ਪੰਜਾਬ ਚ ਜਨਗਣਨਾ-2027 ਦੀਆਂ ਤਿਆਰੀਆਂ ਤੇਜ਼, 16 ਨਵੰਬਰ ਤੋਂ ਸਵੈ-ਗਣਨਾ ਸ਼ੁਰੂ; ਲੋਕਾਂ ਤੋਂ ਪੁੱਛੇ ਜਾਣਗੇ ਇਹ ਸਵਾਲ

Updated On: 

22 Sep 2026 19:58 PM IST

ਪੰਜਾਬ ਅੰਦਰ ਜਨਗਣਨਾ-2027 ਨੂੰ ਲੈ ਕੇ ਪ੍ਰਸ਼ਾਸਨਿਕ ਪੱਧਰ ਤੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੂਬੇ ਵਿੱਚ 16 ਨਵੰਬਰ ਤੋਂ ਸਵੈ-ਗਣਨਾ (ਸੈਲਫ਼ ਐਨਿਊਮਰੇਸ਼ਨ) ਦਾ ਪਹਿਲਾ ਗੇੜ ਆਰੰਭ ਹੋਣ ਜਾ ਰਿਹਾ ਹੈ। ਇਸ ਉਪਰੰਤ 1 ਦਸੰਬਰ ਤੋਂ ਲੈ ਕੇ 4 ਜਨਵਰੀ ਤੱਕ ਜ਼ਮੀਨੀ ਪੱਧਰ ਤੇ ਆਬਾਦੀ ਗਣਨਾ ਦਾ ਮੁੱਖ ਅਮਲ ਚਲਾਇਆ ਜਾਵੇਗਾ।

ਪੰਜਾਬ ਚ ਜਨਗਣਨਾ-2027 ਦੀਆਂ ਤਿਆਰੀਆਂ ਤੇਜ਼, 16 ਨਵੰਬਰ ਤੋਂ ਸਵੈ-ਗਣਨਾ ਸ਼ੁਰੂ; ਲੋਕਾਂ ਤੋਂ ਪੁੱਛੇ ਜਾਣਗੇ ਇਹ ਸਵਾਲ

ਸੰਕੇਤਕ ਤਸਵੀਰ

ਪੰਜਾਬ ਅੰਦਰ ਜਨਗਣਨਾ-2027 ਨੂੰ ਲੈ ਕੇ ਪ੍ਰਸ਼ਾਸਨਿਕ ਪੱਧਰ ਤੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੂਬੇ ਵਿੱਚ 16 ਨਵੰਬਰ ਤੋਂ ਸਵੈ-ਗਣਨਾ (ਸੈਲਫ਼ ਐਨਿਊਮਰੇਸ਼ਨ) ਦਾ ਪਹਿਲਾ ਗੇੜ ਆਰੰਭ ਹੋਣ ਜਾ ਰਿਹਾ ਹੈ। ਇਸ ਉਪਰੰਤ 1 ਦਸੰਬਰ ਤੋਂ ਲੈ ਕੇ 4 ਜਨਵਰੀ ਤੱਕ ਜ਼ਮੀਨੀ ਪੱਧਰ ਤੇ ਆਬਾਦੀ ਗਣਨਾ ਦਾ ਮੁੱਖ ਅਮਲ ਚਲਾਇਆ ਜਾਵੇਗਾ।

ਇਸ ਸਮੁੱਚੀ ਪ੍ਰਕਿਰਿਆ ਦੌਰਾਨ ਨਾਗਰਿਕਾਂ ਕੋਲੋਂ ਕੁੱਲ 40 ਅਹਿਮ ਸਵਾਲ ਪੁੱਛੇ ਜਾਣਗੇ। ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਸਮੁੱਚੀਆਂ ਤਿਆਰੀਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਇੱਕ ਵਿਸ਼ੇਸ਼ ਰਾਜ ਪੱਧਰੀ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਬੈਠਕ ਵਿੱਚ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਦੇ ਸਮੂਹ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਇਸ ਕਾਨਫ਼ਰੰਸ ਵਿੱਚ ਡਿਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮਾਂ ਦੇ ਮਿਊਂਸਪਲ ਕਮਿਸ਼ਨਰਾਂ ਨੇ ਪ੍ਰਧਾਨ ਜਨਗਣਨਾ ਅਧਿਕਾਰੀਆਂ (ਪ੍ਰਿੰਸੀਪਲ ਸੈਂਸਸ ਅਫ਼ਸਰਾਂ) ਵਜੋਂ ਸ਼ਿਰਕਤ ਕੀਤੀ। ਮੁੱਖ ਸਕੱਤਰ ਨੇ ਸਮੂਹ ਅਧਿਕਾਰੀਆਂ ਨੂੰ ਸਮੁੱਚਾ ਕਾਰਜ ਨਿਰਧਾਰਤ ਸਮੇਂ ਅੰਦਰ ਨੇਪਰੇ ਚਾੜ੍ਹਨ ਦੇ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਨਗਣਨਾ ਦੇਸ਼ ਦਾ ਇੱਕ ਬੇਹੱਦ ਅਹਿਮ ਕੌਮੀ ਕਾਰਜ ਹੈ। ਇਸ ਪ੍ਰਕਿਰਿਆ ਰਾਹੀਂ ਇਕੱਤਰ ਕੀਤੇ ਜਾਣ ਵਾਲੇ ਅੰਕੜੇ ਹੀ ਭਵਿੱਖ ਦੇ ਪ੍ਰਸ਼ਾਸਨ, ਯੋਜਨਾਬੰਦੀ, ਨਵੀਆਂ ਲੋਕ-ਭਲਾਈ ਨੀਤੀਆਂ ਘੜਨ ਅਤੇ ਜਨਤਕ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦਾ ਠੋਸ ਆਧਾਰ ਬਣਦੇ ਹਨ।

