ਗੋਲਡੀ ਬਰਾੜ ਨੂੰ ਚੰਡੀਗੜ੍ਹ ਦੀ NIA ਕੋਰਟ ਨੇ ਕਰਾਰ ਦਿੱਤਾ ਭਗੋੜਾ, 30 ਦਿਨਾਂ ਚ ਪੇਸ਼ ਹੋਣ ਦੇ ਹੁਕਮ, ਕੀ ਹੈ ਮਾਮਲਾ ਜਾਣੋ

Updated On: 

08 Jan 2026 12:29 PM IST

Goldy Brar : ਸਾਲ 2024 ਵਿੱਚ ਐਨਆਈਏ ਗੋਲਡੀ ਨੂੰ ਫੜਣ ਲਈ ਹੈਲਪਲਾਈਨ ਨੰਬਰ ਅਤੇ ਮੇਲ ਆਈਡੀ ਵੀ ਜਾਰੀ ਕਰ ਚੁੱਕੀ ਹੈ। ਜਿਨ੍ਹਾਂ ਵਿੱਚ ਹੈੱਡਕੁਆਰਟਰ ਨਵੀਂ ਦਿੱਲੀ ਕੰਟਰੋਲ ਰੂਮ: 011-24368800, ਵਟਸਐਪ/ਟੈਲੀਗ੍ਰਾਮ: +91-8585931100 ਅਤੇ ਈਮੇਲ ਆਈਡੀ: do.nia@gov.in ਜਾਂ NIA ਬ੍ਰਾਂਚ ਆਫਿਸ, ਚੰਡੀਗੜ੍ਹ: 0172-2682900, 2682901, ਵਟਸਐਪ/ਟੈਲੀਗ੍ਰਾਮ ਨੰਬਰ: 7743002947, ਟੈਲੀਗ੍ਰਾਮ: 7743002947 ਅਤੇ ਈਮੇਲ ਆਈਡੀ: info-chd.nia@gov.in ਸ਼ਾਮਲ ਹਨ।

ਗੋਲਡੀ ਬਰਾੜ ਨੂੰ ਚੰਡੀਗੜ੍ਹ ਦੀ NIA ਕੋਰਟ ਨੇ ਕਰਾਰ ਦਿੱਤਾ ਭਗੋੜਾ, 30 ਦਿਨਾਂ ਚ ਪੇਸ਼ ਹੋਣ ਦੇ ਹੁਕਮ, ਕੀ ਹੈ ਮਾਮਲਾ ਜਾਣੋ

ਗੋਲਡੀ ਬਰਾੜ ਭਗੋੜਾ ਕਰਾਰ

Follow Us On

ਚੰਡੀਗੜ੍ਹ ਸਥਿਤ ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ ਅੱਤਵਾਦੀ ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਨੂੰ ਭਗੌੜਾ ਐਲਾਨ ਦਿੱਤਾ ਹੈ। ਭਾਰਤੀ ਦੰਡਾਵਲੀ, 2023 ਦੀ ਧਾਰਾ 84 ਤਹਿਤ ਕਾਰਵਾਈ ਕਰਦਿਆਂ, ਵਿਸ਼ੇਸ਼ ਜੱਜ ਭਾਵਨਾ ਜੈਨ ਨੇ ਉਸਨੂੰ 30 ਦਿਨਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ।

ਗੋਲਡੀ ਬਰਾੜ ਵਿਰੁੱਧ 20 ਜਨਵਰੀ, 2024 ਨੂੰ ਚੰਡੀਗੜ੍ਹ ਵਿੱਚ ਇੱਕ ਵਪਾਰੀ ਦੇ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ NIA ਨੇ 8 ਮਾਰਚ, 2024 ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਗੋਲਡੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਹੈ। ਕੇਂਦਰ ਸਰਕਾਰ ਪਹਿਲਾਂ ਹੀ ਉਸਨੂੰ ਅੱਤਵਾਦੀ ਐਲਾਨ ਚੁੱਕੀ ਹੈ, ਅਤੇ ਉਹ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ।

