ਅੰਮ੍ਰਿਤਸਰ: ਸ਼ਿਵਾਲਾ ਮੰਦਰ ਦੀ ਦੀਵਾਰ ‘ਤੇ ‘ਖਾਲਿਸਤਾਨੀ ਨਾਅਰੇ’, ਪ੍ਰਬੰਧਕਾਂ ਨੇ ਕੀਤਾ ਰੰਗ

Updated On: 

07 Aug 2025 14:17 PM IST

ਸ਼ਿਵਾਲਾ ਮੰਦਰ ਦੇ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੰਦਰ ਦੀਆਂ ਦੀਵਾਰਾਂ 'ਤੇ ਲਿਖੇ ਖਾਲਿਸਤਾਨ ਸ਼ਬਦ ਨੂੰ ਪੇਂਟ ਕਰਕੇ ਮਿਟਾ ਦਿੱਤਾ। ਮੰਦਰ ਦੇ ਪ੍ਰਧਾਨ ਜਤਿੰਦਰ ਅਰੋੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ, ਸਵੇਰੇ ਲਗਭਗ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਲਿਖਤ ਕੀਤੀ ਗਈ। ਇਹ ਕਿਸੇ ਵੀ ਤਰ੍ਹਾਂ ਸਾਡੀ ਮੰਦਰ ਜਾਂ ਭਗਤਾਂ ਨਾਲ ਸਬੰਧਤ ਨਹੀਂ ਹੈ।

ਅੰਮ੍ਰਿਤਸਰ: ਸ਼ਿਵਾਲਾ ਮੰਦਰ ਦੀ ਦੀਵਾਰ ਤੇ ਖਾਲਿਸਤਾਨੀ ਨਾਅਰੇ, ਪ੍ਰਬੰਧਕਾਂ ਨੇ ਕੀਤਾ ਰੰਗ
Follow Us On

ਅੰਮ੍ਰਿਤਸਰ ਦੇ ਇਤਿਹਾਸਕ ਸ਼ਿਵਾਲਾ ਭਾਈਆਂ ਮੰਦਰ ਦੀਆਂ ਦੀਵਾਰਾਂ ਤੇ ਹੋਰ ਕਈ ਥਾਵਾਂ ‘ਤੇ ਖਾਲਿਸਤਾਨ ਦੇ ਹੱਕ ‘ਚ ਲਿਖਤਾਂ ਲਿਖੀਆਂ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਅਮਰੀਕਾ ‘ਚ ਬੈਠੇ ਖਾਲ਼ਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨਾਲ ਜੋੜਿਆ ਜਾ ਰਿਹਾ ਹੈ। ਉਸ ਨੇ ਹਾਲ ਹੀ ‘ਚ ਵਿਦੇਸ਼ ਤੋਂ ਵੀਡੀਓ ਜਾਰੀ ਕਰਕੇ 15 ਅਗਸਤ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ।

ਦੂਜੇ ਪਾਸੇ, ਸ਼ਿਵਾਲਾ ਮੰਦਰ ਦੇ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੰਦਰ ਦੀਆਂ ਦੀਵਾਰਾਂ ‘ਤੇ ਲਿਖੇ ਖਾਲਿਸਤਾਨ ਸ਼ਬਦ ਨੂੰ ਪੇਂਟ ਕਰਕੇ ਮਿਟਾ ਦਿੱਤਾ। ਮੰਦਰ ਦੇ ਪ੍ਰਧਾਨ ਜਤਿੰਦਰ ਅਰੋੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ, ਸਵੇਰੇ ਲਗਭਗ ਚਾਰ ਤੋਂ ਪੰਜ ਵਜੇ ਦੇ ਦਰਮਿਆਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਲਿਖਤ ਕੀਤੀ ਗਈ। ਇਹ ਕਿਸੇ ਵੀ ਤਰ੍ਹਾਂ ਸਾਡੀ ਮੰਦਰ ਜਾਂ ਭਗਤਾਂ ਨਾਲ ਸਬੰਧਤ ਨਹੀਂ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੰਦਰ ‘ਚ ਰੋਜ਼ਾਨਾ ਵਾਂਗ ਸਾਰੇ ਧਾਰਮਿਕ ਕਰਮ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਤੇ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਈ। ਮੰਦਰ ਪ੍ਰਸ਼ਾਸਨ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਮੰਦਰ ਦੀ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਹੋਰ ਸੀਸੀਟੀਵੀ ਕੈਮਰੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਜਤਿੰਦਰ ਅਰੋੜਾ ਨੇ ਕਿਹਾ ਕਿ ਮੰਦਰ ਵਿੱਚ ਪਹਿਲਾਂ ਹੀ ਕਈ ਥਾਵਾਂ ‘ਤੇ ਕੈਮਰੇ ਲੱਗੇ ਹੋਏ ਹਨ, ਪਰ ਜਿੱਥੇ ਇਹ ਘਟਨਾ ਵਾਪਰੀ ਉੱਥੇ ਕੈਮਰਾ ਨਹੀਂ ਸੀ। ਹੁਣ ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਸ ਨੁਕੜ ਤੇ ਵੀ ਜਲਦੀ ਤੋਂ ਜਲਦੀ ਨਿਗਰਾਨੀ ਲਈ ਕੈਮਰਾ ਲਗਾਇਆ ਜਾਵੇ।