ਜਨਗਣਨਾ ਦਾ ਮੁਕੰਮਲ ਸ਼ਡਿਊਲ

ਨਿਰਧਾਰਤ ਪ੍ਰੋਗਰਾਮ ਅਨੁਸਾਰ, ਸਵੈ-ਗਣਨਾ ਦਾ ਪੜਾਅ 16 ਨਵੰਬਰ ਤੋਂ ਸ਼ੁਰੂ ਹੋ ਕੇ 30 ਨਵੰਬਰ 2026 ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਜਨਸੰਖਿਆ ਗਣਨਾ ਦਾ ਮੁੱਖ ਗੇੜ 1 ਦਸੰਬਰ 2026 ਤੋਂ ਲੈ ਕੇ 4 ਜਨਵਰੀ 2027 ਤੱਕ ਚਲਾਇਆ ਜਾਵੇਗਾ। ਇਸ ਉਪਰੰਤ 5 ਤੋਂ 9 ਜਨਵਰੀ 2027 ਤੱਕ ਸੋਧ (ਰੀਵਿਜ਼ਨ) ਦਾ ਦੌਰ ਚੱਲੇਗਾ। ਜਨਗਣਨਾ ਕਾਰਜ ਲਈ ਹਵਾਲਾ ਮਿਤੀ (ਰੈਫ਼ਰੈਂਸ ਡੇਟ) 5 ਜਨਵਰੀ 2027 ਦੀ ਰਾਤ 12 ਵਜੇ ਨਿਰਧਾਰਤ ਕੀਤੀ ਗਈ ਹੈ।

ਸਮਾਗਮ ਦੌਰਾਨ ਡਾਇਰੈਕਟਰ ਆਫ਼ ਸੈਂਸਸ ਆਪ੍ਰੇਸ਼ਨਜ਼ ਪੰਜਾਬ ਨਵਜੋਤ ਖੋਸਾ ਨੇ ਹਾਜ਼ਰ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਜਨਗਣਨਾ ਦੇ ਦੂਜੇ ਪੜਾਅ ਨਾਲ ਜੁੜੇ ਪ੍ਰਮੁੱਖ ਤਕਨੀਕੀ ਤੇ ਪ੍ਰਸ਼ਾਸਨਿਕ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਮੁੱਖ ਸਕੱਤਰ ਨੇ ਸਮੂਹ ਪ੍ਰਧਾਨ ਮਰਦਮਸ਼ੁਮਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਤਿਆਰੀਆਂ ਅਤੇ ਫੀਲਡ ਕਾਰਜਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਯਕੀਨੀ ਬਣਾਉਣ। ਇਸ ਦੇ ਨਾਲ ਹੀ ਨਵਜੋਤ ਖੋਸਾ ਨੇ ਔਖੇ, ਦੁਰਗਮ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਪਹਿਲਾਂ ਹੀ ਨਿਸ਼ਾਨਦੇਹੀ ਕਰਕੇ ਉੱਥੇ ਢੁਕਵੇਂ ਤੇ ਪੁਖ਼ਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।

Loading...
Unable to load recommendations.
Follow Us
Related Stories
ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਹੋ ਸਕਦੇ ਨੇ ਸ਼ਾਮਲ, ਭਲਕੇ ਹੋ ਸਕਦਾ ਹੈ ਰਸਮੀ ਐਲਾਨ
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਪਹੁੰਚੀ ਮੁਹਾਲੀ, ਨੌਜਵਾਨੀ ਨੂੰ ਬਚਾਉਣ ਲਈ ਸਿਆਸਤ ਤੋਂ ਉੱਪਰ ਉੱਠ ਕੇ ਅੱਗੇ ਆਉਣ ਦਾ ਸੱਦਾ
ਲੁਧਿਆਣਾ ‘ਚ ਕੈਨੇਡਾ PR ਦੇ ਨਾਂ ‘ਤੇ ਵੱਡੀ ਠੱਗੀ, ਲੁਟੇਰੀ ਦੁਲਹਨ ਨੇ ਰਚਾਇਆ ਤੀਜਾ ਵਿਆਹ; ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ
ਮਾਝੇ ‘ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸਾਥੀਆਂ ਸਣੇ AAP ‘ਚ ਸ਼ਾਮਲ; CM ਮਾਨ ਨੇ ਕੀਤਾ ਸਵਾਗਤ
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 1 ਕਿੱਲੋ ਅਫ਼ੀਮ; 8 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ 3 ਤਸਕਰ ਗ੍ਰਿਫ਼ਤਾਰ
ਕਿਸੇ ਵੀ ਪੱਧਰ ‘ਤੇ ਢਿੱਲ ਨਹੀਂ ਵਰਤੀ ਜਾਵੇਗੀ… ਅਮਰਜੀਤ ਚਾਵਲਾ ਰੇਪ ਕੇਸ ‘ਤੇ SGPC ਪ੍ਰਧਾਨ ਧਾਮੀ ਨੇ ਤੋੜੀ ਚੁੱਪੀ