ਇਸ ਮਾਮਲੇ ਵਿੱਚ, ਗੋਲਡੀ ਬਰਾੜ ‘ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120ਬੀ (ਅਪਰਾਧਿਕ ਸਾਜ਼ਿਸ਼), 336 (ਜਾਨ ਨੂੰ ਖਤਰੇ ਵਿੱਚ ਪਾਉਣ ਵਾਲਾ ਲਾਪਰਵਾਹੀ ਵਾਲਾ ਕੰਮ), 384 (ਜਬਰ-ਜ਼ਨਾਹ), ਅਤੇ 506 (ਅਪਰਾਧਿਕ ਧਮਕੀ) ਦੇ ਨਾਲ-ਨਾਲ ਯੂਏਪੀਏ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਆਰੋਪ ਲਗਾਏ ਗਏ ਹਨ। ਜੇਕਰ ਉਹ ਸਮੇਂ ਸਿਰ ਪੇਸ਼ ਨਹੀਂ ਹੁੰਦਾ, ਤਾਂ ਉਸਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਸਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਸਾਥੀਆਂ ਤੇ ਕਸਿਆ ਜਾ ਰਿਹਾ ਸਿਕੰਜ਼ਾ

NIA ਕੈਨੇਡਾ ਤੋਂ ਕੰਮ ਕਰਦੇ ਅੱਤਵਾਦੀ ਗੋਲਡੀ ਬਰਾੜ ਦੇ ਸਾਥੀਆਂ ਦੀ ਭਾਲ ਵਿੱਚ ਪੰਜਾਬ ਦੇ ਵੱਖ-ਵੱਖ ਟਿਕਾਣਿਆਂ ‘ਤੇ ਕਈ ਵਾਲ ਤਲਾਸ਼ੀ ਲੈ ਚੁੱਕੀ ਹੈ। ਨਾਲ ਹੀ ਐਨਆਈਏ ਨੇ ਗੋਰਡੀ ਅਤੇ ਉਸ ਦੇ ਗੈਂਗ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ ਸੀ। ਜਾਰੀ ਬਿਆਨ ‘ਚ ਕਿਹਾ ਗਿਆ ਸੀ ਕਿ ਚੰਡੀਗੜ੍ਹ ‘ਚ ਦਰਜ ਅਗਵਾ, ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲੇ ‘ਚ ਬਰਾੜ ਅਤੇ ਉਸ ਦੇ ਸਾਥੀਆਂ ਦੇ 9 ਟਿਕਾਣਿਆਂ ਦੀ ਤਲਾਸ਼ੀ ਲਈ ਗਈ, ਇਹ ਸਾਰੇ ਲੋਕ ਮੋਸਟ ਵਾਂਟੇਡ ਹਨ। ਕਿਸੇ ਨੂੰ ਵੀ ਇਨ੍ਹਾਂ ਚੋਂ ਕਿਸੇ ਦੇ ਬਾਰੇ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਏਜੰਸੀ ਨੂੰ ਸੂਚਿਤ ਕਰੇ। ਜਾਣਕਾਰੀ ਦੇੇਣ ਵਾਲਾ ਦਾ ਨਾਂ ਅਤੇ ਹੋਰ ਨਿੱਜੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

ਐਨਆਈਏ ਨੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਏ ਹਨ ਜਿੱਥੇ ਲੋਕ ਗੈਂਗਸਟਰ ਗੋਲਡੀ ਬਰਾੜ ਅਤੇ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਸ਼ੇਅਰ ਕਰ ਸਕਦੇ ਹਨ ਜਾਂ ਗਰੋਹ ਤੋਂ ਮਿਲਣ ਵਾਲੀ ਕਿਸੇ ਵੀ ਧਮਕੀ ਭਰੇ ‘ਫੋਨ ਕਾਲ’ ਦੇ ਵੇਰਵੇ ਸਾਂਝੇ ਕਰ ਸਕਦੇ ਹਨ। ਰਿਲੀਜ਼ ਦੇ ਅਨੁਸਾਰ, ਜਾਣਕਾਰੀ ਲੈਂਡਲਾਈਨ ਨੰਬਰ 0172-2682901 ਜਾਂ ਮੋਬਾਈਲ ਨੰਬਰ 7743002947 (ਟੈਲੀਗ੍ਰਾਮ/ਵਟਸਐਪ ਲਈ) ‘ਤੇ ਸਾਂਝੀ ਕੀਤੀ ਜਾ ਸਕਦੀ ਹੈ।