Amritpal Singh Video: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਕਰ ਰਿਹਾ ਸਰੰਡਰ ਕਰਨ ਦੀ ਗੱਲ
ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ ਹੈ। ਜਿਸ ਵਿੱਚ ਉਹ ਸਰੰਡਰ ਕਰਨ ਦੀ ਗੱਲ ਕਿਹ ਰਿਹਾ ਹੈ।
Amritpal Singh Arrest: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh ) ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਉਹ ਸਰੰਡਰ ਦੀ ਗੱਲ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਦਿਨ ਪਹਿਲਾਂ ਹੀ ਮੋਗਾ ਪਹੁੰਚਿਆ ਸੀ, ਜਿੱਥੇ ਉਸ ਨੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕੀਤਾ ਸੀ।
36 ਦਿਨਾਂ ਬਾਅਦ ਹੋਈ ਗ੍ਰਿਫਤਾਰੀ
ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਚੱਲ ਰਿਹਾ ਸੀ। ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਅੰਮ੍ਰਿਤਪਾਲ ( Operation Amritpal) ਤਹਿਤ ਵੱਖ- ਵੱਖ ਸੂਬਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਮੁਲਕ ਭਰ ਵਿੱਚ ਵੱਡੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪਰ ਹਰ ਵਾਰ ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਅੰਮ੍ਰਿਤਪਾਲ ਨੂੰ ਲੈ ਕੇ ਦੇਸ਼ ਭਰ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ।
ਵੀਡਿਓ ਚ ਅਮ੍ਰਿਤਪਾਲ ਸਿੰਘ ਕਹਿ ਰਿਹਾ ਹੈ ਕਿ ਸਰਕਾਰ ਵੱਲੋਂ ਇੱਕ ਮਹੀਨਾ ਪਹਿਲਾਂ ਸਿੱਖਾਂ ਤੇ ਕੀਤੇ ਗਏ ਅੱਤਿਆਚਾਰਾਂ ਦੀ ਗੱਲ ਕਰੀਏ ਤਾਂ ਇਸ ਦਾ ਅਸਲ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਜੇਕਰ ਇਕੱਲੀ ਮੇਰੀ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਮੈਂ ਵੀ ਸਹਿਯੋਗ ਕਰਦਾ। ਪਰ ਸਰਕਾਰ ਦਾ ਜੋ ਚਿਹਰਾ ਨੰਗਾ ਹੋਣਾ ਚਾਹੀਦਾ ਸੀ, ਉਹ ਸਾਰੀ ਦੁਨੀਆਂ ਦੇ ਸਾਹਮਣੇ ਹੋ ਗਿਆ ਹੈ।
ਅਮ੍ਰਿਤਪਾਲ ਸਿੰਘ ਅੱਗੇ ਕਹਿੰਦਾ ਹੈ ਕਿ ਉਹ ਸੰਗਤਾਂ ਦੀਆਂ ਅਰਦਾਸਾਂ ਅਤੇ ਸੱਚੇ ਪਾਤਸ਼ਾਹ ਦੀ ਮੇਹਰ ਕਰਕੇ ਹੀ ਇੱਕ ਮਹੀਨਾ ਰੁਪੋਸ਼ ਹੋ ਸਕਿਆ। ਉਸਨੇ ਕਿਹਾ ਕਿ ਉਹ ਗ੍ਰਿਫਤਾਰੀ ਦੇਣ ਜਾ ਰਿਹਾ ਹੈ, ਪਰ ਉਸਦੀ ਸੰਚਾਰ ਮੁਹਿੰਮ ਜਾਰੀ ਰਹੇਗੀ, ਅਤੇ ਜੋ ਖਾਲਸਾ ਵਹੀਰ ਸ਼ੁਰੂ ਉਸਨੇ ਸ਼ੁਰੂ ਕੀਤੀ ਹੈ, ਉਸਨੂੰ ਫਿਰ ਤੋਂ ਸ਼ੁਰੂ ਕਰੇਗਾ।