Amritpal Singh: ‘ਮੈਂ ਭਗੌੜਾ ਨਹੀਂ ਹਾਂ, ਛੇਤੀ ਆਵਾਂਗਾ’… ਅੰਮ੍ਰਿਤਪਾਲ ਸਿੰਘ ਨੇ ਨਵੀਂ ਵੀਡੀਓ ‘ਚ ਦਿਖਾਏ ਤੇਵਰ
Amritpal singh Release Second Video: ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਸੀ।
ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ‘ਚ ਉਸ ਨੇ ਕਿਹਾ ਹੈ ਕਿ ਉਹ ਭਗੌੜਾ ਨਹੀਂ ਹੈ। ਉਸ ਨੇ ਕਿਹਾ ਹੈ ਕਿ ਉਹ ਜਲਦੀ ਹੀ ਸਾਰਿਆਂ ਦੇ ਸਾਹਮਣੇ ਆਵੇਗਾ।ਖਾਲਿਸਤਾਨੀ ਨੇਤਾ ਨੇ ਨਵੀਂ ਵੀਡੀਓ ‘ਚ ਆਪਣੇ ਤੇਵਰ ਦਿਖਾਏ ਹਨ। ਉਸ ਨੇ ਕਿਹਾ ਹੈ ਕਿ ਜੇਕਰ ਕੋਈ ਇਹ ਸਮਝਦਾ ਹੈ ਕਿ ਮੈਂ ਭਗੌੜਾ ਹੋ ਗਿਆ ਹਾਂ ਤਾਂ ਉਹ ਇਸ ਗੱਲ ਨੂੰ ਆਪਣੇ ਦਿਮਾਗ ‘ਚੋਂ ਕੱਢ ਦੇਵੇ।
ਅੰਮ੍ਰਿਤਪਾਲ ਨੇ ਆਪਣੀ ਦੂਜੀ ਵੀਡੀਓ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਧਮਕੀ ਵੀ ਦਿੱਤੀ ਹੈ। ਖਾਲਿਸਤਾਨੀ ਆਗੂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵੱਡਾ ਨਾ ਸਮਝਣ। ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਜੋ ਬਗਾਵਤ ਦੇ ਦਿਨ ਹੁੰਦੇ ਹਨ, ਉਨ੍ਹਾਂ ਨੂੰ ਕੱਟਣ ਚ ਥੋੜਾ ਸਮਾਂ ਲਗ ਜਾਂਦਾ ਹੈ। ਇਸ ਰਸਤੇ ‘ਤੇ ਚੱਲਣਾ ਥੋੜ੍ਹਾ ਔਖਾ ਹੈ ਕਿਉਂਕਿ ਇਹ ਰਸਤਾ ਕੰਡਿਆਂ ਨਾਲ ਭਰਿਆ ਹੈ।
ਇਹ ਵੀ ਪੜ੍ਹੋ – ਨਾ ਮੈਂ ਚੜ੍ਹਦੀ ਕਲਾਂ ਵਿੱਚ ਹਾਂ ਤੇ ਨਾ ਹੀ ਰੱਖੀ ਕੋਈ ਸ਼ਰਤ, ਵੀਡੀਓ ਤੋਂ ਬਾਅਦ ਅੰਮ੍ਰਿਤਪਾਲ ਦੀ ਆਡੀਓ ਆਈ ਸਾਹਮਣੇ