ਮਰਸਡੀਜ਼ ਤੋਂ ਬਾਅਦ ਬ੍ਰੇਜਾ ਕਾਰ ‘ਚ ਭੱਜਦਾ ਦਿੱਖਿਆ ਅੰਮ੍ਰਿਤਪਾਲ ਸਿੰਘ! ਨੰਗਲ ਦੇ ਗੁਰਦੁਆਰੇ ‘ਚ ਬਦਲੇ ਕੱਪੜੇ – ਵੀਡੀਓ
Amritpal Singh ਪੁਲਿਸ ਨੂੰ ਚਕਮਾ ਦੇਣ ਲਈ ਵਾਰ-ਵਾਰ ਗੱਡੀ ਬਦਲ ਰਿਹਾ ਸੀ।ਆਖਰੀ ਵਾਰ ਉਸ ਨੂੰ ਬੁਲੇਟ ਉੱਤੇ ਭੱਜਦੇ ਦੇਖਿਆ ਗਿਆ ਸੀ। ਨੰਗਲ ਦੇ ਇੱਕ ਗੁਰਦੁਆਰੇ ਵਿੱਚ ਉਸਨੇ ਕਪੜੇ ਵੀ ਬਦਲੇ।
ਮਰਸਡੀਜ਼ ਤੋਂ ਬਾਅਦ ਬ੍ਰੇਜਾ ਕਾਰ 'ਚ ਭੱਜਦਾ ਦਿੱਖਿਆ ਅੰਮ੍ਰਿਤਪਾਲ ਸਿੰਘ! ਨੰਗਲ ਦੇ ਗੁਰਦੁਆਰੇ 'ਚ ਬਦਲੇ ਕੱਪੜੇ । Amritpal Singh change clothes in Nangal Gurudwara in punjabi
Amritpal Singh Car: ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇਮੁਖੀ ਅੰਮ੍ਰਿਤਪਾਲ ਸਿੰਘ ਪਿਛਲੇ 4 ਦਿਨਾਂ ਤੋਂ ਫਰਾਰ ਹੈ। ਪੁਲਿਸ ਨੇ ਉਸ ਦੀ ਭਾਲ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹੁਣ ਇਸ ਕਾਰਵਾਈ ਦੌਰਾਨ ਜਿਸ ਗੱਡੀ ਵਿੱਚੋਂ ਅੰਮ੍ਰਿਤਪਾਲ ਸਿੰਘ ਫਰਾਰ ਹੋइਆ ਸੀ, ਉਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਦਰਅਸਲ ਅੰਮ੍ਰਿਤਪਾਲ (Amritpal) ਤੋਂ ਪੁਲਿਸ ਨੂੰ ਚਕਮਾ ਦੇਣ ਲਈ ਵਾਰ-ਵਾਰ ਕਾਰ ਬਦਲੀ। ਪਹਿਲਾਂ ਉਹ ਮਰਸੀਡੀਜ਼ ਵਿੱਚ ਭੱਜਿਆ ਅਤੇ ਫਿਰ ਉਸਨੇ ਬ੍ਰੇਜ਼ਾ ਕਾਰ ਲਈ। ਇਸ ਤੋਂ ਬਾਅਦ ਉਹ ਆਖਰੀ ਉਸਨੂੰ ਬੁਲੇਟ ਬਾਈਕ ‘ਤੇ ਫਰਾਰ ਹੁੰਦਿਆਂ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਸ ਨੇ ਨੰਗਲ ਦੇ ਗੁਰਦੁਆਰੇ ‘ਚ ਕੱਪੜੇ ਵੀ ਬਦਲੇ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਅੰਮ੍ਰਿਤਪਾਲ ਬ੍ਰੇਜਾ ਗੱਡੀ ਛੱਡ ਕੇ ਜਲੰਧਰ ਦੇ ਸ਼ਾਹਕੋਟ ਵਿੱਚ ਸੀ। ਇਸ ਤੋਂ ਬਾਅਦ ਉਹ ਬਾਈਕ ‘ਤੇ ਬੈਠ ਕੇ ਭੱਜ ਗਿਆ। ਪੰਜਾਬ ਪੁਲਿਸ ਵੀ ਉਸ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਤਲਾਸ਼ੀ ਮੁਹਿੰਮ ਚਲਾਉਣ ਤੋਂ ਇਲਾਵਾ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਨੰਗਲ ਅੰਬੀਆ ਪਿੰਡ ਦੇ ਨੰਬਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਪਤਾ ਲੱਗਾ ਕਿ 18 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਇਆ ਅਤੇ ਉਥੇ ਕੱਪੜੇ ਬਦਲ ਕੇ ਚਲਾ ਗਿਆ। ਪੁਲਿਸ ਨੇ ਅੱਜ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਅੰਮ੍ਰਿਤਪਾਲ 18 ਤਰੀਕ ਨੂੰ ਗੁਰਦੁਆਰਾ ਸਾਹਿਬ ਆਇਆ ਸੀ। ਅੰਮ੍ਰਿਤਪਾਲ ਬ੍ਰੇਜਾ ਕਾਰ ਵਿਚ ਆਇਆ ਸੀ ਅਤੇ ਉਸ ਕੋਲ ਮੋਟਰਸਾਈਕਲ ਵੀ ਸੀ ਅਤੇ ਉਸ ਨੇ ਇੱਥੇ ਆ ਕੇ ਕੱਪੜੇ ਬਦਲੇ ਅਤੇ ਗੁਰਦੁਆਰਾ ਸਾਹਿਬ ਵਿਖੇ ਖਾਣਾ ਵੀ ਖਾਧਾ।