Amritpal ਦਾ UP ਕੁਨੈਕਸ਼ਨ… ਜਿਸ ਸਕੋਪੀਓ ਦੀ ਕੀਤੀ ਵਰਤੋਂ, ਉਹ ਪੀਲੀਭੀਤ ਦੀ
Pilibhit News: ਅੰਮ੍ਰਿਤਪਾਲ ਜਿਸ ਸਕਾਰਪੀਓ ਕਾਰ ਵਿਚ ਫਰਾਰ ਹੋਇਆ ਸੀ, ਉਹ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਅਮਰੀਆ ਇਲਾਕੇ ਦੇ ਬੜੇਪੁਰਾ ਸਥਿਤ ਗੁਰਦੁਆਰੇ ਦੇ ਮੁੱਖ ਗ੍ਰੰਥੀ ਦੀ ਹੈ। ਪੁਲਿਸ ਨੇ ਬੁੱਧਵਾਰ ਨੂੰ ਜਦੋਂ ਕਾਰ ਬਰਾਮਦ ਕੀਤੀ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ।
Amritpal ਦਾ UP ਕੁਨੈਕਸ਼ਨ... ਜਿਸ ਸਕੋਪੀਓ ਦੀ ਕੀਤੀ ਵਰਤੋਂ, ਉਹ ਪੀਲੀਭੀਤ ਦੀ
ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਅੰਮ੍ਰਿਤਪਾਲ
ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੀ ਸਖ਼ਤ ਚੌਕਸੀ ਹਰ ਪਾਸੇ ਨਜ਼ਰ ਆ ਰਹੀ ਹੈ, ਪਰ ਪੁਲਿਸ ਦੀ ਇੰਨੀ ਚੌਕਸੀ ਦਾ ਕੋਈ ਫਾਇਦਾ ਨਹੀਂ ਹੋਇਆ, ਪੁਲਿਸ ਨੂੰ ਚੁਣੌਤੀ ਦੇ ਕੇ ਅੰਮ੍ਰਿਤਪਾਲ ਸਕੋਰਪੀਓ ਕਾਰ ‘ਚ ਫਗਵਾੜਾ ਪਹੁੰਚ ਗਿਆ, ਜਿਸ ਤੋਂ ਬਾਅਦ ਉਸ ਨੇ ਉਥੇ ਹੀ ਕਾਰ ਬਦਲੀ ਅਤੇ ਫਿਰ ਉਹ ਇਨੋਵਾ ਗੱਡੀ ‘ਚ ਬੈਠ ਕੇ ਭੱਜ ਗਿਆ। ਪੁਲਿਸ ਨੇ ਜਦੋਂ ਇਸ ਸਕਾਰਪੀਓ ਕਾਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਕਾਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਮੋਹਨ ਸਿੰਘ ਦੀ ਹੈ ਅਤੇ ਕਾਰ ਦਾ ਨੰਬਰ ਉੱਤਰਾਖੰਡ ਦਾ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਬੜੇਪੁਰਾ ਪਹੁੰਚ ਕੇ ਮੁੱਖ ਗ੍ਰੰਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ ਸਥਾਨਕ ਪੁਲਿਸ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਮੁੱਖ ਗ੍ਰੰਥੀ ਦੀ ਭਾਲ ਕਰ ਰਹੀ ਹੈ, ਪਰ ਅਜੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਮੁੱਖ ਗ੍ਰੰਥੀ ਮੋਹਨ ਸਿੰਘ ਪਿਛਲੇ ਕਰੀਬ 6 ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
