ਅੰਮ੍ਰਿਤਸਰ ‘ਚ ਭਗੌੜੇ ਤਸਕਰ ਦੇ ਘਰ ‘ਤੇ ਚੱਲਿਆ ਪੀਲਾ-ਪੰਜਾ, ਕਈ ਮਾਮਲਿਆਂ ‘ਚ ਸੀ ਲੋੜਿੰਦਾ
Amritsar Smuggler House Demolished: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਨਸ਼ੇ ਦਾ ਧੰਦਾ ਕਰਦਾ ਹੈ। ਇਸ ਉੱਪਰ 6 ਦੇ ਕਰੀਬ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਤੇ ਇਹ ਕਮਰਸ਼ੀਅਲ ਕੁਆਂਟੀ ਵਿੱਚ ਨਸ਼ੇ ਦਾ ਧੰਦਾ ਕਰਦਾ ਹੈ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਭੂਰੇ ਗਿੱਲ ‘ਚ ਨਸ਼ਿਆ ਤਸਕਰ ਦੇ ਘਰ ‘ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਗਗਨਦੀਪ ਸਿੰਘ ਨੂੰ ਪੁਲਿਸ ਨੇ ਨਸ਼ਾ ਤਸਕਰ ਦੱਸਿਆ ਹੈ। ਇਸ ਉੱਪਰ 6 ਦੇ ਕਰੀਬ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ, ਜਿਸ ਦੇ ਘਰ ਨੂੰ ਅੱਜ ਡਿਮੋਲਿਸ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਨਸ਼ੇ ਦਾ ਧੰਦਾ ਕਰਦਾ ਹੈ। ਇਸ ਉੱਪਰ 6 ਦੇ ਕਰੀਬ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਤੇ ਇਹ ਕਮਰਸ਼ੀਅਲ ਕੁਆਂਟੀ ਵਿੱਚ ਨਸ਼ੇ ਦਾ ਧੰਦਾ ਕਰਦਾ ਹੈ।
ਇਸ ਵਿਰੁੱਧ ਵੱਖ-ਵੱਖ ਜ਼ਿਲਿਆਂ ‘ਚ ਮਾਮਲੇ ਦਰਜ ਹਨ ਅਤੇ ਫਿਲਹਾਲ ਇਹ ਭਗੌੜਾ ਹੈ। ਉਹਨਾਂ ਦੱਸਿਆ ਕਿ ਜਿਸ ਦੇ ਘਰ ਨੂੰ ਬੀਡੀਪੀਓ ਵਿਭਾਗ ਦੀ ਮਦਦ ਨਾਲ ਡਿਮੋਲਿਸ਼ ਕੀਤਾ ਗਿਆ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਤਾੜਨਾ ਦਿੱਤੀ ਕਿ ਨਸ਼ਾ ਤਸਕਰ ਨਸ਼ੇ ਦਾ ਧੰਦਾ ਕਰਨਾ ਬੰਦ ਕਰਨ ਨਹੀਂ ਤਾਂ ਉਹਨਾਂ ਦੇ ਘਰਾਂ ਉੱਪਰ ਇਸੇ ਤਰੀਕੇ ਨਾਲ ਐਕਸ਼ਨ ਜਾਰੀ ਰਹੇਗਾ।
ਮੰਤਰੀ ਹਰਪਾਲ ਚੀਮਾ ਨੇ ਕੀਤੀ ਸੀ ਸ਼ਲਾਘਾ
ਪਿਛਲੇ ਮਹੀਨ ਮੰਤਰੀ ਹਰਪਾਲ ਚੀਮਾ ਨੇ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਇਸ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਕਾਰਨ 9580 ਨਸ਼ੇ ਨਾਲ ਸਬੰਧਤ ਮਾਮਲੇ ਦਰਜ ਕੀਤੇ ਗਏ। 16348 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਕਈ ਬਦਨਾਮ ਤਸਕਰਾਂ ਤੇ ਗੈਂਗਸਟਰ ਸ਼ਾਮਲ ਸਨ। ਇਸ ਤੋਂ ਇਲਾਵਾ, ਸਰਕਾਰ ਨੇ ਨਸ਼ਾ ਤਸਕਰਾਂ ਦੀਆਂ 118 ਜਾਇਦਾਦਾਂ ਢਾਹ ਦਿੱਤੀਆਂ ਗਈ ਹਨ। 622 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਅਤੇ 11 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਚੀਮਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਹੁਣ ਇੱਕ ਜਨ ਲਹਿਰ ਬਣ ਗਈ ਹੈ। ਹੁਣ ਲੋਕ ਖੁਦ ਨਸ਼ਾ ਤਸਕਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਦੇ ਰਹੇ ਹਨ।