ਸ੍ਰੀ ਦਰਬਾਰ ਸਾਹਿਬ ਧਮਕੀ ਮਾਮਲਾ: ਫਰੀਦਾਬਾਦ ਤੋਂ ਸ਼ੁਭਮ ਦੁਬੇ ਨੂੰ ਪੁਲਿਸ ਨੇ ਕੀਤਾ ਰਾਊਂਡਅਪ, ਤਾਮਿਲਨਾਡੂ ਨਾਲ ਜੁੜੇ ਤਾਰ
Golden Temple Bomb Threat Update : 14 ਤੋਂ 16 ਜੁਲਾਈ ਤੱਕ ਐਸਜੀਪੀਸੀ ਦੀ ਈਮੇਲ 'ਤੇ ਲਗਾਤਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਈਮੇਲ ਚ ਦਾਅਵਾ ਕੀਤਾ ਗਿਆ ਸੀ ਕਿ ਪਾਈਪਾਂ ਚ ਆਰਡੀਐਕਸ ਭਰ ਕੇ ਸ੍ਰੀ ਦਰਬਾਰ ਸਾਹਿਬ ਚ ਧਮਾਕੇ ਕੀਤੇ ਜਾਣਗੇ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਤੇ ਸਨ ਤੇ ਸ੍ਰੀ ਦਰਬਾਰ ਸਾਹਿਬ ਨੇੜੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ। ਡਾਗ ਸੁਕਾਅਡ ਤੇ ਬੰਬ ਨਿਰੋਧਕ ਟੀਮਾਂ ਮਾਮਲੇ ਦੀ ਜਾਂਚ 'ਚ ਜੁੱਟ ਗਈਆਂ ਸਨ। ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕਿਆਂ ਚ ਵੀ ਜਾਂਚ ਕੀਤੀ ਗਈ।
ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਬੰਬ ਨਾਲ ਉਡਾਉਣ ਦੇ ਧਮਕੀ ਮਾਮਲੇ ‘ਚ ਪੁਲਿਸ ਨੇ ਇੱਕ ਨੌਜਵਾਨ ਨੂੰ ਰਾਊਂਡਅਪ ਕੀਤਾ ਹੈ। ਇਸ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਭਰੀ ਮੇਲ ਨਾਲ ਲਿੰਕ ਨਜ਼ਰ ਆ ਰਿਹਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਧਮਕੀ ਭਰੀਆਂ ਮੇਲਾਂ ਮਿਲੀਆਂ ਹਨ। ਇਸ ਮਾਮਲੇ ‘ਚ ਸਾਨੂੰ ਸ਼ੁਰੂਆਤੀ ਸਫ਼ਲਤਾ ਮਿਲੀ ਹੈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ‘ਚ ਸ਼ੁਭਮ ਦੂਬੇ ਨੂੰ ਫਰੀਦਾਬਾਦ ਤੋਂ ਰਾਊਂਡਅਪ ਕੀਤਾ ਗਿਆ ਹੈ। ਉਹ ਸਾਫਟਵੇਅਰ ਇੰਜੀਨਿਅਰ ਹੈ ਤੇ ਵੱਖ-ਵੱਖ ਕੰਪਨੀਆਂ ਲਈ ਕੰਮ ਕਰ ਚੁੱਕਾ ਹੈ। ਸ਼ਿਵਮ ਨੇ ਬੀਟੈਕ ਕੀਤੀ ਹੋਈ ਹੈ।
ਵੱਖ-ਵੱਖ ਕੰਪਨੀਆਂ ‘ਚ ਕੰਮ ਕਰ ਚੁੱਕਿਆ ਹੈ ਸ਼ੁਭਮ
ਸ਼ੁਭਮ ਦੇ ਕਨੈਕਸ਼ਨ ਪਹਿਲੀ ਮੇਲ ਨਾਲ ਦਿਖਾਈ ਦੇ ਰਹੇ ਹਨ। ਜੇਕਰ ਇਸ ਮਾਮਲੇ ‘ਚ VPN ਦੀ ਵਰਤੋਂ ਕੀਤੀ ਜਾਂਦੀ ਹੈ ਤਾਂ IP ਐਡਰੈੱਸ ਕਿਸੇ ਵਿਦੇਸ਼ੀ ਪਤੇ ਦਾ ਨਜ਼ਰ ਆ ਰਿਹਾ ਹੈ। ਸ਼ੁਭਮ ਨੂੰ ਰਾਊਂਡਅਪ ਕੀਤਾ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਇਸ ਮਾਮਲੇ ‘ਚ ਨੋਟਿਸ ਦੇ ਕੇ ਜਾਂਚ ‘ਚ ਸ਼ਾਮਲ ਕੀਤਾ ਗਿਆ ਹੈ।
ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ‘ਚ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਸਟੇਟ ਸਾਈਬਰ ਕ੍ਰਾਈਮ ਟੀਮ ਕੰਮ ਕਰ ਰਹੀ ਹੈ। ਪ੍ਰਾਪਤ ਹੋਏ ਮੇਲ ‘ਚ ਦੱਖਣੀ ਸੂਬਿਆਂ ਦਾ ਜ਼ਿਕਰ ਆਉਂਦਾ ਹੈ। ਉਹ ਤਾਮਿਲਨਾਡੂ ਦੀਆਂ ਰਾਜਨੀਤਿਕ ਪਾਰਟੀਆਂ ਬਾਰੇ ਗੱਲ ਕਰ ਰਹੇ ਹਨ। ਮੇਲ ‘ਚ ਲਿਖੇ ਲੋਕਾਂ ਦੇ ਨਾਮ ਦੱਖਣ ਨਾਲ ਸਬੰਧਤ ਹਨ। ਇਹ ਧਮਕੀਆਂ ਧਿਆਨ ਖਿੱਚਣ ਲਈ ਕੀਤੀਆਂ ਪ੍ਰਤੀਤ ਹੋ ਰਹੀਆਂ ਹਨ, ਪਰ ਪੁਲਿਸ ਚੌਕਸ ਹੋ ਕੇ ਕਾਰਵਾਈ ਕਰ ਰਹੀ ਹੈ।
