ਰਾਹੀਂ ਆਪਣੀ ਅੰਮ੍ਰਿਤਸਰ-ਟੋਰਾਂਟੋ ਸੇਵਾ ਨੂੰ ਮੁਅੱਤਲ ਕਰ ਦਿੱਤਾ ਸੀ। ਇਸਦੇ ਯਾਤਰੀਆਂ ਨੂੰ ਕਤਰ ਏਅਰਵੇਜ਼ ਦੇ ਫੈਸਲੇ ਤੋਂ ਵੀ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਟੋਰਾਂਟੋ ਲਈ ਰੋਜ਼ਾਨਾ ਉਡਾਣਾਂ ਤੋਂ ਇਲਾਵਾ, ਕਤਰ ਏਅਰਵੇਜ਼ ਅੰਮ੍ਰਿਤਸਰ ਨੂੰ ਮਾਂਟਰੀਅਲ, ਕੈਨੇਡਾ ਲਈ ਰੋਜ਼ਾਨਾ ਉਡਾਣਾਂ ਨਾਲ ਵੀ ਜੋੜਦੀ ਹੈ।

ਪੰਜਾਬੀਆਂ ਨੇ ਮਿਲੇਗੀ ਵਿਸ਼ੇਸ ਰਾਹਤ

ਟੋਰਾਂਟੋ ਅਤੇ ਮਾਂਟਰੀਅਲ ਤੋਂ ਯਾਤਰੀ ਏਅਰ ਕੈਨੇਡਾ ਜਾਂ ਵੈਸਟਜੈੱਟ ਰਾਹੀਂ ਕੈਲਗਰੀ, ਐਡਮੰਟਨ ਅਤੇ ਵੈਨਕੂਵਰ ਵਰਗੇ ਹੋਰ ਕੈਨੇਡੀਅਨ ਸ਼ਹਿਰਾਂ ਲਈ ਵੀ ਉਡਾਣ ਭਰ ਸਕਦੇ ਹਨ।

ਗੁਮਟਾਲਾ ਨੇ ਕਿਹਾ ਕਿ ਕਤਰ ਏਅਰਵੇਜ਼ ਦੀਆਂ ਰੋਜ਼ਾਨਾ ਅੰਮ੍ਰਿਤਸਰ-ਦੋਹਾ ਉਡਾਣਾਂ ਪਹਿਲਾਂ ਹੀ ਪੰਜਾਬੀਆਂ ਨੂੰ ਅਮਰੀਕਾ, ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਨਾਲ ਜੋੜਦੀਆਂ ਹਨ। ਰੋਜ਼ਾਨਾ ਦੋਹਾ-ਟੋਰਾਂਟੋ ਉਡਾਣਾਂ ਦੇ ਵਿਸਥਾਰ ਨਾਲ ਯਾਤਰੀਆਂ ਨੂੰ ਵਧੇਰੇ ਵਿਕਲਪ ਮਿਲਣਗੇ, ਖਾਸ ਕਰਕੇ ਆਉਣ ਵਾਲੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ, ਅਤੇ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ‘ਤੇ ਭੀੜ-ਭੜੱਕੇ, ਲੰਬੀਆਂ ਕਤਾਰਾਂ, ਇਮੀਗ੍ਰੇਸ਼ਨ ਅਤੇ ਸਮਾਨ ਦੀ ਮੁੜ ਜਾਂਚ ਅਤੇ ਜਮ੍ਹਾਂ ਕਰਵਾਉਣ ਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ।