Viral Video: ਰਿਹਾਇਸ਼ੀ ਇਲਾਕੇ ‘ਚ ਵੜਿਆ ਬਾਘ, ਕੰਧ ‘ਤੇ ਬੈਠ ਕੇ ਕਰਨ ਲੱਗਾ ਆਰਾਮ, ਵੀਡੀਓ ਵਾਇਰਲ

Updated On: 

27 Dec 2023 15:28 PM

Pilibhit Viral Video: ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਘ ਕੰਧ 'ਤੇ ਆਰਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕ ਬਾਘ ਨੂੰ ਘੇਰ ਕੇ ਵੀਡੀਓ ਬਣਾ ਰਹੇ ਹਨ। ਬਾਘ ਰਾਤ ਭਰ ਇਧਰ-ਉਧਰ ਘੁੰਮਦਾ ਰਿਹਾ ਅਤੇ ਲੋਕ ਵੀ ਇਸ ਨੂੰ ਦੇਖਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪੀਲੀਭੀਤ ਦੇ ਕਾਲੀਨਗਰ ਤਹਿਸੀਲ ਖੇਤਰ ਦੇ ਅਟਕੋਨਾ ਪਿੰਡ ਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

Viral Video: ਰਿਹਾਇਸ਼ੀ ਇਲਾਕੇ ਚ ਵੜਿਆ ਬਾਘ, ਕੰਧ ਤੇ ਬੈਠ ਕੇ ਕਰਨ ਲੱਗਾ ਆਰਾਮ, ਵੀਡੀਓ ਵਾਇਰਲ

(Photo Credit: @RakshitaNagar)

Follow Us On

Pilibhit Tiger Viral Video: ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੇਰ ਰਾਤ ਇੱਕ ਬਾਘ ਰਿਹਾਇਸ਼ੀ ਇਲਾਕੇ ਵਿੱਚ ਦਾਖ਼ਲ ਹੋ ਗਿਆ। ਬਾਘ ਰਾਤ ਭਰ ਇਧਰ-ਉਧਰ ਘੁੰਮਦਾ ਰਿਹਾ ਅਤੇ ਲੋਕ ਵੀ ਇਸ ਨੂੰ ਦੇਖਦੇ ਰਹੇ। ਸਵੇਰ ਹੁੰਦੇ ਹੀ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਕੁਝ ਦੇਰ ਵਿੱਚ ਹੀ ਬਾਘ ਦੇ ਆਲੇ-ਦੁਆਲੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪੀਲੀਭੀਤ ਦੇ ਕਾਲੀਨਗਰ ਤਹਿਸੀਲ ਖੇਤਰ ਦੇ ਅਟਕੋਨਾ ਪਿੰਡ ਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

ਕੰਧ ‘ਤੇ ਬੈਠ ਕੇ ਆਰਾਮ ਕਰ ਰਿਹਾ ਬਾਘ

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਾਘ ਕੰਧ ‘ਤੇ ਆਰਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕ ਉਸ ਨੂੰ ਘੇਰ ਕੇ ਵੀਡੀਓ ਬਣਾ ਰਹੇ ਹਨ। ਮਾਹਿਰਾਂ ਮੁਤਾਬਕ ਜਦੋਂ ਤੱਕ ਬਾਘ ਨੂੰ ਸੱਟ ਨਹੀਂ ਲੱਗਦੀ ਜਾਂ ਉਸ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ, ਉਹ ਹਿੰਸਕ ਨਹੀਂ ਹੁੰਦਾ। ਪੀਲੀਭੀਤ ‘ਚ ਵੀ ਲੋਕ ਇਸ ਦੀ ਵੀਡੀਓ ਬਣਾ ਰਹੇ ਹਨ। ਕਰੀਬ 8 ਤੋਂ 10 ਘੰਟੇ ਤੱਕ ਬਾਘ ਇਸੇ ਤਰ੍ਹਾਂ ਕੰਧ ‘ਤੇ ਘੁੰਮਦਾ ਰਿਹਾ। ਕਦੇ ਉਹ ਕੰਧ ‘ਤੇ ਲੇਟ ਜਾਂਦਾ ਤੇ ਕਦੇ ਇਧਰ-ਉਧਰ ਤੁਰ ਪੈਂਦਾ। ਸਵੇਰ ਤੱਕ ਸੈਂਕੜੇ ਲੋਕ ਉਸ ਨੂੰ ਦੇਖਣ ਲਈ ਮੌਕੇ ‘ਤੇ ਪਹੁੰਚ ਗਏ। ਇਸ ਦੇ ਨਾਲ ਹੀ ਕਈ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਬਾਘ ਦੀ ਵੀਡੀਓ ਦੇਖੀ। ਇਸ ਦੌਰਾਨ ਨੇੜੇ-ਤੇੜੇ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਵਾਇਰਲ ਵੀਡੀਓ ‘ਤੇ ਲੋਕਾਂ ਵੱਲੋਂ ਪ੍ਰਤਿਕਰਿਆ

ਵਾਇਰਲ ਵੀਡੀਓ ‘ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਟਾਈਗਰ ਠੰਡ ਤੋਂ ਬਚਣ ਲਈ ਜੰਗਲ ‘ਚੋਂ ਨਿਕਲਿਆ ਹੋਵੇਗਾ।’ ਇ੍ਰਕ ਹੋਰ ਯੂਜ਼ਰ ਨੇ ਲਿਖਿਆ, ‘ਅਸੀਂ ਵੀ ਅਜਿਹੀ ਜ਼ਿੰਦਗੀ ਚਾਹੁੰਦੇ ਹਾਂ।’ ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ, ‘ਚੰਗੀ ਗੱਲ ਹੈ ਕਿ ਟਾਈਗਰ ਖ਼ਤਰਨਾਕ ਨਹੀਂ ਹੋ ਗਿਆ।’