ਸ੍ਰੀ ਦਰਬਾਰ ਸਾਹਿਬ ਨੂੰ ਮਿਲੇ ਸੀ ਧਮਕੀ ਭਰੇ ਮੇਲ
ਦੱਸ ਦੇਈਏ ਕਿ 14 ਤੋਂ 16 ਜੁਲਾਈ ਤੱਕ ਐਸਜੀਪੀਸੀ ਦੀ ਈਮੇਲ ‘ਤੇ ਲਗਾਤਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਈਮੇਲ ‘ਚ ਦਾਅਵਾ ਕੀਤਾ ਗਿਆ ਸੀ ਕਿ ਪਾਈਪਾਂ ‘ਚ ਆਰਡੀਐਕਸ ਭਰ ਕੇ ਸ੍ਰੀ ਦਰਬਾਰ ਸਾਹਿਬ ‘ਚ ਧਮਾਕੇ ਕੀਤੇ ਜਾਣਗੇ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਸਨ ਤੇ ਸ੍ਰੀ ਦਰਬਾਰ ਸਾਹਿਬ ਨੇੜੇ ਸਖ਼ਤ ਸੁਰੱਖਿਆ ਕਰ ਦਿੱਤੀ ਗਈ। ਡਾਗ ਸੁਕਾਅਡ ਤੇ ਬੰਬ ਨਿਰੋਧਕ ਟੀਮਾਂ ਮਾਮਲੇ ਦੀ ਜਾਂਚ ‘ਚ ਜੁੱਟ ਗਈਆਂ ਸਨ। ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕਿਆਂ ‘ਚ ਵੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ
ਐਸਜੀਪੀਸੀ ਪ੍ਰਧਾਨ ਨੇ ਕੀਤੀ ਸੀ ਜਾਂਚ ਦੀ ਮੰਗ
ਇਸ ਮਾਮਲੇ ‘ਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਪਿਛਲੇ ਲੰਬੇ ਸਮੇਂ ਤੋਂ ਸਾਡੀ ਸਮੁੱਚੀ ਮਨੁੱਖਤਾ ਤੇ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਸਮੇਂ-ਸਮੇਂ ‘ਤੇ ਬ੍ਰਿਟਿਸ਼ ਕਾਲ ਤੇ ਮੁਗਲ ਕਾਲ ‘ਚ ਹਮਲੇ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਿਆ ਜਾਂਦਾ ਰਿਹਾ ਹੈ। ਇਹ ਮਨੁੱਖਤਾ ਦੇ ਆਸਥਾ ਦੇ ਕੇਂਦਰ ਦੀਆਂ ਗੱਲਾਂ ਕੁੱਝ ਜੀਵਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲ ਰਹੀਆਂ ਹਨ।
ਐਸਜੀਪੀਸੀ ਪ੍ਰਧਾਨ ਨੇ ਕਿਹਾ ਸੀ ਕਿ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਇਸਦੀ ਜਾਂਚ ਕੀਤੀ ਜਾਵੇ। ਇਨ੍ਹਾਂ ਧਮਕੀਆਂ ਨਾਲ ਕੀ ਸੰਗਤਾਂ ਦੇ ਦਿਲ ‘ਚ ਡਰ ਪੈਦਾ ਕੀਤਾ ਜਾ ਰਿਹਾ ਤਾਂ ਕਿ ਉਨ੍ਹਾਂ ਦੀ ਗਿਣਤੀ ਘੱਟ ਜਾਵੇ। ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਮੁਲਜ਼ਮਾਂ ਦਾ ਪਤਾ ਕਰੋ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਰੀਆਂ ਸਰਕਾਰਾਂ ਤੋਂ ਉੱਚਾ ਹੈ, ਇਹ ਗੁਰੂ ਸਾਹਿਬ ਦੀ ਸਰਕਾਰ ਹੈ। ਅਸੀਂ ਆਪਣਾ ਸਟਾਫ਼ ਵੀ ਜਾਂਚ ਲਈ ਲਗਾਇਆ ਹੋਇਆ ਹੈ। ਇਹ ਸਾਜ਼ਿਸ਼ ਲੱਗ ਰਹੀ ਹੈ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।


