ਹਰਿਆਣਾ ‘ਚ ਰੁਕਿਆ ਸੀ ਪੰਜਾਬ ਤੋਂ ਫਰਾਰ ਅੰਮ੍ਰਿਤਪਾਲ, ਉਤਰਾਖੰਡ ਭੱਜਣ ਦੀ ਫਿਰਾਕ ‘ਚ

Published: 

23 Mar 2023 15:51 PM

Amritpal ਭੱਜਣ ਵੇਲ੍ਹੇ ਜਲੰਧਰ ਜ਼ਿਲੇ ਦੇ ਇਕ ਗੁਰਦੁਆਰੇ 'ਚ ਗਿਆ, ਜਿੱਥੇ ਉਸ ਨੇ ਕੱਪੜੇ ਬਦਲੇ ਅਤੇ ਫਿਰ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਇੱਕ ਐਸਯੂਵੀ ਵਿੱਚ ਜਲੰਧਰ ਤੋਂ ਭੱਜ ਗਿਆ ਸੀ।

ਹਰਿਆਣਾ ਚ ਰੁਕਿਆ ਸੀ ਪੰਜਾਬ ਤੋਂ ਫਰਾਰ ਅੰਮ੍ਰਿਤਪਾਲ, ਉਤਰਾਖੰਡ ਭੱਜਣ ਦੀ ਫਿਰਾਕ ਚ

Amritpal Singh : ਅਮ੍ਰਿਤਪਾਲ ਸਿੰਘ ਨੂੰ Helicopter ਰਾਹੀਂ ਡਿਬ੍ਰੂਗੜ੍ਹ ਜੇਲ੍ਹ ਲੈ ਕੇ ਰਵਾਨਾ ਹੋਈ ਪੁਲਿਸ

Follow Us On

ਚਡੀਗੜ੍ਹ ਨਿਊਜ: ਵਾਰਿਸ ਪੰਜਾਬ ਦੇ (Amritpal Singh) ਸੰਸਥਾ ਦਾ ਮੁਖੀ ਅਤੇ ਖਾਲਿਸਤਾਨੀ ਕੱਟੜਪੰਥੀ ਅੰਮ੍ਰਿਤਪਾਲ ਸਿੰਘ (Amritpal Singh) ਅੰਮ੍ਰਿਤਪਾਲ ਦੇ ਹਰਿਆਣਾ ਵਿੱਚ ਹੋਣ ਦੇ ਮੱਦੇਨਜ਼ਰ ਪੁਲੀਸ ਨੇ ਹਰਿਆਣਾ ਦੇ ਸ਼ਾਹਬਾਦ ਵਿੱਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲੀਸ ਸੂਤਰਾਂ ਅਨੁਸਾਰ ਇਕ ਔਰਤ ਕੋਲ ਅੰਮ੍ਰਿਤਪਾਲ 19-20 ਮਾਰਚ ਨੂੰ ਰੁਕਿਆ ਸੀ। ਹੁਣ ਇਸ ਔਰਤ ਨੂੰ ਹਰਿਆਣਾ ਵੱਲੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸ਼ਾਹਬਾਦ ਚ ਹੋਣ ਦੀ ਸੂਚਨਾ ਦੀ ਪੁਸ਼ਟੀ ਕਰ ਦਿੱਤੀ ਹੈ।

ਹਰਿਆਣਾ ਉਤਰਾਖੰਡ ਸਰਹੱਦਾਂ ‘ਤੇ ਹਾਈ ਅਲਰਟ

ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਨੇ ਔਰਤ ਨੂੰ ਫੋਨ ਰਾਹੀਂ ਹਰਿਆਣਾ ਤੋਂ ਆਉਣ ਦੀ ਗੱਲ ਆਖੀ ਸੀ ਅਤੇ ਹਰਿਆਣਾ ਤੋਂ ਅੱਗੇ ਉਤਰਾਖੰਡ ਜਾਣ ਦੀ ਗੱਲ ਕਹੀ ਸੀ, ਜਿਸ ਕਾਰਨ ਪੁਲਿਸ ਨੇ ਦੋਵਾਂ ਸੂਬਿਆਂ ਦੇ ਨਾਲ-ਨਾਲ ਨੇਪਾਲ ਸਰਹੱਦ ਨੂੰ ਵੀ ਅਲਰਟ ਕਰ ਦਿੱਤਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੰਮ੍ਰਿਤਪਾਲ ਸ਼ਾਹਬਾਦ ਰਾਹੀਂ ਯਮੁਨਾਨਗਰ ਦੇ ਰਸਤੇ ਉੱਤਰਾਖੰਡ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਕਾਰਨ ਉੱਤਰਾਖੰਡ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਮੋਬਾਈਲ ਕਾਲਾਂ ਦਾ ਡਾਟਾ ਖੰਗਾਲ ਰਹੀ ਪੁਲਿਸ

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀ) ਵੀ ਮੁਰੂਗੇਸ਼ਨ ਨੇ ਜ਼ਿਲ੍ਹਾ ਪੁਲਿਸ ਟੀਮਾਂ ਨੂੰ ਖਾਸ ਤੌਰ ‘ਤੇ ਹਿਮਾਚਲ ਪ੍ਰਦੇਸ਼ ਅਤੇ ਯੂਪੀ ਨਾਲ ਲੱਗਦੀ ਸਰਹੱਦ ‘ਤੇ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ। ਪੁਲਿਸ ਸੂਤਰਾਂ ਮੁਤਾਬਕ ਨੰਗਲ ਅੰਬੀਆ ਦੇ ਗੁਰਦੁਆਰਾ ਸਹਿਬ ਵਿੱਚ ਜਿੱਥੇ ਅੰਮ੍ਰਿਤਪਾਲ ਨੇ ਗ੍ਰੰਥੀ ਦਾ ਮੋਬਾਈਲ ਲੈ ਕੇ ਕਾਲਾਂ ਕੀਤੀਆਂ, ਉਥੇ 5 ਤੋਂ 6 ਨੰਬਰਾਂ ਤੇ ਕਾਲਾਂ ਕੀਤੀਆਂ ਗਈਆਂ ਸਨ। ਜਿਨ੍ਹਾਂ ‘ਚੋਂ ਤਿੰਨ ਹਰਿਆਣਾ ਵਿਚ ਕਾਲਾਂ ਕੀਤੀਆਂ ਸਨ। ਇਸ ਦਾ ਪੂਰਾ ਡੰਪ ਡਾਟਾ ਅਤੇ ਲੋਕੇਸ਼ਨ ਪੁਲਿਸ ਨੇ ਕੱਢ ਲਈ ਹੈ।ਪੁਲਿਸ ਸੂਤਰਾਂ ਦੇ ਮੁਤਾਬਕ ਅੰਮ੍ਰਿਤਪਾਲ ਨੇ ਹਰਿਆਣਾ ਦੇ ਰੇਵਾੜੀ ਵਿੱਚ ਵੀ ਇੱਕ ਫੋਨ ਕੀਤਾ ਸੀ, ਜਿਸ ਦੀ ਪੂਰੀ ਜਾਣਕਾਰੀ ਪੁਲਿਸ ਨੇ ਛਾਪੇਮਾਰੀ ਕੀਤੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